ਧੂਰੀ, 19 ਨਵੰਬਰ (ਲਖਵੀਰ ਸਿੰਘ ਧਾਂਦਰਾ)-ਤਰਨਤਾਰਨ ਵਿਖੇ ਹੋਈ ਜ਼ਿਮਨੀ ਚੋਣ ਵਿਚ ਸਰਕਾਰ ਵਲੋਂ ਧੱਕੇਸ਼ਾਹੀ ਦੇ ਨਾਲ ਜਿੱਤੀ ਸੀਟ ਨੂੰ ਜਿੱਤ ਦਾ ਸਿਹਰਾ ਨਾ ਮੰਨਣ, ਕਿਉਂਕਿ ਭਾਈ ਮਨਦੀਪ ਸਿੰਘ ਦੇ ਹੱਕ ਵਿਚ ਪਹਿਲਾਂ ਤੋਂ ਹੀ ਹਵਾ ਬਣੀ ਹੋਈ ਸੀ | ਜਿਸ ਨੂੰ ਲੈ ਕੇ ਹਲਕੇ ਦਾ ਬੱਚਾ ਬੱਚਾ ਭਾਈ ਮਨਦੀਪ ਸਿੰਘ ਦੇ ਹੱਕ ਵਿਚ ਬੋਲ ਰਿਹਾ ਸੀ | ਪਰ ਸਰਕਾਰ ਦੇ ਸਰਕਾਰੀ ਤੰਤਰ ਦੇ ਡਰਾਵੇ ਨੇ ਲੋਕਾਂ ਤੇ ਪਰਚਿਆਂ ਦੀ ਰਾਜਨੀਤੀ ਕਰ ਕੇ ਇਹ ਸੀਟ ਨੂੰ ਆਪਣੇ ਵੱਲ ਮੋੜ ਲਿਆ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਸ, ਪਰਮਜੀਤ ਸਿੰਘ ਪੰਮਾ ਬਾਠ ਨੇ ਕੀਤਾ | ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ, ਵਾਰਿਸ ਪੰਜਾਬ ਜਥੇਬੰਦੀ ਅਤੇ ਸ਼੍ਰੋਮਣੀ ਅਕਾਲੀ ਦਲ ਜੇਕਰ ਇਕੱਠੇ ਹੋ ਕੇ ਲੜਦੇ ਹਨ ਤਾਂ 2027 ਵਿਚ ਪੰਥਕ ਸਰਕਾਰ ਆਉਣ ਤੋਂ ਕੋਈ ਵੀ ਨਹੀਂ ਰੋਕ ਸਕਦਾ, ਕਿਉਂਕਿ ਪੰਜਾਬ ਦੇ ਲੋਕ ਪੰਥਕ ਸਰਕਾਰ ਲਿਆਉਣ ਨੂੰ ਉਤਾਵਲੇ ਹੋਏ ਬੈਠੇ ਹਨ | ਉਨ੍ਹਾਂ ਪੰਜਾਬ ਦੇ ਪੰਥ ਦਰਦੀਆਂ ਅਤੇ ਪੰਜਾਬ ਦੀਆਂ ਵੱਖ-ਵੱਖ ਪੰਥਕ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮਨਾ 'ਚੋਂ ਵਖਰੇਵੇਂ ਕੱਢ ਕੇ 2027 ਦੀ ਇਲੈੱਕਸ਼ਨ ਇਕੱਠੀਆਂ ਹੋ ਕੇ ਲੜਨ ਕੋਈ ਵੀ ਕੋਈ ਵੀ ਦੁਨੀਆਂ ਦੀ ਤਾਕਤ ਨਹੀਂ ਜੋ ਪੰਥਕ ਸਰਕਾਰ ਤੋਂ ਆਉਣ ਤੋਂ ਰੋਕ ਸਕੇ |