ਸੰਗਰੂਰ, 7 ਨਵੰਬਰ (ਧੀਰਜ ਪਸ਼ੌਰੀਆ)-ਕੈਮਿਸਟ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਪ੍ਰੇਮ ਚੰਦ ਗਰਗ ਦੀ ਪੋਤੀ ਅਤੇ ਮੋਹਿਤ ਗਰਗ ਦੀ ਬੇਟੀ ਹਿਤਾਂਸੀ ਨੇ ਅੰਮਿ੍ਤਸਰ ਵਿਖੇ ਹੋਈ 37ਵੀਂ ਪੰਜਾਬ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਵਿਚ ਦੋ ਸੋਨੇ ਦੇ ਮੈਡਲ ਅਤੇ ਇੱਕ ਚਾਂਦੀ ਦਾ ਮੈਡਲ ਪ੍ਰਾਪਤ ਕਰ ਕੇ ਆਪਣੇ ਪਰਿਵਾਰ ਅਤੇ ਸੰਗਰੂਰ ਦਾ ਨਾ ਰੌਸ਼ਨ ਕੀਤਾ ਹੈ, ਕੁਝ ਦਿਨ ਪਹਿਲਾਂ ਸੰਗਰੂਰ ਵਿਖੇ ਹੋਈ ਜ਼ਿਲ੍ਹਾ ਪੱਧਰੀ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਵਿਚ ਵੀ ਹਿਤਾਂਸ਼ੀ ਨੇ ਤਿੰਨ ਸੋਨੇ ਦੇ ਮੈਡਲ ਪ੍ਰਾਪਤ ਕੀਤੇ ਸਨ ਹਿਤਾਸ਼ੀ ਦੀ ਇਸ ਪ੍ਰਾਪਤੀ ਤੇ ਵਿਧਾਇਕਾ ਨਰਿੰਦਰ ਕੌਰ ਭਰਾਜ, ਭਾਜਪਾ ਦੇ ਸੂਬਾਈ ਆਗੂ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ, ਕਮਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਪੰਕਜ ਗੁਪਤਾ, ਨਰੇਸ਼ ਜਿੰਦਲ (ਬਾਲਾ ਜੀ) ਕਿ੍ਸ਼ਨ ਲਾਲ ਅਤੇ ਹੋਰਨਾਂ ਨੇ ਹਿਤਾਂਸ਼ੀ ਨੂੰ ਮੁਬਾਰਕਬਾਦ ਦਿੱਤੀ ਹੈ |