06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਧਾਰਮਿਕ ਸਮਾਗਮ ਕਰਵਾਇਆ <br/>

ਧਾਰਮਿਕ ਸਮਾਗਮ ਦੌਰਾਨ ਅਨਾਜ ਮੰਡੀ ਵਿਚ ਲਗਾਏ ਲੰਗਰ ਦਾ ਦਿ੍ਸ਼ | ਤਸਵੀਰ: ਮੁਕੇਸ਼ ਕੁਮਾਰ <br/> 27-12-2025
ਸੰਗਰੂਰ, 26 ਦਸੰਬਰ (ਧੀਰਜ ਪਸ਼ੌਰੀਆ)-ਅਨਾਜ ਮੰਡੀ ਸੰਗਰੂਰ ਵਿਚ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸੰਸਾਰ ਦੀ ਸਭ ਤੋਂ ਵੱਡੀ ਕੁਰਬਾਨੀ ਦੱਸਦਿਆਂ ਚੇਅਰਮੈਨ ਈਲਵਾਲ ਨੇ ਕਿਹਾ ਕਿ ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਦੇ ਲਈ ਆਪਣਾ ਸਾਰਾ ਪਰਿਵਾਰ ਕੁਰਬਾਨ ਕਰ ਦਿੱਤਾ | ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਸਿਸ਼ਨ ਕੁਮਾਰ ਤੁੰਗਾਂ, ਕੁਲਦੀਪ ਤਿਵਾੜੀ, ਹਰਦੀਪ ਸਿੰਘ, ਮੇਵਾ ਸਿੰਘ, ਗੁਰਜੰਟ ਸਿੰਘ, ਜਰਨੈਲ ਸਿੰਘ, ਸੁਰਜੀਤ ਭੁੱਲਰ, ਬਲਜੀਤ ਕਾਂਝਲਾ, ਰਾਹੁਲ ਗਰਗ, ਸੁਖਦੇਵ ਸਿੰਘ ਸਜੂਮਾਂ, ਭਿੰਦਰ ਭਿੰਡਰ, ਗੋਗੀ ਰੂਪਾਹੇੜੀ, ਸੁਖਵਿੰਦਰ ਸਿੰਘ ਸੁੱਖਾ, ਧਰਮਿੰਦਰ ਤਿਵਾੜੀ, ਜਤਿੰਦਰ ਗਰੇਵਾਲ, ਨਰਿੰਦਰ ਨਿੰਦੀ, ਕੇਵਲ ਸਿੰਘ, ਦਲਵੀਰ ਅÏਲਖ, ਗੋਗੀ ਉਭਾਵਾਲ, ਵਿੱਕੀ ਉੱਭਾਵਾਲ, ਹਰਦੀਪ ਘਾਬਦਾਂ, ਰਣਧੀਰ ਸਿੰਘ ਧੀਰਾ, ਜਗਦੀਸ਼ ਫ਼ੌਜੀ, ਕੇਸ਼ਵ ਸਿੰਗਲਾ ਅਤੇ ਹੋਰ ਮੌਜੂਦ ਸਨ |

ਪਿਛਲੀ ਖ਼ਬਰ ਜਨਤਕ ਆਗੂ 'ਜੀ ਰਾਮ ਜੀ' ਖ਼ਿਲਾਫ਼ ਨਿੱਤਰੇ, ਜਦ ਕਿ ਭਾਜਪਾ ਆਗੂ ਇਸ ਕਾਨੂੰਨ ਦੇ ਹੱਕ ਵਿਚ ਡਟੇ <br/> ਅਗਲੀ ਖ਼ਬਰ ਦਸਮੇਸ਼ ਮਾਡਲ ਸਕੂਲ ਭੋਤਨਾ ਵਿਖੇ ਸ਼ਹੀਦੀ ਦਿਹਾੜੇ ਸੰਬੰਧੀ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।