06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਗੇ੍ਰਡ ਪ੍ਰੀ ਸਕੂਲ ਨੇ ਸਰਦ ਰੁੱਤ ਕਾਰਨੀਵਲ ਕਰਵਾਇਆ <br/>

ਗੇ੍ਰਡ ਪ੍ਰੀ ਸਕੂਲ ਵਿਖੇ ਕਰਵਾਏ ਗਏ ਸਮਾਗਮ ਦੀ ਇਕ ਝਲਕ | ਤਸਵੀਰ: ਮੁਕੇਸ਼ ਕੁਮਾਰ <br/> 27-12-2025
ਸੰਗਰੂਰ, 26 ਦਸੰਬਰ (ਸੁਖਵਿੰਦਰ ਸਿੰਘ ਫੁੱਲ)-ਗੇ੍ਰਡ ਪ੍ਰੀ ਸਕੂਲ ਸੰਗਰੂਰ ਵਲੋਂ ਬੱਚਿਆਂ ਲਈ ਵਿਸ਼ਾਲ ਪੱਧਰ 'ਤੇ ਵਿੰਟਰ ਕਾਰਨੀਵਲ ਕੀਤਾ ਗਿਆ, ਜਿਸ ਨੇ ਸ਼ਹਿਰ ਵਿਚ ਖ਼ੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਬਣਾਇਆ | ਆਮ ਤੌਰ 'ਤੇ ਇਸ ਕਿਸਮ ਦੇ ਵੱਡੇ ਅਤੇ ਆਧੁਨਿਕ ਕਾਰਨੀਵਲ ਸਿਰਫ਼ ਮਹਾਨਗਰਾਂ ਤੱਕ ਸੀਮਿਤ ਰਹਿੰਦੇ ਹਨ, ਪਰ ਇਸ ਵਾਰ ਗੇ੍ਰਡ ਪ੍ਰੀ ਸਕੂਲ ਸੰਗਰੂਰ ਦਾ ਇਕਲੌਤਾ ਸਕੂਲ ਬਣਿਆ ਜਿਸ ਨੇ ਨਿੱਕੇ ਬੱਚਿਆਂ ਲਈ ਇਹ ਵਿਲੱਖਣ ਤਜਰਬਾ ਆਪਣੇ ਸ਼ਹਿਰ ਵਿਚ ਹੀ ਉਪਲਬਧ ਕਰਵਾਇਆ | ਵਿੰਟਰ ਕਾਰਨੀਵਲ ਦੌਰਾਨ ਬੱਚਿਆਂ ਲਈ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਸੰਬੰਧਿਤ ਇਕ ਵਿਸ਼ੇਸ਼ ਮਿਊਜ਼ੀਅਮ ਸੈੱਟਅਪ ਤਿਆਰ ਕੀਤਾ ਗਿਆ, ਜਿਸ ਰਾਹੀਂ ਬੱਚਿਆਂ ਨੂੰ ਉਨ੍ਹਾਂ ਦੀ ਮਹਾਨ ਸ਼ਹਾਦਤ ਅਤੇ ਇਤਿਹਾਸਕ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ | ਬਾਹਰਲੇ ਖੇਡਾਂ ਅਤੇ ਮੁਕਾਬਲਿਆਂ ਦੀ ਭਰਪੂਰ ਵਿਵਸਥਾ ਕੀਤੀ ਗਈ | ਕਾਰ ਰੇਸਿੰਗ, ਮੋਟਰਸਾਈਕਲ ਰੇਸਿੰਗ, ਹਰਡਲਜ਼, ਰਿੰਗ ਟਾਸ, ਬਾਊਾਸੀ ਮਿਕੀ, ਟਰੈਂਪੋਲੀਨ ਅਤੇ ਸਾਫ਼ਟ ਬਾਲ ਪੂਲ ਵਰਗੀਆਂ ਸਰਗਰਮੀਆਂ ਨੇ ਬੱਚਿਆਂ ਨੂੰ ਖੂਬ ਰੁਝਾਇਆ | ਹਰ ਮੁਕਾਬਲੇ ਵਿਚ ਤੁਰੰਤ ਇਨਾਮਾਂ ਦੀ ਵਿਵਸਥਾ ਨੇ ਬੱਚਿਆਂ ਦਾ ਆਤਮਵਿਸ਼ਵਾਸ ਹੋਰ ਮਜ਼ਬੂਤ ਕੀਤਾ | ਅੰਦਰੂਨੀ ਆਕਰਸ਼ਣਾਂ ਵਿਚ ਸਾਇੰਸ ਮੈਜਿਕ ਸ਼ੋਅ, ਪਪੇਟ ਸ਼ੋਅ ਅਤੇ ਪੌਪਕੌਰਨ ਲਾਈਟਸ-ਮੂਵੀ ਟਾਈਮ ਖ਼ਾਸ ਕੇਂਦਰ ਰਹੇ | ਇਸ ਮੂਵੀ ਦਾ ਵਿਸ਼ਾ ਛੋਟੇ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਸੀ, ਜਿਸ ਦਾ ਮਕਸਦ ਬੱਚਿਆਂ ਨੂੰ ਆਪਣੇ ਇਤਿਹਾਸਕ ਮੂਲਾਂ ਨਾਲ ਜੋੜਨਾ ਅਤੇ ਉਨ੍ਹਾਂ ਵਿਚ ਸਭਿਆਚਾਰਕ ਮੁੱਲਾਂ ਦੀ ਸਮਝ ਪੈਦਾ ਕਰਨਾ ਸੀ | ਇਸ ਤੋਂ ਇਲਾਵਾ ਵਿੰਟਰ ਕਾਰਨੀਵਲ ਦੀ ਰੌਣਕ ਨੂੰ ਹੋਰ ਵਧਾਉਂਦਿਆਂ ਮਨਮੋਹਕ ਸਜਾਵਟ, ਫੋਟੋਬੂਥਸ ਅਤੇ ਟੈਡੀ ਬੇਅਰਜ਼ ਬੱਚਿਆਂ ਦੀ ਖਿੱਚ ਦਾ ਕੇਂਦਰ ਬਣੇ | ਗੇ੍ਰਡ ਪ੍ਰੀ ਸਕੂਲ, ਜੋ ਕਿ ਸੰਗਰੂਰ ਵਿਚ ਆਪਣੇ ਮਜ਼ਬੂਤ ਕਰਿਕੂਲਰ ਅਤੇ ਕੋ-ਕਰਿਕੂਲਰ ਕਾਰਜਕ੍ਰਮਾਂ ਲਈ ਮਸ਼ਹੂਰ ਹੈ, ਇਸ ਤਰ੍ਹਾਂ ਦੇ ਵਿਟਰ ਕਾਰਨੀਵਲ ਰਾਹੀਂ ਬੱਚਿਆਂ ਨੂੰ ਸਿੱਖਿਆ ਦੇ ਨਾਲ-ਨਾਲ ਰਚਨਾਤਮਿਕਤਾ, ਸਮਾਜਿਕ ਵਿਕਾਸ ਅਤੇ ਆਤਮਵਿਸ਼ਵਾਸ ਵਧਾਉਣ ਦੇ ਵਿਆਪਕ ਮੌਕੇ ਪ੍ਰਦਾਨ ਕਰਦਾ ਹੈ | ਮਾਪਿਆਂ ਅਤੇ ਸ਼ਹਿਰ ਵਾਸੀਆਂ ਵਲੋਂ ਸਕੂਲ ਦੀ ਇਸ ਵਿਲੱਖਣ ਅਤੇ ਲਾਭਕਾਰੀ ਪਹਿਲ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਗਈ |

ਪਿਛਲੀ ਖ਼ਬਰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਕੀਤਾ ਯਾਦ <br/> ਅਗਲੀ ਖ਼ਬਰ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸ਼ਹੀਦ ਊਧਮ ਸਿੰਘ ਦੇ ਜਨਮ ਦਿਹਾੜੇ ਮੌਕੇ ਕੀਤੀ ਸ਼ਿਰਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।