09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਆਨੰਦ ਈਸ਼ਰ ਸਕੂਲ ਵਿਖੇ ਮੁਫ਼ਤ ਜਾਂਚ ਕੈਂਪ ਲਗਾਇਆ

ਅਜੀਤ ਡੈਸਕ 24-09-2025
ਅਹਿਮਦਗੜ੍ਹ, 23 ਸਤੰਬਰ (ਸੁਖਜੀਤ ਸਿੰਘ ਖੇੜਾ) - ਨਾਨਕ ਸਰ ਠਾਠ ਈਸ਼ਰ ਦਰਬਾਰ ਬੜੂੰਦੀ ਵਲੋਂ ਸੰਤ ਬਾਬਾ ਅਮਰ ਸਿੰਘ ਬੜੂੰਦੀ ਵਾਲਿਆਂ ਦੇ ਅਸ਼ੀਰਵਾਦ ਨਾਲ ਆਨੰਦ ਈਸ਼ਰ ਸੀਨੀਅਰ ਸਕੈਂਡਰੀ ਪਬਲਿਕ ਸਕੂਲ ਛਪਾਰ ਵਿਖੇ ਸੀ.ਐਮ.ਸੀ. ਹਸਪਤਾਲ ਲੁਧਿਆਣਾ ਵਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿਚ ਅੱਖਾਂ ਦੀਆਂ ਬਿਮਾਰੀਆਂ, ਕੰਨ, ਨੱਕ, ਗਲੇ ਸਬੰਧੀ ਰੋਗ, ਹੱਡੀਆਂ ਦੇ ਰੋਗ, ਮੈਡੀਸਨ, ਫੀਜੀਓਥਰੈਪੀ ਆਦਿ ਦੇ ਮਾਹਿਰ ਡਾਕਟਰ ਜਿੰਨਾ ਵਿਚ ਡਾਕਟਰ ਜੀ.ਪੀ. ਸਿੰਘ, ਡਾਕਟਰ ਕਿਰਪਾ ਅੰਨਾ, ਡਾਕਟਰ ਸਿਮਰਨ ਚਾਵਲਾ, ਡਾਕਟਰ ਪਲਕ, ਡਾਕਟਰ ਸੰਜੀਤ ਲਿੰਗਾਲਾ, ਡਾਕਟਰ ਗੀਤੰਜਲੀ, ਡਾਕਟਰ ਪਿ੍ਸੀਤਾ, ਡਾਕਟਰ ਨਵਦਾ ਸੈਨੀ ਆਦਿ ਦੀ ਟੀਮ ਨੇ ਤਕਰੀਬਨ 200 ਦੇ ਕਰੀਬ ਲੋਕਾਂ ਦੀ ਜਾਂਚ ਕੀਤੀ | ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ | ਇਸ ਮੌਕੇ ਡਾਇਰੈਕਟਰ ਕਰਤਾਰ ਸਿੰਘ ਨੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਸਕੂਲ ਵਲੋਂ ਡਾਕਟਰਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਐਡਵੋਕੇਟ ਇੰਸਾਫ਼ ਸਿੰਘ, ਪ੍ਰਬੰਧਕ ਮੈਡਮ ਜਗਬੀਰ ਕੌਰ ਗਰੇਵਾਲ, ਵਾਈਸ ਪਿੰ੍ਰਸੀਪਲ ਮਨਪ੍ਰੀਤ ਕੌਰ ਤੇ ਸਟਾਫ਼ ਹਾਜ਼ਰ ਸੀ |
ਪਿਛਲੀ ਖ਼ਬਰ ਸੁਨਾਮ 'ਚ 6 ਦਿਨ ਤਿੰਨ ਐਮ.ਡੀ. ਮੈਡੀਸਿਨ ਅਤੇ ਤਿੰਨ ਦਿਨ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕਰਨਗੇ ਓ. ਪੀ. ਡੀ. ਅਗਲੀ ਖ਼ਬਰ ਨਗਰ ਕੌਂਸਲ ਦੇ ਪ੍ਰਧਾਨ ਨਹਿਲ ਖ਼ਿਲਾਫ਼ ਨਾਰਾਜ਼ ਕੌਂਸਲਰਾਂ ਵੱਲੋਂ ਬਗ਼ਾਵਤ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।