11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਮੈਡੀਕਲ ਬਿੱਲ ਨਾ ਦੇਣ ਕਾਰਨ ਮਿ੍ਤਕ ਦੇਹਾਂ ਨੰੂ ਨਿੱਜੀ ਹਸਪਤਾਲ ਤੋਂ ਆਜ਼ਾਦ ਕਰਵਾ ਕੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਚੁੱਕਿਆ ਦਲੇਰਾਨਾ ਕਦਮ-ਕਾਲੜਾ <br/>

ਅਜੀਤ ਡੈਸਕ 28-12-2025
ਸੰਗਰੂਰ, 27 ਦਸੰਬਰ (ਅਮਨਦੀਪ ਸਿੰਘ ਬਿੱਟਾ)-ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਤੇ ਸਮਾਜ ਸੇਵੀ ਜਤਿੰਦਰ ਕਾਲੜਾ ਨੇ ਕਿਹਾ ਕਿ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿਚ 6 ਲੱਖ ਰੁਪਏ ਦੇ ਬਕਾਇਆ ਬਿੱਲ ਕਾਰਨ ਰੋਕੀ ਗਈ ਮਿ੍ਤਕ ਦੇਹ ਨੂੰ ਤੁਰੰਤ ਰਿਹਾਅ ਕਰਵਾਉਣ ਦਾ ਫ਼ੈਸਲਾ ਇੱਕ ਇਤਿਹਾਸਕ ਅਤੇ ਸ਼ਲਾਘਾਯੋਗ ਕਦਮ ਹੈ | ਇਹ ਫ਼ੈਸਲਾ ਨਾ ਸਿਰਫ਼ ਪੀੜਤ ਪਰਿਵਾਰ ਨੂੰ ਇਨਸਾਫ਼ ਪ੍ਰਦਾਨ ਕਰਦਾ ਹੈ, ਸਗੋਂ ਇਹ ਸਪਸ਼ਟ ਸੰਦੇਸ਼ ਦਿੰਦਾ ਹੈ ਕਿ ਮਨੁੱਖੀ ਅਧਿਕਾਰ ਕਿਸੇ ਵੀ ਵਪਾਰਕ ਹਿਤ ਤੋਂ ਉੱਪਰ ਹਨ | ਕਾਲੜਾ ਨੇ ਦੱਸਿਆ ਕਿ ਕਮਿਸ਼ਨ ਨੇ ਸਹੀ ਤੌਰ 'ਤੇ ਇਹ ਸਪੱਸ਼ਟ ਕੀਤਾ ਹੈ ਕਿ ਭਾਰਤੀ ਸੰਵਿਧਾਨ ਦੀ ਧਾਰਾ 21 ਦੇ ਤਹਿਤ, ਹਰ ਵਿਅਕਤੀ ਨੂੰ ਮੌਤ ਤੋਂ ਬਾਅਦ ਵੀ ਸਨਮਾਨਜਕ ਅੰਤਿਮ ਸੰਸਕਾਰ ਦਾ ਅਧਿਕਾਰ ਹੈ | ਮਿ੍ਤਕ ਦੇਹ ਨੂੰ ਬਿੱਲ ਦੀ ਵਸੂਲੀ ਲਈ ਇੱਕ 'ਵਸਤੂ' ਵਜੋਂ ਵਰਤਣਾ ਗੈਰ-ਕਾਨੂੰਨੀ ਅਤੇ ਅਨੈਤਿਕ ਹੈ | ਉਨ੍ਹਾਂ ਕਿਹਾ ਕਿ ਇਹ ਧਿਆਨ ਵਿਚ ਆਇਆ ਹੈ ਕਿ ਨਿੱਜੀ ਹਸਪਤਾਲ ਭਾਰੀ ਬਿੱਲਾਂ ਕਾਰਨ ਗਰੀਬ ਪਰਿਵਾਰਾਂ ਨੂੰ ਮਿ੍ਤਕ ਦੇਹ ਸੌਂਪਣ ਤੋਂ ਇਨਕਾਰ ਕਰ ਦਿੰਦੇ ਹਨ | ਕਮਿਸ਼ਨ ਦਾ ਇਹ ਦਖ਼ਲ ਅਜਿਹੇ ਹਸਪਤਾਲਾਂ ਲਈ ਇੱਕ ਚੇਤਾਵਨੀ ਹੈ ਕਿ ਉਹ ਕਾਨੂੰਨ ਤੋਂ ਉੱਪਰ ਨਹੀਂ ਹਨ | ਕਮਿਸ਼ਨ ਦੇ ਮੈਂਬਰਾਂ ਅਨੁਸਾਰ ਇਹ ਪੰਜਾਬ ਦਾ ਪਹਿਲਾ ਅਜਿਹਾ ਮਾਮਲਾ ਹੈ ਜਿੱਥੇ ਸਿੱਧੇ ਦਖ਼ਲ ਰਾਹੀਂ ਦੇਹ ਦੀ ਰਿਹਾਈ ਯਕੀਨੀ ਬਣਾਈ ਗਈ ਹੈ | ਇਹ ਫ਼ੈਸਲਾ ਭਵਿੱਖ ਵਿਚ ਹੋਰਨਾਂ ਮਾਮਲਿਆਂ ਲਈ ਇੱਕ 'ਮਾਰਗ ਦਰਸ਼ਕ' ਵਜੋਂ ਕੰਮ ਕਰੇਗਾ, ਕਾਲੜਾ ਨੇ ਕਿਹਾ ਕਿ ਇਹ ਮਾਮਲਾ ਸਮਾਜ ਦੇ ਉਸ ਵਰਗ ਨਾਲ ਸਬੰਧਿਤ ਸੀ ਜੋ 6 ਲੱਖ ਰੁਪਏ ਵਰਗੀ ਵੱਡੀ ਰਕਮ ਦੇਣ ਦੇ ਸਮਰੱਥ ਨਹੀਂ ਸੀ | ਜਤਿੰਦਰ ਕਾਲੜਾ ਨੇ ਕਿਹਾ ਕਿ ਅਸੀਂ ਮਨੁੱਖੀ ਅਧਿਕਾਰ ਕਮਿਸ਼ਨ ਦੇ ਇਸ ਦਲੇਰਾਨਾ ਕਦਮ ਦਾ ਭਰਪੂਰ ਸਵਾਗਤ ਕਰਦੇ ਹਾਂ | ਇਹ ਫ਼ੈਸਲਾ ਸਿਹਤ ਸੇਵਾਵਾਂ ਦੇ ਖੇਤਰ ਵਿਚ ਵਪਾਰੀਕਰਨ ਦੀ ਥਾਂ ਮਨੁੱਖਤਾ ਨੂੰ ਪਹਿਲ ਦੇਣ ਦੀ ਲੋੜ 'ਤੇ ਜ਼ੋਰ ਦਿੰਦਾ ਹੈ |

ਪਿਛਲੀ ਖ਼ਬਰ ਕੌਮੀ ਸੇਵਾ ਯੋਜਨਾ ਕੈਂਪ ਦੇ ਪੰਜਵੇਂ ਦਿਨ ਵਲੰਟੀਅਰਾਂ ਨੇ ਬਿਹਤਰ ਇਨਸਾਨ ਬਣਨ ਦਾ ਪ੍ਰਣ ਲਿਆ <br/> ਅਗਲੀ ਖ਼ਬਰ ਸਤਿੰਦਰ ਸੈਣੀ ਨੇ ਸੰਗਰੂਰ-ਕੰਮੋਮਾਜਰਾ ਸੜਕ 'ਤੇ ਸਥਿਤ ਹੱਡਾ ਰੋੜੀ ਨੂੰ ਲੈ ਕੇ ਡੀ.ਸੀ. ਕੋਲ ਉਠਾਏ ਤਿੱਖੇ ਸਵਾਲ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।