06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਮਿਹਨਤ ਦੇ ਬਲਬੂਤੇ ਹੀ ਜ਼ਿੰਦਗੀ ਦੀਆਂ ਵੱਡੀਆਂ ਪੁਲਾਂਘਾਂ ਪੁੱਟੀਆਂ ਜਾ ਸਕਦੀਆਂ ਨੇ-ਪਦਮਸ੍ਰੀ ਸੁਨੀਤਾ ਰਾਣੀ <br/>

ਪਦਮ ਸ੍ਰੀ ਸੁਨੀਤਾ ਰਾਣੀ ਨਾਲ ਐਨ.ਐੱਸ.ਐੱਸ. ਦੇ ਵਲੰਟੀਅਰਜ਼ ਅਤੇ ਹੋਰ | ਤਸਵੀਰ: ਧਾਲੀਵਾਲ <br/> 27-12-2025
ਸੁਨਾਮ ਊਧਮ ਸਿੰਘ ਵਾਲਾ, 26 ਦਸੰਬਰ (ਧਾਲੀਵਾਲ, ਭੁੱਲਰ)-ਸਥਾਨਕ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ 19 ਤੋਂ 25 ਦਸੰਬਰ 2025 ਤੱਕ ਸੱਤ ਰੋਜਾ ਐੱਨ.ਐੱਸ.ਐੱਸ ਵਿਸ਼ੇਸ਼ ਕੈਂਪ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸੰਗਰੂਰ ਅਰੁਨ ਕੁਮਾਰ ਦੇ ਨਿਰਦੇਸ਼ਨ ਹੇਠ ਪਿ੍ੰਸੀਪਲ ਸੁਮਿਤਾ ਦੀ ਅਗਵਾਈ ਵਿਚ ਲੱਗੇ ਕੈਂਪ ਵਿਚ 110 ਵਲੰਟੀਅਰਾਂ ਅਤੇ 14 ਨਾਨ ਵਲੰਟੀਅਰਾਂ ਨੇ ਹਿੱਸਾ ਲਿਆ | ਵਿਦਿਆਰਥਣਾਂ ਵਿਚ ਸਮਾਜਿਕ ਜ਼ਿੰਮੇਵਾਰੀ, ਅਨੁਸ਼ਾਸਨ, ਲੀਡਰਸ਼ਿਪ, ਸਿਹਤ ਜਾਗਰੂਕਤਾ, ਨੈਤਿਕ ਕਦਰਾਂ ਕੀਮਤਾਂ ਅਤੇ ਦੇਸ਼ ਭਗਤੀ ਦੀ ਭਾਵਨਾ ਵਿਕਸਿਤ ਕਰਨ ਦੇ ਮਕਸਦ ਨਾਲ ਪ੍ਰੋਗਰਾਮ ਚਲਦੇ ਰਹੇ | ਪ੍ਰੋਗਰਾਮ ਅਫ਼ਸਰ ਅਤੇ ਕੈਂਪ ਕਮਾਂਡੈਂਟ ਯਾਦਵਿੰਦਰ ਸਿੰਘ ਸਿੱਧੂ ਅਤੇ ਮੈਡਮ ਸੁਮਿਤਾ ਸ਼ਰਮਾ ਨੇ ਜਾਣਕਾਰੀ ਦਿੱਤੀ ਕਿ ਕੈਂਪ ਦੌਰਾਨ ਸਫ਼ਾਈ ਅਭਿਆਨ, ਸਮਾਜਿਕ ਸੇਵਾ ਕਾਰਜ, ਜਾਗਰੂਕਤਾ ਲੈਕਚਰ, ਪ੍ਰੇਰਣਾਦਾਇਕ ਭਾਸ਼ਣ ਅਤੇ ਸੱਭਿਆਚਾਰਕ ਕਾਰਜਕ੍ਰਮ ਲਗਾਤਾਰ ਚਲਦੇ ਰਹੇ | ਵੱਖ-ਵੱਖ ਦਿਨਾਂ ਦੌਰਾਨ ਪ੍ਰਸਿੱਧ ਸ਼ਖ਼ਸੀਅਤਾਂ ਪਿ੍ੰਸੀਪਲ ਦਰਸ਼ਨ ਸਿੰਘ ਬਰੇਟਾ, ਕੈਂਸਰ ਸਪੈਸ਼ਲਿਸਟ ਡਾ ਪ੍ਰੀਆ, ਗੀਤਕਾਰ ਕੁਲਦੀਪ ਕੰਡਿਆਰਾ, ਲਾਇਬ੍ਰੇਰੀਅਨ ਕਮਲ ਕੁਮਾਰ, ਅਧਿਆਪਕ ਰੁਪਿੰਦਰ ਸ਼ਰਮਾ, ਨਿਰਮਲ ਬਰੇਟਾ, ਨਵਨੀਤ ਬਾਂਸਲ, ਰੰਗਕਰਮੀ ਪਰਗਟ ਸਮਰਾਓ, ਡਾ ਕਰਨੈਲ ਵੈਰਾਗੀ, ਲੈਕਚਰਾਰ ਤਾਰਾ ਸਿੰਘ, ਸ਼ੇਰਬਿੰਦਰ ਸਿੰਘ ਟਰੈਫ਼ਿਕ ਇੰਚਾਰਜ, ਡਾ ਲਵਲੀਨ ਵੜਿੰਗ, ਸੁਨੀਲ ਕੁਮਾਰ, ਏ.