06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਨਗਰ ਕੌਂਸਲ ਅਹਿਮਦਗੜ੍ਹ ਦੀ ਮੀਟਿੰਗ ਵਿਚ ਸਾਰੇ ਮਤੇ ਸਰਬਸੰਮਤੀ ਨਾਲ ਪਾਸ, 6 ਕਰੋੜ 53 ਲੱਖ ਦੇ ਤਖ਼ਮੀਨੇ ਪਾਸ <br/>

ਅਹਿਮਦਗੜ੍ਹ ਨਗਰ ਕੌਂਸਲ ਦੀ ਮੀਟਿੰਗ ਵਿਚ ਪ੍ਰਧਾਨ ਵਿਕਾਸ ਸ਼ਰਮਾ ਸਮੂਹ ਕੌਂਸਲਰਾਂ, ਅਧਿਕਾਰੀਆਂ ਅਤੇ ਸ਼ਹਿਰ ਦੇ ਪਤਵੰਤਿਆਂ ਨਾਲ | ਤਸਵੀਰ: ਪੁਰੀ <br/> 27-12-2025
ਅਹਿਮਦਗੜ੍ਹ, 26 ਦਸੰਬਰ (ਰਵਿੰਦਰ ਪੁਰੀ)-ਨਗਰ ਕੌਂਸਲ ਅਹਿਮਦਗੜ੍ਹ ਵਲੋਂ ਸ਼ਹਿਰ ਅੰਦਰ ਸਾਰੇ ਅਧੂਰੇ ਵਿਕਾਸ ਕਾਰਜ ਨੇਪਰੇ ਚਾੜ੍ਹਨ ਲਈ ਅਤੇ ਨਾਲ ਹੀ ਸ਼ਹਿਰ ਅੰਦਰਲੇ ਗੰਦੇ ਪਾਣੀ ਦੀ ਨਿਕਾਸੀ ਦੇ ਯੋਗ ਪ੍ਰਬੰਧ ਅਤੇ ਕੂੜੇ ਦੀ ਸਾਂਭ ਸੰਭਾਲ ਲਈ ਵੱਡੇ ਪੱਧਰ ਦੇ ਬਣਾਈ ਗਈ ਯੋਜਨਾ ਤਹਿਤ ਤਿਆਰ ਕੀਤੇ ਗਏ ਤਖ਼ਮੀਨੇ ਪਾਸ ਕਰਵਾਉਣ ਲਈ ਅੱਜ ਮੀਟਿੰਗ ਬੁਲਾਈ ਗਈ ਸੀ | ਪ੍ਰਧਾਨ ਵਿਕਾਸ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਸਮੂਹ ਕੌਂਸਲਰ ਅਤੇ ਅਧਿਕਾਰੀ ਹਾਜ਼ਰ ਹੋਏ ਅਤੇ ਸਰਬ ਸੰਮਤੀ ਨਾਲ ਮੀਟਿੰਗ ਦੀ ਸਾਰੀ ਕਾਰਵਾਈ ਨੂੰ ਪ੍ਰਵਾਨਗੀ ਦਿੱਤੀ ਗਈ | ਮੀਟਿੰਗ ਦੌਰਾਨ ਗੰਦੇ ਪਾਣੀ ਦੇ ਨਿਕਾਸ ਸਬੰਧੀ ਹੋਈ ਚਰਚਾ ਬਾਅਦ ਦਹਿਲੀਜ਼ ਰੋਡ ਸਥਿਤ 24 ਏਕੜ ਜ਼ਮੀਨ ਮੁੜ ਤੋਂ ਇੱਕ ਸਾਲ ਲਈ ਠੇਕੇ ਤੇ ਲੈਣ ਦੀ ਪ੍ਰਵਾਨਗੀ ਦਿੱਤੀ ਗਈ | ਇਸ ਦੇ ਨਾਲ ਹੀ ਸੜਕਾਂ ਦੀ ਸਫ਼ਾਈ ਲਈ ਮਸ਼ੀਨਰੀ ਲਈ 64.18 ਲੱਖ, ਸੀਵਰੇਜ ਸਿਸਟਮ ਮੈਨਟੀਨੈਂਸ ਲਈ 183.15 ਲੱਖ, ਵਾਟਰ ਸਪਲਾਈ ਲਈ 92.79 ਲੱਖ ਅਤੇ ਗੰਦਾ ਕੂੜਾ, ਸੁੱਕਾ, ਗਿੱਲਾ ਘਰਾਂ ਤੋਂ ਚੁੱਕਣ ਲਈ 232.84 ਲੱਖ ਰੁਪਏ ਦੇ ਤਖ਼ਮੀਨੇ ਪਾਸ ਕੀਤੇ ਗਏ | ਇਸ ਦੇ ਨਾਲ ਹੀ ਪਿੰਡ ਰਸੂਲਪੁਰ ਵੱਲ ਗੰਦੇ ਪਾਣੀ ਦੀ ਨਿਕਾਸੀ ਲਈ 4.64 ਲੱਖ ਪਾਈਪਾਂ ਪਾਉਣ ਲਈ ਪ੍ਰਵਾਨ ਕੀਤੇ ਗਏ | ਇਨ੍ਹਾਂ ਤੋਂ ਇਲਾਵਾ ਸ਼ਹਿਰ ਦੇ ਅੰਦਰ ਵੱਖ-ਵੱਖ ਵਾਰਡਾਂ ਅੰਦਰ ਵਿਕਾਸ ਕਰਵਾਉਣ ਲਈ 658.26 ਲੱਖ ਰੁਪਏ ਦੇ ਤਖ਼ਮੀਨੇ ਵੀ ਪਾਸ ਕੀਤੇ ਗਏ | ਇਸ ਮੌਕੇ ਤੇ ਪ੍ਰਧਾਨ ਨਗਰ ਕੌਂਸਲ ਵਿਕਾਸ ਸ਼ਰਮਾ ਨੇ ਹਾਜ਼ਰ ਮੈਂਬਰਾਂ ਨੂੰ ਦੱਸਿਆ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਸੰਬੰਧੀ ਜਿਹਨੇ ਵੀ ਤਖ਼ਮੀਨੇ ਪਾਸ ਕੀਤੇ ਗਏ ਹਨ ਜਿਨ੍ਹਾਂ ਸਬੰਧੀ ਫ਼ੰਡ ਵੱਖ-ਵੱਖ ਸਰਕਾਰੀ ਸਕੀਮਾਂ ਤਹਿਤ ਜਾਰੀ ਹੋਣ ਦੀ ਪ੍ਰਵਾਨਗੀ ਮਿਲ ਚੁੱਕੀ ਹੈ | ਜਿਨ੍ਹਾਂ ਨਾਲ ਫਰਵਰੀ 2026 ਤੱਕ ਸਾਰੇ ਕਾਰਜ ਮੁਕੰਮਲ ਕਰ ਲਏ ਜਾਣਗੇ | ਕਾਰਜ ਸਾਧਕ ਅਫ਼ਸਰ ਚੰਦਰ ਪ੍ਰਕਾਸ਼ ਵਧਵਾ ਦੀ ਨਿਗਰਾਨੀ ਹੇਠ ਹੋਈ ਮੀਟਿੰਗ ਵਿਚ ਮੀਤ ਪ੍ਰਧਾਨ ਜਗਵੰਤ ਸਿੰਘ ਜੱਗੀ, ਕੌਂਸਲਰ ਕਮਲਜੀਤ ਸਿੰਘ ਉੱਭੀ, ਅਮਨ ਅਫਰੀਦੀ, ਰਿਸ਼ੀ ਜੋਸ਼ੀ, ਗੀਤਾ ਸ਼ਾਹੀ, ਮਨੀ ਸੇਖਾ, ਆਨੰਦੀ ਦੇਵੀ, ਵਿੱਕੀ ਟੰਡਨ, ਮੋਨਿਕਾ ਬੱਧਨ, ਸ਼ਸ਼ੀ ਜੋਸ਼ੀ, ਅਨੂ ਥਾਪਰ, ਸੰਜੇ ਸੂਦ, ਜਸਵਿੰਦਰ ਸ਼ਰਮਾ, ਹਰਪਾਲ ਕੋਰ, ਜਸਵਿੰਦਰ ਸੋਢੀ, ਨਵਜੋਤ ਕੌਰ ਆਦਿ ਸਾਰੇ ਮੈਂਬਰ ਤੋਂ ਇਲਾਵਾ ਨਰਿੰਦਰ ਕੁਮਾਰ ਏ.ਐਮ.ਈ., ਜੇ.ਈ. ਮੇਜਰ ਸਿੰਘ ਅਤੇ ਸੁਪਰਡੈਂਟ ਇਫਤਿਖਾਰ ਅਹਿਮਦ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਟਰਾਲੇ ਤੇ ਮੋਟਰਸਾਈਕਲ ਨਾਲ ਵਾਪਰੇ ਹਾਦਸੇ ਦੌਰਾਨ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਤ <br/> ਅਗਲੀ ਖ਼ਬਰ ਜੈ ਮਿਲਾਪ ਮੈਡੀਕਲ ਲੈਬੋਰੇਟਰੀ ਐਸੋਸੀਏਸ਼ਨ ਦੀ ਹੋਈ ਜ਼ਿਲ੍ਹਾ ਪੱਧਰੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।