19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

33 ਵਾਂ ਵਿਸ਼ਾਲ ਮੇਲਾ 3 ਤੇ 4 ਨੂੰ <br/>

ਅਜੀਤ ਡੈਸਕ 02-09-2025
ਸੁਨਾਮ ਊਧਮ ਸਿੰਘ ਵਾਲਾ, 1 ਸਤੰਬਰ (ਰੁਪਿੰਦਰ ਸਿੰਘ ਸੱਗੂ) - ਪੀਰ ਬਾਬਾ ਜੁੜਵਾ ਸ਼ਾਹ ਦਾ 33 ਵਾਂ ਵਿਸ਼ਾਲ ਮੇਲਾ 3 ਤੇ 4 ਸਤੰਬਰ ਨੂੰ ਸਿਨੇਮਾ ਰੋਡ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਇਸ ਮੇਲੇ ਦੀਆਂ ਤਿਆਰੀਆਂ ਜੋਰਾਂ 'ਤੇ ਚੱਲ ਰਹੀਆਂ ਹਨ | ਇਸ ਮੌਕੇ 'ਤੇ ਦਰਬਾਰ ਦੇ ਮੁੱਖ ਸੇਵਾਦਾਰ ਸੈਕੀ ਖੰਨਾ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਪੀਰ ਬਾਬਾ ਜੁੜਵਾ ਸ਼ਾਹ ਦਾ ਮੇਲਾ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਇਸ ਮੇਲੇ ਨੂੰ ਸਫਲ ਬਣਾਉਣ ਵੱਖ ਵੱਖ ਕਮੇਟੀ ਮੈਂਬਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿਚ 3 ਸਤੰਬਰ ਦਿਨ ਬੁੱਧਵਾਰ ਨੂੰ ਸਵੇਰੇ 11 ਵਜੇ ਮਹਿੰਦੀ ਦੀ ਰਸਮ ਅਤੇ ਰਾਤ 8 ਵਜੇ ਦੇ ਕਰੀਬ ਇੰਟਰਨੈਸ਼ਨਲ ਸੂਫ਼ੀ ਕਲਾਕਾਰ ਚੀਰਾਗ ਸਹਿਗਲ, ਸਾਹਿਲ ਖ਼ਾਨ ਅਤੇ ਰੀਤੂ ਨੂਰਾ ਬਾਬੇ ਦਾ ਗੁਨਗਾਨ ਕਰਨਗੇ ਅਤੇ ਇਸੇ ਤਰਾਂ 4 ਸਤੰਬਰ ਨੂੰ ਸਵੇਰੇ 7 ਵਜੇ ਝੰਡਾ ਦੇ ਰਸਮ ਤੇ ਚਾਦਰ ਦੀ ਰਸਮ ਸਵੇਰੇ 9 ਵਜੇ ਹੋਵੇਗੀ | ਇਸੇ ਦਿਨ ਸ਼ਾਮ ਨੂੰ 8 ਵਜੇ ਉੱਘੇ ਸੂਫ਼ੀ ਗਾਇਕ ਮਨਮੰਦਰ ਮਾਨਵਨ, ਵਨੀਤ ਖ਼ਾਨ ਅਤੇ ਕਮਲ ਖ਼ਾਨ ਆਪਣੀ ਸੂਫ਼ੀ ਗਾਇਕੀ ਨਾਲ ਭਗਤਾ ਨੂੰ ਨਿਹਾਲ ਕਰਨਗੇ | ਇਸ ਤੋ ਇਲਾਵਾ ਦੋਵੇਂ ਦਿਨ ਮੇਲਾ ਭਰੇਗਾ ਅਤੇ 4 ਸਤੰਬਰ ਨੂੰ ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਲਗਾਏ ਜਾਣਗੇ | ਇਸ ਮੌਕੇ 'ਤੇ ਸੰਕਰ ਖੰਨਾ, ਸੁਰਜੀਤ ਸਿੰਘ ਆਨੰਦ, ਹਰਦੀਪ ਗਰਗ, ਗੁਰਪ੍ਰੀਤ ਸਿੰਘ ਗੱਪੂ, ਦੀਪਕ ਬਾਂਸਲ, ਮਨਦੀਪ ਬਾਲੀਆ, ਜਤਿੰਨ ਅਹੂਜਾ, ਸੰਜੂ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਕਮੇਟੀ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਜ਼ਿਲ੍ਹਾ ਸੰਗਰੂਰ ਵਿਚ 110 ਕੇਸਾਂ ਵਿਚ 153 ਗਿ੍ਫ਼ਤਾਰ <br/> ਅਗਲੀ ਖ਼ਬਰ 'ਆਪ' ਆਗੂ ਬਾਬੂ ਇਮਤਿਆਜ਼ ਅਲੀ ਬਣੇ ਵਪਾਰ ਵਿੰਗ ਹਲਕਾ ਮਲੇਰਕੋਟਲਾ ਦੇ ਪ੍ਰਧਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।