19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਪੰਜਾਬ ਸਰਕਾਰ ਵਲੋਂ ਸਮੇਂ ਰਹਿੰਦੇ ਇੰਤਜ਼ਾਮ ਨਾ ਕਰਨ ਕਾਰਨ ਪੰਜਾਬ ਵਿਚ ਹੜ੍ਹ ਆਏ - ਅਰਵਿੰਦ ਖੰਨਾ <br/>

ਅਜੀਤ ਡੈਸਕ 02-09-2025
ਮੂਨਕ, 1 ਸਤੰਬਰ (ਪ੍ਰਵੀਨ ਮਦਾਨ, ਭਾਰਦਵਾਜ) - ਪੰਜਾਬ ਸਰਕਾਰ ਵਲੋਂ ਸਮੇਂ ਰਹਿੰਦੇ ਇੰਤਜ਼ਾਮ ਨਾ ਕਰਨ ਕਾਰਨ ਪੰਜਾਬ ਵਿਚ ਹੜ ਆਏ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੀਜੀਪੀ ਦੇ ਪੰਜਾਬ ਦੇ ਵਾਇਸ ਪ੍ਰਧਾਨ ਅਰਵਿੰਦ ਖੰਨਾ ਨੇ ਮੂਨਕ ਘੱਗਰ ਦਰਿਆ ਦੇ ਪੁੱਲ ਤੇ ਪੱਤਰਕਾਰਾਂ ਨਾਲ ਪ੍ਰੈੱਸ ਵਾਰਤਾ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਬਰਸਾਤਾਂ ਤੋਂ ਪਹਿਲਾਂ ਪੰਜਾਬ ਸਰਕਾਰ ਸੁੱਤੀ ਰਹੀ ਤੇ ਬਰਸਾਤੀ ਨਾਲਿਆਂ ਅਤੇ ਦਰਿਆਵਾਂ ਦੀ ਸਫ਼ਾਈ ਅਤੇ ਉਸ ਦੇ ਕਿਨਾਰਿਆਂ ਨੂੰ ਪੱਕਾ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਉਹ ਲੋਕਾਂ ਦਾ ਹਾਲ ਜਾਣਨ ਲਈ ਆਏ ਹਨ ਤੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾਵੇਗੀ | ਸ੍ਰੀ ਖੰਨਾ ਨੇ ਕਿਹਾ ਕੀ ਕੇਂਦਰ ਸਰਕਾਰ ਵਲੋਂ ਉੱਚ ਪੱਧਰੀ ਟੀਮ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਲਈ ਪੰਜਾਬ ਪਹੁੰਚ ਰਹੀ ਹੈ ਤੇ ਸਰਵੇ ਕਰ ਰਿਪੋਰਟ ਪੰਜਾਬ ਸਰਕਾਰ ਨੂੰ ਭੇਜੀ ਜਾਵੇਗੀ | ਉਨ੍ਹਾਂ ਮਕੌਰੜ ਸਾਹਿਬ ਤੋਂ ਅਗੇ ਹਰਿਆਣਾ ਦੇ ਚਾਦਾਪੁਰਾ ਸਾਇਫਨ ਤਕ ਘੱਗਰ ਬੰਨ੍ਹ ਚੌੜਾ ਕਰਨ ਦੇ ਅੰਤਰ ਰਾਜੀ ਮਸਲੇ ਨੂੰ ਹੱਲ ਕਰਨ ਲਈ ਕੇਂਦਰ ਨੂੰ ਦਖ਼ਲ ਦੇਣਾ ਚਾਹੀਦਾ ਹੈ | ਜਦੋਂ ਸ੍ਰੀ ਖੰਨਾ ਨੇ ਡੈਮਾਂ ਦੀ ਸਫ਼ਾਈ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਪੱਤਰਕਾਰਾਂ ਵੱਲੋਂ ਕਿਹਾ ਗਿਆ ਕਿ ਡੈਮਾਂ ਦੀ ਸਫ਼ਾਈ ਅਤੇ ਰੱਖ ਸੰਭਾਲ ਤਾਂ ਕੇਂਦਰ ਸਰਕਾਰ ਕੋਲੋਂ ਹੈ ਤਾਂ ਉਹ ਪੱਤਰਕਾਰਾਂ ਨੂੰ ਚੁੱਪ ਕਰਵਾਉਂਦੇ ਨਜ਼ਰ ਆਏ ਅਤੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਸਾਂਝੇ ਤੌਰ 'ਤੇ ਯਤਨ ਕਰਨੇ ਚਾਹੀਦੇ ਹਨ | ਇਸ ਸਮੇਂ ਉਨ੍ਹਾਂ ਨਾਲ ਸਤਪਾਲ ਸਿੰਗਲਾ ਸਾਬਕਾ ਚੇਅਰਮੈਨ ਪੰਜਾਬ ਐਗਰੋ, ਸੀਨੀਅਰ ਆਗੂ ਗਿਆਨ ਚੰਦ ਸੈਣੀ, ਸੰਜੀਵ ਕੁਮਾਰ ਕਾਲੂ, ਜ਼ਿਲ੍ਹਾ ਆਗੂ ਸੁਰੇਸ਼ ਰਾਠੀ, ਆਗੂ ਅੰਮਿ੍ਤਪਾਲ ਚੱਠਾ, ਬੀ.ਜੀ.ਪੀ ਆਗੂ ਜੈਪਾਲ ਸੈਣੀ, ਪਰਵਾਨਾ ਬੂਸੈਹਰਾ ਆਗੂ ਕਿਸਾਨ ਮੋਰਚਾ, ਹਰਪਾਲ ਸਿੰਘ ਸ਼ੇਰਗੜ੍ਹ, ਪਾਲ ਸਿੰਘ ਬੂਸੈਹਰਾ, ਮੋਹਨ ਸਿੰਘ ਮਕੌਰੜ ਸਾਹਿਬ ਅਤੇ ਹੋਰ ਵਰਕਰ ਤੇ ਲੋਕ ਮੌਜੂਦ ਸਨ |

ਪਿਛਲੀ ਖ਼ਬਰ ਸਕੂਲਾਂ ਦੇ ਖੁੱਲ੍ਹਣ ਅਤੇ ਪ੍ਰੀਖਿਆਵਾਂ ਨੂੰ ਧਿਆਨ ਵਿਚ ਰੱਖ ਕੇ ਕੀਤਾ ਜਾਵੇਗਾ ਰੱਦ ਹੋਈ ਵਿਦਿਆਰਥੀ ਚੇਤਨਾ ਪ੍ਰੀਖਿਆ ਦਾ... ਅਗਲੀ ਖ਼ਬਰ ਤਿਰਪਾਲ ਅਤੇ ਹੋਰ ਜ਼ਰੂਰੀ ਸਮਾਨ ਮਹਿੰਗੇ ਭਾਅ ਵੇਚਣ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।