09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਸਬਮਰਸੀਬਲ ਮੋਟਰ ਲਗਵਾਉਣ ਦਾ ਕੰਮ ਸ਼ੁਰੂ <br/>

ਸਮਬਰਸੀਬਲ ਮੋਟਰ ਲਗਵਾਉਣ ਦਾ ਕੰਮ ਸ਼ੁਰੂ ਕਰਾਉਂਦੇ ਹੋਏ ਮਾਸਟਰ ਦੇਸਰਾਜ ਸਿੰਘ ਨਾਲ ਹੋਰ | ਤਸਵੀਰ: ਸੁਨੀਲ ਗਰਗ <br/> 06-12-2025
ਕੌਹਰੀਆਂ, 5 ਦਸੰਬਰ (ਸੁਨੀਲ ਕੁਮਾਰ ਗਰਗ)-ਨੇੜਲੇ ਪਿੰਡ ਹਰੀਗੜ੍ਹ ਵਿਖੇ ਸਰਪੰਚ ਕੁਲਦੀਪ ਕੌਰ ਦੇ ਪਤੀ ਮਾਸਟਰ ਦੇਸਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੇ ਯਤਨਾਂ ਸਦਕਾ ਪਿੰਡ ਹਰੀਗੜ੍ਹ ਵਿਚ ਚੌਥੀ ਸਬਮਰਸੀਬਲ ਮੋਟਰ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਮਹੱਲਾ ਵਾਸੀਆਂ ਦੀ ਪਿਛਲੇ ਲੰਮੇ ਚਿਰਾਂ ਤੋਂ ਮੰਗ ਸੀ ਕਿ ਮਹੱਲੇ ਵਿਚ ਸਬਮਰਸੀਬਲ ਲਗਵਾਈ ਜਾਵੇ | ਜਿਸ ਨੂੰ ਪਹਿਲ ਦੇ ਅਧਾਰ ਤੇ ਪੂਰਾ ਕਰਦਿਆਂ ਚੌਥੀ ਸਬਮਰਸੀਬਲ ਮੋਟਰ ਲਗਵਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਜਿਸ ਨਾਲ ਮਹੱਲੇ ਦੇ ਸਾਰੇ ਘਰਾਂ ਨੂੰ ਪਾਣੀ ਦੀ ਸਪਲਾਈ ਹੋਵੇਗੀ | ਮੋਟਰ ਲੱਗਣ ਨਾਲ ਜਿਹੜੇ ਘਰਾਂ ਨੂੰ ਪਾਣੀ ਭਰਨ ਲਈ ਦੂਰ ਜਾਣਾ ਪੈਦਾ ਸੀ ਉਨ੍ਹਾਂ ਨੂੰ ਮੋਟਰ ਲੱਗਣ ਨਾਲ ਬਹੁਤ ਫ਼ਾਇਦਾ ਹੋਇਆ ਹੈ | ਪੰਚਾਇਤ ਵਲੋਂ ਪਿੰਡ ਵਿਚ ਬਿਨਾਂ ਕਿਸੇ ਪੱਖਪਾਤ ਵਿਕਾਸ ਕਾਰਜ ਕੀਤੇ ਜਾ ਰਹੇ ਹਨ | ਸਰਕਾਰ ਦਾ ਇੱਕ ਇੱਕ ਪੈਸਾ ਇਮਾਨਦਾਰੀ ਨਾਲ ਲਾਇਆ ਜਾ ਰਿਹਾ | ਇਸ ਮੌਕੇ ਮਨਜੀਤ ਕੌਰ ਪੰਚ, ਹਰਦੀਪ ਕੌਰ ਪੰਚ, ਜਸਪਾਲ ਕੌਰ ਪੰਚ, ਸੁਰੇਸ਼ ਕੁਮਾਰ ਪੰਚ, ਕੁਲਦੀਪ ਸਿੰਘ ਪੰਚ, ਮਨਜੀਤ ਸਿੰਘ ਪੰਚ, ਕਿ੍ਸ਼ਨ ਸਿੰਘ ਪੰਚ, ਸੁਖਜਿੰਦਰ ਸਿੰਘ ਸੈਕਟਰੀ, ਕੈਪਟਨ ਲਾਭ ਸਿੰਘ, ਮਨਜੀਤ ਸਿੰਘ ਭੂਰਾ, ਤਰਨਜੀਤ ਸਿੰਘ ਫ਼ੌਜੀ, ਡਾ. ਰਘਵਿੰਦਰ ਸਿੰਘ, ਡਾ. ਲੱਖਵਿੰਦਰ ਸਿੰਘ, ਸੁਖਪ੍ਰੀਤ ਸਿੰਘ ਹਰੀਕਾ, ਅਵਤਾਰ ਸਿੰਘ ਸੁਪਰਡੈਂਟ, ਕੁਲਦੀਪ ਸਿੰਘ ਪੰਚ, ਹੈਪੀ ਸਟੂਡੀਓ, ਕਾਕਾ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਤਲੋਕ ਆਸ਼ਰਮ ਧੂਰੀ ਵਿਚ ਸਾਦਗੀ ਨਾਲ ਹੋਇਆ ਦਹੇਜ ਰਹਿਤ ਵਿਆਹ ਅਗਲੀ ਖ਼ਬਰ ਏਡਿਡ ਕਾਲਜ ਅਧਿਆਪਕਾਂ ਦੀ ਤਨਖ਼ਾਹਾਂ ਦੀ ਗਰਾਂਟ ਜਾਰੀ ਨਾ ਕਾਰਨ 'ਤੇ ਵਿੱਤ ਮੰਤਰੀ ਦੀ ਰਿਹਾਇਸ਼ 'ਤੇ ਰੋਸ ਪ੍ਰਦਰਸ਼ਨ 12...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।