09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਸਤਲੋਕ ਆਸ਼ਰਮ ਧੂਰੀ ਵਿਚ ਸਾਦਗੀ ਨਾਲ ਹੋਇਆ ਦਹੇਜ ਰਹਿਤ ਵਿਆਹ

ਸਤਲੋਕ ਆਸ਼ਰਮ ਧੂਰੀ ਵਿਖੇ ਸਾਦਗੀ ਨਾਲ ਹੋਏ ਦਹੇਜ ਰਹਿਤ ਵਿਆਹ ਦਾ ਦਿ੍ਸ਼ | ਤਸਵੀਰ : ਲਖਵੀਰ ਸਿੰਘ ਧਾਂਦਰਾ <br/> 06-12-2025
ਧੂਰੀ, 5 ਦਸੰਬਰ (ਲਖਵੀਰ ਸਿੰਘ ਧਾਂਦਰਾ)-ਸੰਤ ਰਾਮਪਾਲ ਮਹਾਰਾਜ ਦੀ ਦਹੇਜ ਮੁਕਤ ਸਮਾਜ ਬਣਾਉਣ ਦੀ ਪ੍ਰੇਰਕ ਮੁਹਿੰਮ ਤਹਿਤ ਸਤਲੋਕ ਆਸ਼ਰਮ ਧੂਰੀ ਵਿਖੇ ਇੱਕ ਸਾਦਗੀ ਭਰਪੂਰ ਤੇ ਪੂਰੀ ਤਰ੍ਹਾਂ ਦਹੇਜ ਰਹਿਤ ਵਿਆਹ ਸਮਾਰੋਹ ਦਾ ਆਯੋਜਨ ਕੀਤਾ ਗਿਆ | ਇਸ ਵਿਆਹ ਵਿਚ ਕਿਸੇ ਵੀ ਕਿਸਮ ਦੀ ਫ਼ਜ਼ੂਲ ਖ਼ਰਚੀ ਨਹੀਂ ਕੀਤੀ ਗਈ ਅਤੇ ਸੰਤ ਗਰੀਬ ਦਾਸ ਮਹਾਰਾਜ ਦੀ ਅੰਮਿ੍ਤ ਬਾਣੀ ਅਸੁਰ ਨਿਕੰਦਨ ਰਮੈਣੀ ਰਾਹੀਂ ਕੇਵਲ 17 ਮਿੰਟ ਵਿਚ ਵਿਆਹ ਦੀਆਂ ਸਭ ਰਸਮਾਂ ਸਾਦਗੀ ਨਾਲ ਪੂਰੀਆਂ ਹੋਈਆਂ | ਇਸ ਪਵਿੱਤਰ ਸਮਾਗਮ ਵਿਚ ਭਗਤ ਰਵੀ ਵਰਮਾ, ਪੁੱਤਰ ਮਹਾਵੀਰ ਪ੍ਰਸਾਦ ਵਰਮਾ ਅਤੇ ਮਾਤਾ ਸੰਤਰਾ ਦੇਵੀ, ਨਿਵਾਸੀ ਵਾਰਡ ਨੰਬਰ 8, ਪਚਾਰ, ਜ਼ਿਲ੍ਹਾ ਸੀਕਰ (ਰਾਜਸਥਾਨ), ਦਾ ਵਿਆਹ ਭੁਗਤਮਤੀ ਸੋਨੀਆ, ਪੁੱਤਰੀ ਵਿਨੋਦ ਕੁਮਾਰ ਅਤੇ ਮਾਤਾ ਲਕਸ਼ਮੀ ਦੇਵੀ, ਨਿਵਾਸੀ ਮਾਡਲ ਟਾਊਨ, ਜ਼ਿਲ੍ਹਾ ਪਟਿਆਲਾ, ਨਾਲ ਕਰਵਾਇਆ ਗਿਆ | ਸਮਾਜ ਨੂੰ ਦਹੇਜ ਦੀ ਕੁਰੀਤੀ ਤੋਂ ਮੁਕਤ ਕਰਨ ਅਤੇ ਸਾਦਗੀਪੂਰਨ ਜੀਵਨ ਜਿਊਣ ਵੱਲ ਪ੍ਰੇਰਿਤ ਕਰਨ ਵਾਲਾ ਇਹ ਵਿਆਹ ਸਾਰੇ ਸਮਾਜ ਲਈ ਇੱਕ ਪ੍ਰੇਰਣਾਦਾਇਕ ਉਦਾਹਰਨ ਹੈ |

ਪਿਛਲੀ ਖ਼ਬਰ ਖ਼ੂਨਦਾਨ ਕੈਂਪ ਲਗਾਇਆ <br/> ਅਗਲੀ ਖ਼ਬਰ ਸਬਮਰਸੀਬਲ ਮੋਟਰ ਲਗਵਾਉਣ ਦਾ ਕੰਮ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।