11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਆਤਮ ਹੱਤਿਆ ਦੇ ਦੋਸ਼ 'ਚ ਨਾਮਜ਼ਦ ਵਿਅਕਤੀਆਂ ਦੇ ਹੱਕ 'ਚ ਨਿੱਤਰੇ ਪਿੰਡ ਵਾਸੀ <br/>

ਪਿੰਡ ਭੂਦਨ ਵਿਖੇ ਗਿ੍ਫ਼ਤਾਰੀਆਂ ਤੋਂ ਪਹਿਲਾਂ ਨਿਰਪੱਖ ਜਾਂਚ ਕਰਨ ਦੀ ਮੰਗ ਨੂੰ ਲੈ ਕੇ ਇਕੱਤਰ ਹੋਏ ਪਿੰਡ ਵਾਸੀ | ਤਸਵੀਰ: ਜਸਵੀਰ ਸਿੰਘ ਜੱਸੀ <br/> 28-12-2025
ਸੰਦੌੜ, ਮਲੇਰਕੋਟਲਾ, 27 ਦਸੰਬਰ (ਜਸਵੀਰ ਸਿੰਘ ਜੱਸੀ, ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ)- ਬੀਤੇ ਕੁਝ ਦਿਨ ਪਹਿਲਾਂ ਪਿੰਡ ਭੂਦਨ ਦੀ ਵਿਧਵਾ ਅÏਰਤ ਇੰਦਰਪਾਲ ਕੌਰ ਵਲੋਂ ਆਪਣੀ ਮਾਤਾ, ਆਪਣੇ 9 ਸਾਲਾ ਪੁੱਤਰ ਸਮੇਤ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਇੱਕ ਵੀਡੀਓ ਰਾਹੀਂ ਕੁਝ ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਅਤੇ ਪੁਲਿਸ ਥਾਣਾ ਸੰਦੌੜ ਵਿਖੇ ਮਾਮਲਾ ਦਰਜ ਕੀਤਾ ਗਿਆ | ਹੁਣ ਇਸ ਮਾਮਲੇ ਵਿਚ ਵਿਚ ਨਵਾਂ ਮੋੜ ਆਉਂਦਾ ਨਜ਼ਰ ਆਇਆ ਕਿਉਂਕਿ ਆਤਮ ਹੱਤਿਆ ਦੇ ਦੋਸ਼ ਵਿਚ ਨਾਮਜ਼ਦ ਵਿਅਕਤੀਆਂ ਦੇ ਹੱਕ ਵਿਚ ਪਿੰਡ ਵਾਸੀ ਖੁੱਲ੍ਹ ਕੇ ਸਾਹਮਣੇ ਆ ਰਹੇ ਹਨ ਅਤੇ ਅੱਜ ਸਾਰੇ ਪਿੰਡ ਨੇ ਇਕੱਠੇ ਹੋ ਕੇ ਅਗਲੀ ਰਣਨੀਤੀ ਤਿਆਰ ਕੀਤੀ | ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਜਗਸੀਰ ਸਿੰਘ ਛੀਨੀਵਾਲ, ਸਰਪੰਚ ਨਿਰਭੈ ਸਿੰਘ ਛੀਨੀਵਾਲ, ਜਥੇਦਾਰ ਤਰਸੇਮ ਸਿੰਘ ਭੂਦਨ, ਐਡਵੋਕੇਟ ਸੁਖਚੈਨ ਸਿੰਘ ਭੂਦਨ, ਸਰਪੰਚ ਬੀਬਾ ਸੁਖਵਿੰਦਰ ਕੌਰ ਦੇ ਪਤੀ ਹਰਜੀਤ ਸਿੰਘ ਨੇ ਕਿਹਾ ਕਿ ਸਾਜ਼ਿਸ਼ ਤਹਿਤ ਫਸਾਇਆ ਜਾ ਰਿਹਾ ਹੈ ਗੁਆਂਢੀਆਂ ਅਤੇ ਹੋਰ ਵਿਅਕਤੀਆਂ ਨੂੰ ਜੋ ਅਸੀਂ ਹਰਗਿਜ਼ ਨਹੀਂ ਹੋਣ ਦੇਵਾਂਗੇ | ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਉਲੀਕੇ ਗਏ ਵੱਡੇ ਪ੍ਰੋਗਰਾਮ ਤਹਿਤ ਮਲੇਰਕੋਟਲਾ-ਰਾਏਕੋਟ ਹਾਈਵੇ ਜਾਮ ਕੀਤਾ ਜਾਵੇਗਾ, ਪਿੰਡ ਵਾਸੀਆਂ ਨੇ ਕਿਹਾ ਕਿ ਮਿ੍ਤਕ ਲੜਕੀ ਇੰਦਰਪਾਲ ਵਲੋਂ 10 ਵਿਅਕਤੀਆਂ ਦਾ ਨਾਮ ਸਾਜ਼ਿਸ਼ ਤਹਿਤ ਲਿਖਾਇਆ ਗਿਆ ਹੈ ਉਹ ਨਿਰਦੋਸ਼ ਹਨ ਅਤੇ ਉਨ੍ਹਾਂ ਦੇ ਹੱਕ ਵਿਚ ਪੂਰਾ ਪਿੰਡ ਖੜ੍ਹਾ ਹੈ | ਇਸ ਲਈ ਪਿੰਡ ਵਾਸੀਆਂ ਵਲੋਂ ਗ੍ਰਾਮ ਸਭਾ ਬੁਲਾ ਕੇ ਬੀਤੇ ਦਿਨੀਂ ਹੋਏ ਆਤਮ ਹੱਤਿਆ ਮਾਮਲੇ 'ਚ ਕਥਿਤ ਪਿੰਡ ਵਾਸੀਆਂ 'ਤੇ ਹੋਏ ਮਾਮਲੇ ਦਰਜ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਮਿ੍ਤਕ ਇੰਦਰਪਾਲ ਕੌਰ ਵਲੋਂ ਆਤਮ ਹੱਤਿਆ ਕਰਨ ਤੋਂ ਪਹਿਲਾਂ ਲਏ ਨਾਮਾਂ ਵਾਲੇ ਵਿਅਕਤੀਆਂ 'ਤੇ ਹੋਏ ਮੁਕੱਦਮੇ ਦੀ ਜਾਂਚ ਕਰਨ ਦੀ ਮੰਗ ਕੀਤੀ | ਉੱਧਰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਛੰਨਾ, ਮਿ੍ਤਕ ਇੰਦਰਪਾਲ ਕੌਰ ਦੇ ਭਰਾ ਕੁਲਦੀਪ ਸਿੰਘ, ਜਤਿੰਦਰ ਸਿੰਘ ਭੈਣੀ ਮਹਿਰਾਜ, ਕਰਨੈਲ ਸਿੰਘ ਗੰਡੇਵਾਲ, ਇਕਾਈ ਪ੍ਰਧਾਨ ਰਣਜੀਤ ਸਿੰਘ ਛੰਨਾ ਨੇ ਪੁਲਿਸ 'ਤੇ ਸਵਾਲ ਖੜੇ ਕਰਦਿਆਂ ਆਖਿਆ ਕਿ ਜਿਸ ਸਮੇਂ ਬੱਚੇ ਨੂੰ ਦਾਖਲ ਕਰਾਇਆ ਗਿਆ ਤਾਂ ਬੱਚੇ ਦੀ ਮੌਤ ਨਹੀਂ ਸੀ ਹੋਈ, ਫਿਰ ਉਸ ਦੀ ਵੀਡੀਓ ਕਿਉਂ ਨਹੀਂ ਬਣਾਈ ਗਈ | ਇਸ ਲਈ ਬਹੁਤ ਸਾਰੇ ਤੱਥਾਂ ਨੂੰ ਖੰਘਾਲਣ ਦੀ ਲੋੜ ਹੈ | ਉਨ੍ਹਾਂ ਆਖਿਆ ਕਿ ਜਿੰਨਾ ਚਿਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਹ ਸਸਕਾਰ ਨਹੀਂ ਕਰਨਗੇ | ਉਨ੍ਹਾਂ ਆਖਿਆ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਗਲੇ ਦਿਨਾਂ ਨੂੰ ਵੱਡਾ ਸੰਘਰਸ਼ ਵਿੱਢਣਗੇ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ | ਵਰਨਣਯੋਗ ਹੈ ਕਿ ਇਸ ਮਾਮਲੇ ਨੂੰ ਲੈ ਕੇ ਬੀਤੇ ਦੋ ਦਿਨਾਂ ਤੋਂ ਥਾਣਾ ਸੰਦੌੜ ਵਿਖੇ ਮਿ੍ਤਕ ਪਰਿਵਾਰ ਦੇ ਰਿਸ਼ਤੇਦਾਰਾਂ ਵਲੋਂ ਧਰਨਾ ਦਿੱਤਾ ਜਾ ਰਿਹਾ ਹੈ |

ਪਿਛਲੀ ਖ਼ਬਰ ਸਤਿੰਦਰ ਸੈਣੀ ਨੇ ਸੰਗਰੂਰ-ਕੰਮੋਮਾਜਰਾ ਸੜਕ 'ਤੇ ਸਥਿਤ ਹੱਡਾ ਰੋੜੀ ਨੂੰ ਲੈ ਕੇ ਡੀ.ਸੀ. ਕੋਲ ਉਠਾਏ ਤਿੱਖੇ ਸਵਾਲ <br/>... ਅਗਲੀ ਖ਼ਬਰ ਟਰੈਫ਼ਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਕਿਸੇ ਵੀ ਸਕੂਲ ਵਾਹਨ ਚਾਲਕ ਨੂੰ ਬਖ਼ਸ਼ਿਆ ਨਹੀਂ ਜਾਵੇਗਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।