18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਛੇ ਰੋਜ਼ਾ ਗੁਰਮਤਿ ਸਮਾਗਮ ਕਰਵਾਇਆ

ਅਜੀਤ ਡੈਸਕ 02-09-2025
ਅਹਿਮਦਗੜ੍ਹ, 1 ਸਤੰਬਰ (ਰਣਧੀਰ ਸਿੰਘ ਮਹੌਲੀ) - ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ੍ਰੀ ਕਲਗ਼ੀਧਰ ਫੈਡਰੇਸ਼ਨ ਅਹਿਮਦਗੜ੍ਹ ਦੀ 60ਵੀ ਵਰੇ੍ਹਗੰਢ ਤੇ 6 ਰੋਜ਼ਾ ਗੁਰਮਤਿ ਸਮਾਗਮ ਕਰਵਾਇਆ ਗਿਆ | ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਜਥੇਬੰਦੀਆਂ ਦੇ ਸਹਿਯੋਗ ਨਾਲ ਫੈਡਰੇਸ਼ਨ ਪ੍ਰਧਾਨ ਰਣਜੀਤ ਸਿੰਘ ਬਿੱਟੂ, ਸੈਕਟਰੀ ਬਲਜੀਤ ਸਿੰਘ ਬਾਲੀ, ਕੈਸ਼ੀਅਰ ਦਵਿੰਦਰ ਸਿੰਘ, ਜਗਮਿੰਦਰ ਸਿੰਘ ਰੂਬੀ, ਗੁਰਕਿਰਪਾਲ ਸਿੰਘ ਲਵੀ, ਦਰਸ਼ਨ ਸਿੰਘ ਸੌਦ, ਦਵਿੰਦਰ ਸਿੰਘ ਅਤੇ ਮੈਂਬਰਾਂ ਦੀ ਦੇਖ ਰੇਖ ਵਿਚ ਹੋਏ ਸਮਾਗਮ ਦੌਰਾਨ ਪੰਥ ਦੇ ਮਹਾਨ ਬਾਬਾ ਕਸ਼ਮੀਰਾ ਸਿੰਘ ਅਲੋਹਰਾ ਵਾਲੇ, ਬਾਬਾ ਭਗਤ ਸਿੰਘ ਖ਼ਾਸੀ ਕਲਾ ਢੱਕੀ, ਬਾਬਾ ਰਵਿੰਦਰ ਸਿੰਘ ਜੋਨੀ ਤਖਣਵੱਦ, ਭਾਈ ਸਤਨਾਮ ਸਿੰਘ ਬੋੜਹਾਈ, ਭਾਈ ਕੁਲਵਿੰਦਰ ਸਿੰਘ ਤਰਨਤਾਰਨ, ਭਾਈ ਸਤਨਾਮ ਸਿੰਘ ਧੂਲਕੋਟ ਵਾਲਿਆਂ ਦੇ ਜਥੇ ਵਲੋਂ ਗੁਰ ਇਤਿਹਾਸ ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ ਗਿਆ | ਪ੍ਰਬੰਧਕਾਂ ਵਲੋਂ ਪੁੱਜੇ ਮਹਾਂਪੁਰਸ਼ਾਂ ਅਤੇ ਸਹਿਯੋਗ ਕਰਨ ਵਾਲਿਆਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ | ਇਸ ਮੌਕੇ 'ਤੇ ਗੁਰਦੁਆਰਾ ਕਮੇਟੀ ਪ੍ਰਬੰਧਕ ਗੁਲਾਬ ਸਿੰਘ, ਨਗਰ ਕੌਂਸਲ ਮੀਤ ਪ੍ਰਧਾਨ ਜਗਵੰਤ ਸਿੰਘ ਜੱਗੀ, ਨਿਹਾਲ ਸਿੰਘ ਉੱਭੀ, ਮੋਹਨ ਸਿੰਘ, ਅਕਾਲੀ ਦਲ ਪ੍ਰਧਾਨ ਕੁਲਵੰਤ ਸਿੰਘ ਸੋਹਲ, ਤਿਰਲੋਚਨ ਸਿੰਘ ਚਾਪੜਾ, ਮੀਰੀ ਪੀਰੀ ਵੈਲਫੇਅਰ ਸੋਸਾਇਟੀ ਪ੍ਰਧਾਨ ਬਘੇਲ ਸਿੰਘ ਉੱਭੀ, ਹਰਦੀਪ ਸਿੰਘ ਹੁੰਜਣ, ਕੁਲਵੰਤ ਸਿੰਘ ਸੋਹਲ, ਕੀਰਤਨ ਸਿੰਘ, ਜਸਵਿੰਦਰ ਸਿੰਘ ਜੱਸੀ, ਮਾਸਟਰ ਗੁਰਜੇਪਾਲ ਸਿੰਘ, ਨਿਰਮਲ ਸਿੰਘ ਪੰਧੇਰ, ਜਗਜੀਤ ਸਿੰਘ ਜੱਜੀ, ਸੁਖਜਿੰਦਰ ਸਿੰਘ ਰਾਜੜ, ਡਾ. ਰੁਪਿੰਦਰ ਸਿੰਘ ਬ੍ਰਹਮਪੁਰੀ, ਗੁਰਪ੍ਰੀਤ ਸਿੰਘ ਪੀਤਾ, ਗੁਰਸ਼ਰਨ ਸਿੰਘ ਸੋਨੀ, ਅੰਮਿ੍ਤਪਾਲ ਸਿੰਘ, ਅਵਤਾਰ ਸਿੰਘ, ਸਾਧੂ ਸਿੰਘ, ਗੁਰਸਾਹਿਬ ਸਿੰਘ, ਦਲਜੀਤ ਸਿੰਘ ਗਲੋਬਲ, ਟਹਿਲ ਸਿੰਘ ਦੁਲਮਾ, ਪਰਮਿੰਦਰ ਸਿੰਘ, ਜਸਕਰਨ ਸਿੰਘ, ਕੁਲਦੀਪ ਸਿੰਘ ਗਰਚਾ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਪੈਨਸ਼ਨਰਾਂ ਦਾ ਵਫ਼ਦ ਨਵੇਂ ਆਏ ਡਿਪਟੀ ਕਮਿਸ਼ਨਰ ਨੂੰ ਮਿਲਿਆ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਨੇ ਲੌਂਗੋਵਾਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।