ਧਰਮਗੜ੍ਹ, 18 ਨਵੰਬਰ (ਗੁਰਜੀਤ ਸਿੰਘ ਚਹਿਲ)-ਕਲਗੀਧਰ ਟਰੱਸਟ ਬੜੂ ਸਾਹਿਬ ਅਧੀਨ ਅਕਾਲ ਅਕੈਡਮੀ ਫਤਹਿਗੜ੍ਹ ਗੰਢੂਆ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਸਾਹਿਜ ਪਾਠ ਪ੍ਰਕਾਸ਼ ਕਰਵਾ ਕੇ ਭੋਗ ਪਾਏ ਗਏ | ਭੋਗ ਉਪਰੰਤ ਅਕੈਡਮੀ ਦੇ ਬੱਚਿਆਂ ਵਲੋਂ ਢਾਡੀ ਵਾਰਾ, ਸ਼ਬਦ ਕੀਰਤਨ, ਧਾਰਮਿਕ ਕੋਰੀਓਗ੍ਰਾਫੀ ਦੀ ਪੇਸ਼ਕਾਰੀ ਕੀਤੀ ਗਈ ਅਤੇ ਅਕੈਡਮੀ ਦੇ ਬੱਚਿਆਂ ਦੀ ਗਤਕਾ ਟੀਮ ਨੇ ਸੰਗਤਾਂ ਨੂੰ ਗਤਕੇ ਦੇ ਅਦਭੁੱਤ ਜੌਹਰ ਵੀ ਵਿਖਾਏ | ਭਾਈ ਕਰਮਜੀਤ ਸਿੰਘ ਚੀਮਾ ਅਤੇ ਅਕੈਡਮੀ ਪਿ੍ੰਸੀਪਲ ਅਨੁਰਾਧਾ ਬੱਬਰ ਨੇ ਭੋਗ ਸਮੇਂ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਗੁਰਦੀਪ ਸਿੰਘ ਸੱਗੂ ਜੋਨਲ ਇੰਚਾਰਜ ਅਕਾਲ ਅਕੈਡਮੀ, ਸ੍ਰੀਮਤੀ ਨੀਨਾ ਸ਼ਰਮਾ ਪਿ੍ੰਸੀਪਲ ਅਕਾਲ ਅਕੈਡਮੀ ਚੀਮਾ ਸਾਹਿਬ, ਸ੍ਰੀ ਰਾਜੀਵ ਅਰੋੜਾ ਲੈਕਚਰਾਰ ਅਕੈਡਮੀ, ਦਲਜੀਤ ਸਿੰਘ ਜੇਜੀ ਇੰਚਾਰਜ ਬਲਾਕ ਦਿੜਬਾ ਆਪ ਪਾਰਟੀ, ਸਾਬਕਾ ਮੈਬਰ ਜਿਲਾ ਪ੍ਰੀਸਦ ਬਿੱਕਰ ਸਿੰਘ ਢਿਲੋ ਸਰਪੰਚ ਰਤਨਗੜ੍ਹ ਪਾਟਿਆਵਾਲੀ, ਨਿਰਮਲ ਸਿੰਘ ਸਰਪੰਚ ਮੌਜੋਵਾਲ, ਸੁਖਪਾਲ ਸਿੰਘ ਜਖੇਪਲ ਇੰਚਾਰਜ ਸਰਕਾਰੀ ਸੈਕੰਡਰੀ ਸਕੂਲ ਗੰਢੂਆਂ, ਬਾਬਾ ਦਰਸ਼ਨ ਸਿੰਘ, ਯਾਦਵਿੰਦਰ ਸਿੰਘ ਗੰਢੂਆਂ, ਜਸਵੰਤ ਸਿਘ ਗੰਢੂਆਂ, ਰਜਿੰਦਰ ਸਿੰਘ ਸਾਬਕਾ ਸਰਪੰਚ, ਹਰਪਿੰਦਰ ਸਿੰਘ, ਭਾਈ ਲਖਵੀਰ ਸਿੰਘ ਗੁ. ਸਾਹਿਬ ਫਤਹਿਗੜ੍ਹ, ਸਰਪੰਚ ਅਵਤਾਰ ਸਿੰਘ, ਭਾਈ ਗੁਰਸੇਵਕ ਸਿੰਘ ਆਦਿ ਮੌਜੂਦ ਸਨ |