13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸਕਿੱਲ ਡਿਵੈੱਲਪਮੈਂਟ ਯੂਨੀਵਰਸਿਟੀ ਸੁਨਾਮ ਦਾ ਉਦਘਾਟਨ ਕਰਨਗੇ ਕੈਬਨਿਟ ਮੰਤਰੀ ਅਮਨ ਅਰੋੜਾ <br/>

ਸੁਨਾਮ ਵਿਖੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਮਨਦੀਪ ਸਿੰਘ ਜੋਸ਼ਨ | ਤਸਵੀਰ : ਰੁਪਿੰਦਰ ਸਿੰਘ ਸੱਗੂ <br/> 26-12-2025
ਸੁਨਾਮ ਊਧਮ ਸਿੰਘ ਵਾਲਾ, 25 ਦਸੰਬਰ (ਰੁਪਿੰਦਰ ਸਿੰਘ ਸੱਗੂ)-ਕੰਬੋਜ ਫਾਊਾਡੇਸ਼ਨ ਵਲੋਂ ਸ਼ਹੀਦ ਊਧਮ ਸਿੰਘ ਦੇ ਨਾਮ ਉੱਤੇ ਬਣੀ ਯੂ.ਐਸ.ਐਸ. ਯੂਨੀਵਰਸਿਟੀ ਦਾ ਸ਼ੁੱਭ ਆਰੰਭ ਸ਼ਹੀਦ ਊਧਮ ਸਿੰਘ ਦੇ ਜਨਮ ਦਿਹਾੜੇ 26 ਦਸੰਬਰ ਨੂੰ ਡਾਕਟਰ ਸੰਦੀਪ ਸਿੰਘ ਕੌੜਾ ਦੀ ਅਗਵਾਈ ਹੇਠ ਪਿੰਡ ਨਿਜ਼ਾਮਪੁਰ ਕਪੂਰਥਲਾ ਵਿਖੇ ਹੋਵੇਗਾ | ਇਸ ਮੌਕੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਫਾਉਂਡੇਸ਼ਨ ਦੇ ਐਗਜ਼ੀਕਿਊਟਿਵ ਮੈਂਬਰ ਮਨਦੀਪ ਸਿੰਘ ਜੋਸ਼ਨ ਨੇ ਦੱਸਿਆ ਕਿ ਡਾ. ਸੰਦੀਪ ਸਿੰਘ ਕੌੜਾ ਵਲੋਂ ਸ਼ਹੀਦ ਊਧਮ ਸਿੰਘ ਦੇ ਨਾਮ ਉੱਤੇ ਯੂਨੀਵਰਸਿਟੀ ਬਣਾਉਣ ਲਈ ਚੁੱਕੇ ਬੀੜੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਫਾਉਂਡੇਸ਼ਨ ਵਲੋਂ 26 ਏਕੜ ਵਿਚ ਬਣੀ ਯੂ.ਐਸ.ਐਸ. ਸਕਿੱਲ ਡਿਵੈਲਪਮੈਂਟ ਐਂਡ ਇੰਨਟਰਨਸ਼ਿਪ ਯੂਨੀਵਰਸਿਟੀ ਦਾ ਸ਼ੁੱਭ ਆਰੰਭ ਸ਼ਹੀਦ ਊਧਮ ਸਿੰਘ ਦੇ ਜਨਮ ਦਿਹਾੜੇ ਮੌਕੇ ਹੋਣ ਜਾ ਰਿਹਾ ਹੈ | ਜਿਸ ਦਾ ਉਦਘਾਟਨ ਕੈਬਨਿਟ ਮੰਤਰੀ ਅਤੇ ਆਪ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਕਰਨਗੇ ਅਤੇ ਇਸ ਮੌਕੇ ਹੋਣ ਵਾਲੇ ਸਮਾਗਮ ਦੀ ਪ੍ਰਧਾਨਗੀ ਵੀ ਕਰਨਗੇ | ਸਮਾਗਮ ਤੋਂ ਪਹਿਲਾਂ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਜਾਣਗੇ | ਉਨ੍ਹਾਂ ਦੱਸਿਆ ਕਿ ਇੱਥੋਂ ਸ਼ਹੀਦ ਊਧਮ ਸਿੰਘ ਯਾਦਗਾਰੀ ਕਮੇਟੀ ਮੇਨ ਦੇ ਮੈਂਬਰ ਸਮਾਗਮ ਵਿਚ ਸ਼ਾਮਿਲ ਹੋਣ ਲਈ ਜਾਣਗੇ | ਇਸ ਮੌਕੇ ਉਨ੍ਹਾਂ ਦੇ ਨਾਲ ਮਾਸਟਰ ਕੇਹਰ ਸਿੰਘ ਜੋਸ਼ਨ, ਹਰਨੇਕ ਸਿੰਘ ਨੱਢੇ, ਮਾਸਟਰ ਕਰਮ ਸਿੰਘ ਜੋਸ਼ਨ, ਸੋਨੂੰ ਵਰਮਾ, ਜਤਿੰਦਰ ਸਿੰਘ ਬੋਬੀ, ਪਿ੍ਤਪਾਲ ਸਿੰਘ ਥਿੰਦ, ਰਣਵੀਰ ਸਿੰਘ ਰਾਣਾ, ਨਰਿੰਦਰ ਸਿੰਘ ਢੋਟ ਅਤੇ ਬਾਵਾ ਹਾਂਡਾ ਆਦਿ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਵਾਰਡਬੰਦੀ ਵਿਚ ਹੇਰ-ਫੇਰ ਕਰ ਕੇ ਵਾਰਡਾਂ ਨੂੰ ਉਲਟ-ਪੁਲਟ ਕਰਨਾ 'ਆਪ' ਆਗੂਆਂ ਵਿਚ ਘਬਰਾਹਟ ਦੀ ਨਿਸ਼ਾਨੀ-ਸ਼ੁਭਮ ਸ਼ਰਮਾ <... ਅਗਲੀ ਖ਼ਬਰ ਸੋਮ ਨਾਥ ਵਰਮਾ ਇਲੈੱਕਟਿ੍ਕ ਡੀਲਰਜ਼ ਐਸੋਸੀਏਸ਼ਨ ਦੇ ਬਣੇ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।