11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਅਮਰਗੜ੍ਹ ਵਿਖੇ ਸ੍ਰੀ ਰਾਮਾ ਕਲੱਬ ਵਲੋਂ ਰਾਮ-ਲੀਲ੍ਹਾ ਦਾ ਸ਼ਾਨਦਾਰ ਆਰੰਭ

ਅਜੀਤ ਡੈਸਕ 24-09-2025
ਅਮਰਗੜ੍ਹ, 23 ਸਤੰਬਰ (ਜਤਿੰਦਰ ਮੰਨਵੀ) - ਸ੍ਰੀ ਰਾਮਾ ਕਲੱਬ ਅਮਰਗੜ੍ਹ ਵਲੋਂ ਰਾਮ-ਲੀਲ੍ਹਾ ਗਰਾਊਾਡ ਵਿਖੇ ਪ੍ਰਧਾਨ ਪਿ੍ੰਸ ਜੋਸ਼ੀ ਦੀ ਅਗਵਾਈ ਹੇਠ ਰਾਮ-ਲੀਲ੍ਹਾ ਦਾ ਆਯੋਜਨ ਕੀਤਾ ਗਿਆ | ਇਸ ਸਮਾਗਮ ਦਾ ਸ਼ੁੱਭ ਉਦਘਾਟਨ ਫਤਿਹਗੜ੍ਹ ਸਾਹਿਬ ਤੋਂ ਸਾਂਸਦ ਡਾ. ਅਮਰ ਸਿੰਘ ਦੇ ਫਰਜ਼ੰਦ ਕਾਮਿਲ ਅਮਰ ਸਿੰਘ ਵਲੋਂ ਕੀਤਾ ਗਿਆ | ਰਾਮ-ਲੀਲ੍ਹਾ ਦੀ ਸ਼ੁਰੂਆਤ ਮੌਕੇ ਕਲੱਬ ਮੈਂਬਰਾਂ ਨੇ ਪੂਜਾ-ਅਰਚਨਾ ਕੀਤੀ, ਜਿਸ ਤੋਂ ਬਾਅਦ ਵੱਖ-ਵੱਖ ਪੁਸ਼ਾਕਾਂ 'ਚ ਸਜੇ ਕਲਾਕਾਰਾਂ ਨੇ ਮਨਮੋਹਕ ਝਾਕੀਆਂ ਪੇਸ਼ ਕਰ ਕੇ ਸਮਾਗਮ ਨੂੰ ਯਾਦਗਾਰ ਬਣਾਇਆ | ਸ੍ਰੀ ਰਾਮਾ ਕਲੱਬ ਵੱਲੋਂ ਮੁੱਖ ਮਹਿਮਾਨ ਕਾਮਿਲ ਅਮਰ ਸਿੰਘ ਨੂੰ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ | ਇਸ ਮੌਕੇ ਕਾਮਿਲ ਅਮਰ ਸਿੰਘ ਨੇ ਨੌਜਵਾਨਾਂ ਨੂੰ ਭਗਵਾਨ ਸ੍ਰੀ ਰਾਮ ਦੇ ਉੱਚੇ ਸਿਧਾਂਤਾਂ ਅਤੇ ਜੀਵਨ ਮੁੱਲਾਂ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਪ੍ਰਧਾਨ ਪਿ੍ੰਸ ਜੋਸ਼ੀ ਸਮੇਤ ਸਮੁੱਚੇ ਰਾਮਾ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਮੁੱਖ ਮਹਿਮਾਨ ਕਾਮਿਲ ਅਮਰ ਸਿੰਘ ਅਮਰਗੜ੍ਹ ਪਹੁੰਚਣ ਤੇ ਵਿਸ਼ੇਸ਼ ਧੰਨਵਾਦ ਕੀਤਾ | ਸਮਾਗਮ 'ਚ ਸਾਂਸਦ ਡਾ. ਅਮਰ ਸਿੰਘ ਦੇ ਨਿੱਜੀ ਸਕੱਤਰ ਪ੍ਰਭਦੀਪ ਸਿੰਘ ਗਰੇਵਾਲ, ਪ੍ਰਧਾਨ ਮਹਿੰਦਰ ਸਿੰਘ, ਰਾਜਿੰਦਰ ਰਾਜੀ, ਚੀਨੂੰ ਕੌਂਸਲ, ਦਵਾਰਕਾ ਦਾਸ ਭੋਲਾ, ਆਰਤੀ ਦਰਸ਼ਨ ਕੁਮਾਰ ਦਰਸੀ, ਡਾ. ਹਰਜੀਤ ਕੌਸ਼ਲ, ਵਿਜੇ ਸ਼ਰਮਾ, ਚਮਨ ਲਾਲ ਸਿੰਗਲਾ, ਪ੍ਰਦੀਪ ਸ਼ਰਮਾ, ਕਿ੍ਸ਼ਨ ਕੁਮਾਰ ਰਿਵਾੜੀ, ਸਰਜੀਵਨ ਕੁਮਾਰ ਭੋਲਾ, ਰਿਸ਼ੀ ਪਰਵੀਨ ਕੁਮਾਰ ਸ਼ਰਮਾ, ਨਰਿੰਦਰ ਸਿੰਘ ਰਾਜੂ, ਸਤਪਾਲ ਦੁੱਗਲ, ਵਰਿੰਦਰ ਮੋਹਨ ਜੋਸ਼ੀ, ਪ੍ਰਮੋਦ ਸਿੰਗਲਾ, ਮੈਗਰਾਜ ਬਿੱਟੂ, ਜਤਿੰਦਰ ਟੰਡਨ, ਡਾ. ਆਚਰਜੀਤ ਸ਼ਰਮਾ, ਨੀਰਜ ਦੁੱਗਲ, ਪਿ੍ੰਸ ਮੋਦੀ, ਜੀਵਨ ਕੁਮਾਰ ਬਲੀ, ਰਮਜ਼ਾਨ ਲਾਲੂ, ਅਰੁਣ ਸ਼ਾਹੀ, ਆਕਾਸ਼ ਸ਼ਰਮਾ, ਰੋਹਨ ਦੁੱਗਲ, ਪ੍ਰਦੀਪ ਕੁਮਾਰ ਰਿੰਕੂ, ਦਿਪਾਂਸ਼ੂ ਸਿੰਗਲਾ, ਰਵੀ ਗਿੱਲ, ਦਿਪਾਂਸ਼ ਕੌਸ਼ਲ, ਮਨਵ ਟੰਡਨ, ਪ੍ਰਦੀਪ ਸਿੰਗਲਾ, ਮਾਧਵ ਸ਼ਰਮਾ, ਕਰਨ ਅਤੇ ਅਰਜੁਨ ਸਮੇਤ ਕਈ ਪਤਵੰਤੇ ਹਾਜ਼ਰ ਸਨ |
ਪਿਛਲੀ ਖ਼ਬਰ 7ਵੇਂ ਵਿਸ਼ਾਲ ਖ਼ੂਨਦਾਨ ਕੈਂਪ ਦੌਰਾਨ 49 ਨੌਜਵਾਨਾਂ ਨੇ ਦਾਨ ਕੀਤਾ ਖ਼ੂਨ ਅਗਲੀ ਖ਼ਬਰ ਕਿੱਕ ਬਾਕਸਿੰਗ ਅਤੇ ਵੁਸ਼ੂ ਦੇ ਮੁਕਾਬਲਿਆਂ ਵਿਚ ਪੀ.ਪੀ.ਐਸ. ਲਹਿਰਾ ਦੇ ਬੱਚਿਆਂ ਦੀ ਰਾਜ ਪੱਧਰੀ ਮੁਕਾਬਲਿਆਂ ਲਈ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।