06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

68ਵੀਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਮਾਰੀਆਂ ਮੱਲਾਂ <br/>

ਅਜੀਤ ਡੈਸਕ 27-12-2025
ਸੰਦੌੜ, 26 ਦਸੰਬਰ (ਜਸਵੀਰ ਸਿੰਘ ਜੱਸੀ)-68ਵੀਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਤੁਗਲਕਬਾਦ ਨਵੀਂ ਦਿੱਲੀ ਵਿਖੇ ਹੋਈ | ਇਸ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਇਲਾਕਾ ਸੰਦੌੜ ਦੀ ਨਾਮਵਰ ਵਿੱਦਿਅਕ ਸੰਸਥਾ ਗੋਲਡਨ ਏਰਾ ਮਿਲੇਨੀਅਮ ਸਕੂਲ ਸੁਲਤਾਨਪੁਰ ਬਧਰਾਵਾਂ ਦੇ ਸ਼ੂਟਰਾਂ ਨੇ ਸ਼ਮੂਲੀਅਤ ਕੀਤੀ | ਜਿਸ ਵਿਚ ਸਕੂਲ ਦੇ ਸ਼ੂਟਰਾਂ ਨੇ ਆਪਣੇ ਲੋਹਾ ਮਨਵਾਉਂਦਿਆਂ ਮੱਲ੍ਹਾਂ ਮਾਰੀਆਂ | ਜਾਣਕਾਰੀ ਦਿੰਦਿਆਂ ਸਕੂਲ ਦੇ ਚੇਅਰਮੈਨ ਪ੍ਰੀਤਇੰਦਰ ਸਿੰਘ ਸਿੱਧੂ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿਚ ਸਕੂਲ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਲਿਵਲੀਨ ਕੋਰ ਖੱਟੜਾ ਅਤੇ ਜੀ.ਈ.ਐੱਮ.ਐੱਸ ਰਾਈਫ਼ਲ ਕਲੱਬ ਦੀ ਸ਼ੂਟਰ ਮੁਸਕਾਨ ਨੇ 68ਵੀਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਵਿਚੋਂ ਕੁਆਲੀਫ਼ਾਈ ਸਕੋਅਰ ਪ੍ਰਾਪਤ ਕਰ ਕੇ ਐਨ.ਆਰ ਸੂਟਰਾਂ ਤੋਂ ਆਈ.ਐੱਸ.ਐੱਸ.ਐਫ਼ ਸੂਟਰਾਂ ਵਿਚ ਪ੍ਰਵੇਸ਼ ਕਰ ਕੇ ਆਪਣਾ, ਸਕੂਲ, ਜ਼ਿਲ੍ਹਾ ਮਲੇਰਕੋਟਲਾ ਤੋਂ ਇਲਾਵਾ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ | ਇਨ੍ਹਾਂ ਸੂਟਰਾਂ ਦੀ ਇਸ ਮਾਣਮੱਤੀ ਅਤੇ ਵਿਸ਼ੇਸ਼ ਪ੍ਰਾਪਤੀ ਤੋਂ ਖ਼ੁਸ਼ ਹੋ ਕੇ ਸਕੂਲ ਦੇ ਚੇਅਰਮੈਨ ਪ੍ਰੀਤਇੰਦਰ ਸਿੰਘ ਸਿੱਧੂ, ਡਾਇਰੈਕਟਰ ਭਗਵਾਨ ਸਿੰਘ ਗਿੱਲ ਅਤੇ ਮੈਨੇਜਰ ਹਰਮਨ ਸਿੰਘ ਸੰਧੂ ਨੇ ਬੱਚਿਆਂ ਨੂੰ ਵਧੀਆ ਦਿੱਤੀ | ਇਸ ਮੌਕੇ ਜ਼ਿਲ੍ਹਾ ਮਲੇਰਕੋਟਲਾ ਸ਼ੂਟਿੰਗ ਐੱਸੋਸੀਏਸ਼ਨ ਦੇ ਪ੍ਰਧਾਨ ਗੁਰਜੀਤ ਸਿੰਘ ਸਿੱਧੂ, ਸਕੂਲ ਦੇ ਪਿ੍ੰਸੀਪਲ ਜਾਨਦੀਪ ਸੰਧੂ ਤੋਂ ਇਲਾਵਾ ਸਕੂਲ ਸਟਾਫ਼ ਨੇ ਵਿਸ਼ੇਸ਼ ਪ੍ਰਾਪਤੀਆਂ ਤੇ ਵਧਾਈ ਦਿੰਦਿਆਂ ਕਿਹਾ ਕਿ ਗੋਲਡਨ ਏਰਾ ਮਿਲੇ ਨਿਯਮ ਸਕੂਲ ਸੁਲਤਾਨਪੁਰ ਬਧਰਾਵਾਂ ਦੇ ਵਿਦਿਆਰਥੀਆਂ ਨੇ ਜਿੱਥੇ ਪੜ੍ਹਾਈ ਵਿਚ ਸੰਸਥਾ ਦਾ ਨਾਮ ਉੱਚਾ ਕੀਤਾ, ਉੱਥੇ ਹੀ ਖੇਡ ਖੇਤਰ ਵਿਚ ਅਹਿਮ ਯੋਗਦਾਨ ਵੀ ਪਾਇਆ ਹੈ | ਇਹ ਸਿਹਰਾ ਸਕੂਲ ਦੇ ਮੁੱਖ ਕੋਚਾਂ ਨੂੰ ਜਾਂਦਾ ਹੈ, ਜਿਨ੍ਹਾਂ ਦੀ ਬਦੌਲਤ ਬੱਚੇ ਖੇਡਾਂ ਦੇ ਖੇਤਰ ਵਿਚ ਨਿੱਤਰ ਕੇ ਸਾਹਮਣੇ ਆਉਂਦੇ ਹਨ ਅਤੇ ਮਾਣਮੱਤੀਆਂ ਪ੍ਰਾਪਤੀਆਂ ਕਰਦੇ ਹਨ |
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਵਿਖੇ ਕਵੀ ਦਰਬਾਰ ਕਰਵਾਇਆ <br/> ਅਗਲੀ ਖ਼ਬਰ ਕਿਸਾਨਾਂ ਵਲੋਂ 4 ਨੂੰ ਮੋਟਰਸਾਈਕਲ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।