11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਲਾਰਡ ਸ਼ਿਵਾ ਸਕੂਲ ਦਾ ਸਾਲਾਨਾ ਸਮਾਗਮ 'ਪ੍ਰਤਿਭਾ' ਰਿਹਾ ਸ਼ਾਨਦਾਰ <br/>

ਲਾਰਡ ਸ਼ਿਵਾ ਪਬਲਿਕ ਸਕੂਲ ਹਮੀਰਗੜ੍ਹ ਦਾ ਸਾਲਾਨਾ ਸਮਾਗਮ ਪ੍ਰਤਿਭਾ ਦੌਰਾਨ ਰੰਗਾਰੰਗ ਪ੍ਰੋਗਰਾਮ ਪੇਸ਼ ਕਰਦੀਆਂ ਵਿਦਿਆਰਥਣਾਂ ਦੀ ਤਸਵੀਰ | ਤਸਵੀਰ: ਪ੍ਰਵੀਨ ਮਦਾਨ <br/> 28-12-2025
ਮੂਨਕ, 27 ਦਸੰਬਰ (ਪ੍ਰਵੀਨ ਮਦਾਨ)-ਲਾਰਡ ਸ਼ਿਵਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਹਮੀਰਗੜ੍ਹ ਵਿਚ ਸਾਲਾਨਾ ਸਮਾਗਮ Tਪ੍ਰਤਿਭਾ-ਦਿ ਟੈਲੈਂਟ ਫੀਸਟU ਬੜੀ ਸ਼ਾਨੋ-ਸ਼ੌਕਤ ਅਤੇ ਉਤਸ਼ਾਹਪੂਰਨ ਮਾਹੌਲ ਵਿਚ ਮਨਾਇਆ ਗਿਆ | ਇਸ ਰੰਗਾਰੰਗ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮਾਂ, ਨਾਟਕਾਂ, ਲੋਕ ਨਿ੍ਤਿਆਂ ਅਤੇ ਮਨਮੋਹਕ ਨਿ੍ਤ ਪ੍ਰਦਰਸ਼ਨਾਂ ਰਾਹੀਂ ਆਪਣੀ ਛੁਪੀ ਹੋਈ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਨੇ ਦਰਸ਼ਕਾਂ ਨੂੰ ਮੰਤ੍ਰਮੁਗਧ ਕਰ ਦਿੱਤਾ ਅਤੇ ਸਮਾਗਮ ਦਾ ਮਾਹੌਲ ਖ਼ੁਸ਼ੀਆਂ ਨਾਲ ਭਰ ਗਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਜਤਿੰਦਰ ਸਿੰਘ ਵਿਰਕ ਨੇ ਵਿਦਿਆਰਥੀਆਂ ਦੀਆਂ ਉਪਲਬਧੀਆਂ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਮਿਹਨਤ, ਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ਹੀ ਸਫਲਤਾ ਦੀ ਅਸਲੀ ਕੁੰਜੀ ਹਨ | ਉਨ੍ਹਾਂ ਨੇ ਸਕੂਲ ਵਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾ ਰਹੇ ਸਿੱਖਿਆ, ਸੱਭਿਆਚਾਰਕ ਅਤੇ ਖੇਡ ਗਤੀਵਿਧੀਆਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ | ਸਮਾਗਮ ਦੌਰਾਨ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਨੈਸ਼ਨਲ ਲੈਵਲ ਦੇ ਹਰੇਕ ਖਿਡਾਰੀ ਨੂੰ 5100 ਰੁਪਏ ਅਤੇ ਸਟੇਟ ਲੈਵਲ ਦੇ ਹਰੇਕ ਖਿਡਾਰੀ ਨੂੰ 3100 ਰੁਪਏ ਦੇ ਚੈੱਕ ਪ੍ਰੋਤਸਾਹਨ ਵਜੋਂ ਵੰਡੇ ਗਏ | ਇਸ ਨਾਲ ਖਿਡਾਰੀਆਂ ਵਿਚ ਨਵਾਂ ਜੋਸ਼, ਉਤਸ਼ਾਹ ਅਤੇ ਆਤਮ-ਵਿਸ਼ਵਾਸ ਦੇਖਣ ਨੂੰ ਮਿਲਿਆ | ਮੈਨੇਜਮੈਂਟ ਕਮੇਟੀ ਵਲੋਂ ਵਿਨੋਦ ਬਾਂਸਲ ਨੇ ਸਮਾਗਮ ਦੀ ਸ਼ਾਨਦਾਰ ਸਫਲਤਾ ਲਈ ਸਕੂਲ ਦੇ ਸਟਾਫ਼, ਵਿਦਿਆਰਥੀਆਂ ਅਤੇ ਮਾਪਿਆਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਉਤਸ਼ਾਹਜਨਕ ਅਤੇ ਪ੍ਰੇਰਣਾਦਾਇਕ ਸਮਾਗਮ ਕਰਵਾਉਣ ਦਾ ਭਰੋਸਾ ਦਿੱਤਾ | ਪ੍ਰੋਗਰਾਮ ਦੇ ਅੰਤ ਵਿਚ ਇਸ ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ |

ਪਿਛਲੀ ਖ਼ਬਰ ਕਾਰਪੋਰੇਟ ਘਰਾਣਿਆਂ ਦੇ ਪ੍ਰਭਾਵ ਹੇਠ ਕੇਂਦਰ ਸਰਕਾਰ ਨੇ ਖ਼ਤਮ ਕੀਤਾ ਮਨਰੇਗਾ ਕਾਨੂੰਨ-ਪ੍ਰਗਟ ਸਿੰਘ <br/> ਅਗਲੀ ਖ਼ਬਰ ਕੌਮੀ ਸੇਵਾ ਯੋਜਨਾ ਕੈਂਪ ਦੇ ਪੰਜਵੇਂ ਦਿਨ ਵਲੰਟੀਅਰਾਂ ਨੇ ਬਿਹਤਰ ਇਨਸਾਨ ਬਣਨ ਦਾ ਪ੍ਰਣ ਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।