11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਕਿੱਕ ਬਾਕਸਿੰਗ ਅਤੇ ਵੁਸ਼ੂ ਦੇ ਮੁਕਾਬਲਿਆਂ ਵਿਚ ਪੀ.ਪੀ.ਐਸ. ਲਹਿਰਾ ਦੇ ਬੱਚਿਆਂ ਦੀ ਰਾਜ ਪੱਧਰੀ ਮੁਕਾਬਲਿਆਂ ਲਈ ਚੋਣ

ਅਜੀਤ ਡੈਸਕ 24-09-2025
ਲਹਿਰਾਗਾਗਾ, 23 ਸਤੰਬਰ (ਮਦਨ ਸ਼ਰਮਾ) - 69ਵੀਆਂ ਪੰਜਾਬ ਰਾਜ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਜਿਸ ਦੇ ਕਿੱਕ ਬਾਕਸਿੰਗ ਅਤੇ ਵੁਸ਼ੂ ਦੇ ਖੇਡ ਮੁਕਾਬਲੇ ਪਿਛਲੇ ਦਿਨੀਂ ਪੈਰਾਮਾਊਾਟ ਪਬਲਿਕ ਸਕੂਲ ਚੀਮਾ, ਵਿਖੇ ਕਰਵਾਏ ਗਏ, ਵਿਚ ਜ਼ਿਲੇ੍ਹ ਦੇ ਵੱਖ-ਵੱਖ ਸਕੂਲ ਦੇ ਬੱਚਿਆਂ (ਮੁੰਡੇ, ਕੁੜੀਆਂ) ਨੇ ਭਾਗ ਲਿਆ | ਕਿੱਕ ਬਾਕਸਿੰਗ ਵਿਚ ਪੈਰਾਮਾਊਾਟ ਪਬਲਿਕ ਸਕੂਲ ਲਹਿਰਾ ਦੇ ਸੁਖਮਨ ਕੌਰ, ਸ਼ਿਵਜੋਤ ਕੌਰ, ਹੁਸਨਪ੍ਰੀਤ ਕੌਰ, ਰਵਨੀਤ ਕੌਰ, ਆਲਮਦੀਪ ਕੌਰ, ਅਵੀਜੀਤ ਸਿੰਘ, ਗੁਰਸ਼ਾਨ ਸਿੰਘ, ਏਕਮਪ੍ਰੀਤ ਸਿੰਘ, ਲਕਸ਼ੇ ਛਾਬੜਾ ਅਤੇ ਵੁਸ਼ੂ ਵਿਚ ਆਲਮਦੀਪ ਕੌਰ ਤੇ ਹਸਰਤਜੋਤ ਕੌਰ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਗੋਲਡ ਮੈਡਲ ਜਿੱਤੇ ਅਤੇ ਰਾਜ ਪੱਧਰੀ ਮੁਕਾਬਲਿਆਂ ਲਈ ਆਪਣੀ ਥਾਂ ਪੱਕੀ ਕਰ ਲਈ ਹੈ | ਇਸ ਤਰ੍ਹਾਂ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਬੱਚਿਆਂ ਨੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ | ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ. ਜਸਵੀਰ ਸਿੰਘ ਚੀਮਾ, ਮੈਡਮ ਕਿਰਨਪਾਲ ਕੌਰ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ | ਇਸ ਮੌਕੇ ਪਿ੍ੰ. ਯਸਪਾਲ ਸਿੰਘ, ਵਾਇਸ ਪਿ੍ੰ. ਅੰਕਿਤ ਕਾਲੜਾ, ਨੈਬ ਸਿੰਘ, ਗੁਰਵਿੰਦਰ ਸਿੰਘ, ਮੈਡਮ ਗੁਰਪ੍ਰੀਤ ਕੌਰ, ਵੁਸ਼ੂ ਕੋਚ ਰੋਮਨ ਸੇਨ ਅਤੇ ਸਮੂਹ ਸਟਾਫ਼ ਹਾਜ਼ਰ ਸੀ |
ਪਿਛਲੀ ਖ਼ਬਰ ਅਮਰਗੜ੍ਹ ਵਿਖੇ ਸ੍ਰੀ ਰਾਮਾ ਕਲੱਬ ਵਲੋਂ ਰਾਮ-ਲੀਲ੍ਹਾ ਦਾ ਸ਼ਾਨਦਾਰ ਆਰੰਭ ਅਗਲੀ ਖ਼ਬਰ ਖੇਡਾਂ ਵਿਚ ਬਾਲਦ ਕਲਾਂ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।