13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਹਲਕਾ ਮਲੇਰਕੋਟਲਾ ਦੇ ਅੰਦਰ ਅਕਾਲੀ ਦਲ (ਬ) ਨੂੰ ਮੁੜ ਤੋਂ 'ਪੱਕੇ ਪੈਰੀਂ' ਕਰਨ ਦੇ ਲਈ ਬੀਬਾ ਜ਼ਾਹਿਦਾ ਸੁਲੇਮਾਨ ਦੀ ਮਿਹਨਤ ਰੰਗ ਲਿਆਉਣ ਲੱਗੀ <br/>

ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਦੀ ਤਸਵੀਰ | <br/> 26-12-2025
ਮਲੇਰਕੋਟਲਾ, 25 ਦਸੰਬਰ (ਮਨਜਿੰਦਰ ਸਿੰਘ ਸਰੌਦ)-ਬੀਤੇ ਦਿਨੀਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬ) ਦੇ ਵਲੋਂ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਕੀਤੇ ਗਏ ਸ਼ਾਨਦਾਰ ਪ੍ਰਦਰਸ਼ਨ ਦੀ ਚਰਚਾ ਪਾਰਟੀ ਸਫ਼ਾਂ ਤੋਂ ਇਲਾਵਾ ਰਾਜਨੀਤਿਕ ਹਲਕਿਆਂ ਦੇ ਅੰਦਰ ਪੂਰੀ ਗੂੰਜ ਨਾਲ ਸੁਣਾਈ ਦਿੰਦੀ ਹੈ | ਪੂਰੇ ਪੰਜਾਬ ਦੇ ਅੰਦਰ ਭਾਵੇਂ ਅਕਾਲੀ ਦਲ ਦੇ ਵਲੋਂ ਰਲਵਾਂ-ਮਿਲਵਾਂ ਪ੍ਰਦਰਸ਼ਨ ਕੀਤਾ ਗਿਆ ਪਰ ਬਹੁਤ ਸਾਰੇ ਅਜਿਹੇ ਹਲਕੇ ਹਨ ਜਿੱਥੇ ਅਜੇ ਤੱਕ ਸ਼੍ਰੋਮਣੀ ਅਕਾਲੀ ਦਲ (ਬ) ਦਾ ਡੰਕਾ ਘੱਟ ਸੁਣਾਈ ਦਿੰਦਾ ਹੈ, ਪਰ ਵਿਧਾਨ ਸਭਾ ਹਲਕਾ ਮਲੇਰਕੋਟਲਾ ਉਨ੍ਹਾਂ ਹਲਕਿਆਂ ਦੇ ਵਿਚ ਸ਼ੁਮਾਰ ਹੋ ਚੁੱਕਿਆ ਹੈ ਜਿੱਥੇ ਅਕਾਲੀ ਦਲ (ਬ) ਦੇ ਨਾਂ ਦੀ ਗੂੰਜ ਪੂਰੇ ਧੂਮ ਧੜੱਕੇ ਦੇ ਨਾਲ ਉੱਭਰ ਕੇ ਸਾਹਮਣੇ ਆ ਰਹੀ ਹੈ | ਜਿਸ ਦਾ ਸਿਹਰਾ ਅਕਾਲੀ ਦਲ ਦੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਦੀ ਕੀਤੀ ਸਖ਼ਤ ਮਿਹਨਤ ਨੂੰ ਜਾਂਦਾ ਹੈ | ਜਿਸ ਨੇ ਅਕਾਲੀ ਦਲ ਨੂੰ ਹਲਕਾ ਮਲੇਰਕੋਟਲਾ ਦੇ ਅੰਦਰ ਮੁੜ ਤੋਂ ਪੱਕੇ ਪੈਰੀਂ ਕਰਨ ਦੇ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ | ਇਹ ਬੀਬੀ ਸੁਲੇਮਾਨ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ ਕਿ ਹਲਕਾ ਮਲੇਰਕੋਟਲਾ ਦੇ ਅੰਦਰ 15 ਪੰਚਾਇਤ ਸੰਮਤੀਆਂ ਦੇ ਵਿਚੋਂ ਉਨ੍ਹਾਂ ਨੇ 6 'ਤੇ ਕਬਜ਼ਾ ਕਰ ਲਿਆ ਹੈ | ਆਪਣੇ ਸੀਮਤ ਸਾਧਨਾਂ ਦੇ ਬਾਵਜੂਦ ਪੂਰੇ ਸਿਆਸੀ ਮਾਹਰਾਂ ਦੇ ਨਾਲ ਟੱਕਰ ਲੈਣ ਦੇ ਸਮਰੱਥ ਬੀਬਾ ਜ਼ਾਹਿਦਾ ਸੁਲੇਮਾਨ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਅੰਦਰ ਵੀ ਕਮਾਲ ਕਰ ਦਿੱਤੀ | ਜੇਕਰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਅੰਕੜੇ ਦੀ ਗੱਲ ਕਰੀਏ ਤਾਂ ਬਾਕੀ ਧਿਰਾਂ ਦੇ ਮੁਕਾਬਲੇ ਉਨ੍ਹਾਂ ਦੇ ਉਮੀਦਵਾਰਾਂ ਨੂੰ 11649 ਵੋਟ ਮਿਲੇ ਜੋ ਕਰੀਬ 30.2 ਫ਼ੀਸਦੀ ਬਣਦਾ ਹੈ | ਹਲਕੇ ਅੰਦਰ ਕੁੱਲ 38446 ਵੋਟਾਂ ਪੋਲ ਹੋਈਆਂ ਹਨ | ਕਾਂਗਰਸ ਨੂੰ 12783 ਵੋਟਾਂ, ਕਰੀਬ 33.5 ਫ਼ੀਸਦੀ ਤੇ ਆਮ ਆਦਮੀ ਪਾਰਟੀ ਨੂੰ 12916 ਵੋਟ, ਕਰੀਬ 33.2 ਫ਼ੀਸਦੀ ਵੋਟਾਂ ਮਿਲੀਆਂ ਹਨ | ਇੱਕ ਖ਼ਾਸ ਗੱਲ ਇਹ ਵੀ ਰਹੀ ਕਿ ਅਕਾਲੀ ਦਲ (ਬ) ਨੇ ਹਲਕਾ ਅਮਰਗੜ੍ਹ ਦੇ ਅੰਦਰ ਵੀ ਚੰਗਾ ਪ੍ਰਦਰਸ਼ਨ ਕਰਦਿਆਂ 1 ਜ਼ੋਨ ਪੰਚਾਇਤ ਸੰਮਤੀ ਦਾ ਜਿੱਤ ਲਿਆ | ਜਿਸ ਦੀ ਚਰਚਾ ਚਾਰੇ ਪਾਸੇ ਹੋ ਰਹੀ ਹੈ | ਅੱਜ ਜਦ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਬੁਰੀ ਤਰ੍ਹਾਂ ਅੰਦਰੂਨੀ ਸੰਕਟ ਨਾਲ ਜੂਝ ਰਿਹਾ ਹੈ ਤਾਂ ਮਲੇਰਕੋਟਲੇ ਦੇ ਅੰਦਰ ਅਕਾਲੀ ਦਲ ਵਲੋਂ ਕੀਤਾ ਸ਼ਾਨਦਾਰ ਪ੍ਰਦਰਸ਼ਨ ਆਉਣ ਵਾਲੇ ਭਵਿੱਖ ਦਾ ਸੰਭਾਵੀ ਸ਼ੁੱਭ ਸੰਕੇਤ ਜਾਪ ਰਿਹਾ ਹੈ |

ਪਿਛਲੀ ਖ਼ਬਰ ਸਮਾਜ ਸੇਵੀ ਸੰਸਥਾਵਾਂ ਵਿਚ ਸੁਸਾਇਟੀ ਰਜਿਸਟਰੇਸ਼ਨ ਐਕਟ ਬਦਲਣ ਖ਼ਿਲਾਫ਼ ਭਾਰੀ ਰੋਸ <br/> ਅਗਲੀ ਖ਼ਬਰ ਡੈਮੋਕਰੈਟਿਕ ਟੀਚਰਜ਼ ਫ਼ਰੰਟ ਵਲੋਂ ਸੈਂਟਰ ਸ਼ੇਰਪੁਰ ਵਿਖੇ 36ਵੀਂ ਵਜ਼ੀਫ਼ਾ ਪ੍ਰੀਖਿਆ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।