ਐੱਸ.ਆਈ ਕਮਲਦੀਪ ਸਿੰਘ ਆਦਿ ਸ਼ਖ਼ਸੀਅਤਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ | ਕੈਂਪ ਦੇ ਸਮਾਪਤੀ ਸਮਾਰੋਹ ਵਿਚ ਐੱਸ.ਐੱਸ.ਪੀ. ਕਮਾਂਡੋ-1 ਪਟਿਆਲਾ, ਪਦਮ ਸ਼੍ਰੀ ਅਤੇ ਅਰਜੁਨ ਐਵਾਰਡੀ ਸ੍ਰੀਮਤੀ ਸੁਨੀਤਾ ਰਾਣੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਸਮਾਰੋਹ ਦੀ ਸ਼ੁਰੂਆਤ ਦੀਪ ਜਗਾ ਕੇ ਹੋਈ | ਕੈਂਪਰਾਂ ਵਲੋਂ ਸ਼ਬਦ ਗਾਇਨ, ਜ਼ਫ਼ਰਨਾਮਾ, ਦੇਸ਼ ਭਗਤੀ ਗੀਤ ਅਤੇ ਕਵੀਸ਼ਰੀ ਵਰਗੀਆਂ ਪੇਸ਼ਕਾਰੀਆਂ 'ਸਫ਼ਰ ਏ ਸ਼ਹਾਦਤ' ਨੂੰ ਸਮਰਪਿਤ ਕੀਤੀਆਂ ਗਈਆਂ | ਇਸ ਸਮਾਰੋਹ ਵਿਚ ਜ਼ਿਲ੍ਹਾ ਆਰਗੇਨਾਈਜ਼ਿੰਗ ਕਮਿਸ਼ਨਰ ਦਰਸ਼ਨ ਸਿੰਘ ਬਰੇਟਾ, ਐੱਸ ਐਮ ਸੀ ਮੈਂਬਰ ਕੇਹਰ ਸਿੰਘ, ਸਵੀਰ ਖਾਨ, ਭਾਰਤੀ ਏਅਰਟੈੱਲ ਫਾਉਂਡੇਸ਼ਨ ਦੇ ਮੈਨਟਰ ਗੁਰਪਾਲ ਸਿੰਘ, ਲੈਕਚਰਾਰ ਤਾਰਾ ਸਿੰਘ ਅਤੇ ਕੰਪਿਊਟਰ ਫੈਕਲਟੀ ਸੁਖਵਿੰਦਰ ਸਿੰਘ ਸੁੱਖੀ, ਗੱਜਣ ਸਿੰਘ, ਅਸ਼ੋਕ ਕੁਮਾਰ, ਪਿ੍ੰਸੀਪਲ ਨਰਸੀ ਸਿੰਘ ਚੌਹਾਨ ਨੇ ਵੀ ਸੰਬੋਧਨ ਕੀਤਾ | ਕੈਂਪ ਨੂੰ ਸਫਲ ਬਨਾਉਣ ਵਿਚ ਮੈਡਮ ਰਵਨੀਨ ਕੌਰ, ਗੁਰਮੇਲ ਸਿੰਘ, ਪ੍ਰੋਮਿਲਾ, ਓਮਾ ਸ਼ਰਮਾ, ਬੇਬੀ ਰਾਣੀ, ਦਰਸ਼ਨ ਮਨਚੰਦਾ, ਗੁਰਮੀਤ ਕੌਰ, ਰੇਨੂੰ ਬਾਲਾ, ਰਾਜਿੰਦਰ ਕੌਰ, ਨਮਿਤਾ ਬਾਲਾ, ਰਵਿੰਦਰ ਸ਼ਾਰਧਾ, ਰਾਕੇਸ਼ ਰਾਣੀ, ਮਮਤਾ ਰਾਣੀ ਆਦਿ ਅਧਿਆਪਕਾਂ ਨੇ ਸਾਥ ਦਿੱਤਾ |

ਪਿਛਲੀ ਖ਼ਬਰ ਸੋਸ਼ਲ ਮੀਡੀਆ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਖ਼ਿਲਾਫ਼ ਅਪਮਾਨਜਨਕ ਟਿੱਪਣੀ ਕਰਨ ਵਾਲੇ ਨੇ ਲਿਖਤੀ ਮੁਆਫ਼ੀ ਮੰਗੀ... ਅਗਲੀ ਖ਼ਬਰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਕੀਤਾ ਯਾਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।