23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਵਾਹ ਨੀ ਸਰਕਾਰੇ, ਤੇਰੇ ਰੰਗ ਨਿਆਰੇ, ਦਰੱਖਤਾਂ ਦੇ ਆਲੇ-ਦੁਆਲੇ ਸੜਕ ਬਣਾ ਕੇ ਕਰਦੀ ਫਿਰਦੀ ਹੈ ਨਿੱਤ ਨਵੇਂ ਕਾਰੇ <br/>

ਖਨੌਰੀ ਵਿਖੇ ਡੇਰਾ ਸਿਰਸਾ ਦੇ ਸਤਿਸੰਗ ਘਰ ਤੋਂ ਲੈ ਕੇ ਸਹਾਰਾ ਟਰੱਸਟ ਤੱਕ ਖੜ੍ਹੇ ਦਰੱਖਤਾਂ ਦੇ ਆਲੇ ਦੁਆਲੇ ਸੰਬੰਧਿਤ ਵਿਭਾਗ ਵਲੋਂ ਬਣਾਈ ਗਈ ਸੜਕ | ਤਸਵੀਰਾਂ : ਬਲਵਿੰਦਰ ਸਿੰਘ ਥਿੰਦ <br/> 08-11-2025
ਖਨੌਰੀ, 7 ਨਵੰਬਰ (ਬਲਵਿੰਦਰ ਸਿੰਘ ਥਿੰਦ)-ਵਾਹ ਨੀ ਸਰਕਾਰੇ, ਤੇਰੇ ਰੰਗ ਨਿਆਰੇ, ਦਰੱਖਤਾਂ ਦੇ ਆਲੇ ਦੁਆਲੇ ਸੜਕ ਬਣਾ ਕੇ ਕਰਦੀ ਫਿਰਦੀ ਹੈ ਨਿੱਤ ਨਵੇਂ ਕਾਰੇ | ਕੁੱਝ ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਖਨੌਰੀ ਵਿਖੇ ਕੁੱਝ ਦਿਨ ਪਹਿਲਾਂ ਭਾਖੜਾ ਨਹਿਰ ਕਿਨਾਰੇ ਡੇਰਾ ਸਿਰਸਾ ਦੇ ਸਤਿਸੰਗ ਘਰ ਦੇ ਪਿਛਲੇ ਪਾਸੇ ਤੋਂ ਲੈ ਕੇ ਸਹਾਰਾ ਟਰੱਸਟ ਤੱਕ ਖੜ੍ਹੇ ਦਰੱਖਤਾਂ ਦੇ ਆਲੇ ਦੁਆਲੇ ਸਬੰਧਿਤ ਵਿਭਾਗ ਵਲੋਂ ਬਣਾਈ ਗਈ ਸੜਕ ਸਬੰਧਿਤ ਮਹਿਕਮੇ ਦਾ ਇਕ ਵੱਡਾ ਕਿ੍ਸ਼ਮਾ ਸਾਹਮਣੇ ਆਇਆ ਹੈ, ਜਿੱਥੇ ਕਿ ਇਸ ਸੜਕ ਦੇ ਰਸਤੇ ਤੇ ਲੱਗੇ ਦਰੱਖਤਾਂ ਨੂੰ ਬਗੈਰ ਹਟਾਏ ਹੀ ਦਰੱਖਤਾਂ ਦੇ ਆਲੇ ਦੁਆਲੇ ਸੜਕ ਬਣਾ ਦਿੱਤੀ ਗਈ ਹੈ | ਜਿਸ ਕਾਰਨ ਸੜਕ ਵਿਚ ਖੜ੍ਹੇ ਦਰੱਖਤਾਂ ਕਰ ਕੇ ਕਿਸੇ ਵੀ ਵੇਲੇ ਕੋਈ ਭਿਆਨਕ ਹਾਦਸਾ ਵਾਪਰ ਸਕਦਾ ਹੈ | ਜ਼ਿਕਰਯੋਗ ਹੈ ਕਿ ਖਨੌਰੀ ਵਿਖੇ ਸਹਾਰਾ ਟਰੱਸਟ ਦੇ ਰੈਣ ਬਸੇਰੇ ਤੋਂ ਲੈ ਕੇ ਡੇਰਾ ਸਿਰਸਾ ਦੇ ਸਤਿਸੰਗ ਘਰ ਦੇ ਪਿਛਲੇ ਪਾਸੇ ਤੱਕ ਭਾਖੜਾ ਨਹਿਰ ਦੇ ਨਾਲ ਨਾਲ ਬਣੀ ਸੜਕ, ਜਿਸ ਦੀ ਕਿ ਹਾਲਤ ਕਾਫ਼ੀ ਖਸਤਾ ਹੋ ਚੁੱਕੀ ਸੀ, ਜਿਸ ਨੂੰ ਦੁਬਾਰਾ ਬਣਾਉਣ ਅਤੇ ਇਸ ਸੜਕ ਨੂੰ ਚੌੜਾ ਕਰਨ ਸਬੰਧੀ ਨੀਂਹ ਪੱਥਰ ਕੁੱਝ ਮਹੀਨੇ ਪਹਿਲਾਂ ਹਲਕਾ ਲਹਿਰਾਗਾਗਾ ਦੇ ਵਿਧਾਇਕ ਅਤੇ ਜਲ ਸਰੋਤ ਮੰਤਰੀ ਪੰਜਾਬ ਬਰਿੰਦਰ ਕੁਮਾਰ ਗੋਇਲ ਨੇ ਰੱਖਿਆ ਸੀ | ਇਸ ਸੜਕ ਦੀ ਚੌੜਾਈ ਵੀ ਪਹਿਲਾਂ ਘੱਟ ਸੀ ਪ੍ਰੰਤੂ ਹੁਣ ਇਸ ਦੀ ਚੌੜਾਈ ਵੀ ਵਧਾਈ ਜਾਣੀ ਸੀ, ਪ੍ਰੰਤੂ ਸੜਕ ਚੌੜੀ ਕਰਨ ਦੇ ਕੰਮ ਵਿਚ ਕੁੱਝ ਦਰਖ਼ਤ ਇਸ ਸੜਕ ਦੇ ਰਸਤੇ ਵਿਚ ਆਉਂਦੇ ਸਨ ਪਰੰਤੂ ਸਬੰਧਿਤ ਵਿਭਾਗ ਵਲੋਂ ਸੜਕ ਵਿਚ ਆਉਂਦੇ ਉਨ੍ਹਾਂ ਦਰੱਖਤਾਂ ਨੂੰ ਨਹੀਂ ਹਟਾਇਆ ਗਿਆ ਸਗੋਂ ਬਿਲਕੁਲ ਉਨ੍ਹਾਂ ਦਰੱਖਤਾਂ ਦੇ ਜੜ ਦੇ ਵਿਚ ਹੀ ਪ੍ਰੀਮਿਕਸ ਪਾ ਦਿੱਤੀ ਗਈ ਹੈ ਅਤੇ ਇੱਕ ਦੋ ਦਰੱਖਤਾਂ ਦੇ ਤਾਂ ਆਲੇ ਦੁਆਲੇ ਵੀ ਪ੍ਰੀਮਿਕਸ ਪਾ ਦਿੱਤੀ ਗਈ ਹੈ ਤੇ ਉਹ ਦਰਖ਼ਤ ਸੜਕ ਦੇ ਵਿਚਕਾਰ ਇਕ ਸਾਈਡ ਤੇ ਆ ਗਏ ਹਨ | ਜਿਸ ਕਰ ਕੇ ਇਕ ਤਾਂ ਇਹ ਸੜਕ ਬਿਲਕੁਲ ਭਾਖੜਾ ਨਹਿਰ ਕਿਨਾਰੇ ਬਣੀ ਹੋਈ ਹੈ ਤੇ ਦੂਜਾ ਸੜਕ ਦੇ ਵਿਚ ਹੀ ਆਉਂਦੇ ਦਰੱਖਤਾਂ ਕਰ ਕੇ ਰਾਤ ਸਮੇਂ ਸਾਹਮਣੇ ਤੋਂ ਵਾਹਨਾਂ ਦੀਆਂ ਲਾਈਟਾਂ ਅੱਖਾਂ ਵਿਚ ਪੈਣ ਕਰ ਕੇ ਇਨ੍ਹਾਂ ਦਰੱਖਤਾਂ ਕਰ ਕੇ ਕਿਸੇ ਵੀ ਵੇਲੇ ਕੋਈ ਮਾੜੀ ਘਟਨਾ ਵਾਪਰ ਸਕਦੀ ਹੈ ਅਤੇ ਜਾਨੀ ਨੁਕਸਾਨ ਵੀ ਹੋ ਸਕਦਾ ਹੈ | ਸੋ ਲੋਕਾਂ ਦੀ ਮੰਗ ਹੈ ਕਿ ਸੜਕ ਦੇ ਵਿਚਕਾਰ ਆਉਂਦੇ ਦਰੱਖਤਾਂ ਨੂੰ ਹਟਾਇਆ ਜਾਏ ਤਾਂ ਜੋ ਕੋਈ ਮਾੜੀ ਘਟਨਾ ਨਾ ਵਾਪਰੇ |

ਪਿਛਲੀ ਖ਼ਬਰ ਸਮਾਜ ਸੇਵਾ ਦੇ ਖੇਤਰ ਅੱਗੇ ਕਦਮ ਵਧਾਉਂਦਿਆਂ ਬਿਰਧ ਆਸ਼ਰਮ ਦਾ ਉਦਘਾਟਨ 9 ਨੂੰ ਅਗਲੀ ਖ਼ਬਰ ਸੰਗਰੂਰ ਦੇ ਬਿਜਲੀ ਵਿਭਾਗ ਦੇ ਮੁਲਾਜ਼ਮ 11 ਨੂੰ ਪੈਨ ਡਾਊਨ ਅਤੇ ਟੂਲ ਡਾਊਨ ਹੜਤਾਲ ਕਰਨਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।