ਜ਼ਿਲ੍ਹਾ ਸੰਗਰੂਰ 'ਚ ਇਸ ਸਾਲ 694 ਥਾਵਾਂ 'ਤੇ ਪਰਾਲੀ ਨੂੰ ਲਗਾਈ ਅੱਗ <br/>
ਜ਼ਿਲ੍ਹਾ ਸੰਗਰੂਰ ਦੇ ਇੱਕ ਖੇਤ ਵਿਚ ਪਰਾਲੀ ਨੂੰ ਲਗਾਈ ਅੱਗ ਨੂੰ ਬੁਝਾਉਂਦੇ ਖ਼ੁਦ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਤੇ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਤੇ ਹੋਰ ਕਰਮਚਾਰੀ | ਤਸਵੀਰ: ਮੁਕੇਸ਼ ਕੁਮਾਰ
<br/>
19-11-2025
ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਬਹੁਤ ਘੱਟ ਸਾੜੀ ਗਈ ਪਰਾਲੀ
ਸੰਗਰੂਰ:- ਜ਼ਿਲ੍ਹੇ ਵਿਚ ਪਿਛਲੇ ਸਾਲਾਂ ਵਿਚ ਪਰਾਲੀ ਜਲਾਏ ਜਾਣ ਦੀਆਂ ਘਟਨਾਵਾਂ ਦੇ ਅੰਕੜਿਆਂ ਵੱਲ ਨਜ਼ਰ ਮਾਰੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਜ਼ਿਲ੍ਹੇ ਵਿਚ ਕਿਸਾਨ ਲਗਾਤਾਰ ਜਾਗਰੂਕ ਹੋ ਰਹੇ ਹਨ ਅਤੇ ਪਰਾਲੀ ਨੰੂ ਖੇਤਾਂ ਵਿਚ ਵਾਹੁਣ ਲੱਗੇ ਹਨ, ਸਾਲ 2020 ਵਿਚ ਜ਼ਿਲ੍ਹੇ ਵਿਚ ਪਰਾਲੀ ਨੰੂ ਜਲਾਏ ਜਾਣ ਸੰਬੰਧੀ 9705 ਮਾਮਲੇ ਦਰਜ਼ ਕੀਤੇ ਗਏ ਹਨ, ਜਦ ਕਿ ਸਾਲ 2021 ਵਿਚ ਇਹ ਗਿਣਤੀ ਘੱਟ ਕੇ 9389 ਰਹਿ ਗਈ | ਸਾਲ 2022 ਵਿਚ 5916, 2023 ਵਿਚ 1359, 2024 ਵਿਚ 1215, ਅਤੇ 2025 ਵਿਚ ਹੁਣ ਤੱਕ ਇਹ ਗਿਣਤੀ 694 ਤੱਕ ਪਹੁੰਚੀ ਹੈ, ਜਿਸ ਤੋਂ ਸਾਫ਼ ਹੈ ਕਿ ਜ਼ਿਲੇ੍ਹ ਵਿਚ ਪਰਾਲੀ ਪ੍ਰਬੰਧਨ ਵਿਚ ਸ਼ਲਾਘਾਯੋਗ ਸੁਧਾਰ ਹੋਇਆ ਹੈ |