18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਭਾਰੀ ਮੀਂਹ ਦੇ ਕਾਰਨ ਮੁਰਗੀ ਫਾਰਮ ਦੀ ਛੱਤ ਡਿੱਗੀ- ਚਾਰ ਹਜ਼ਾਰ ਚੂਜ਼ੇੇ ਮਰੇ

ਅਜੀਤ ਡੈਸਕ 02-09-2025
ਲੌਂਗੋਵਾਲ, 1 ਸਤੰਬਰ (ਸ.ਸ.ਖੰਨਾ) - ਬੀਤੇ ਕਈ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਦੇ ਕਾਰਨ ਜਿੱਥੇ ਲੋਕਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਹੈ |ਉੱਥੇ ਹੀ ਝਾੜੋ ਰੋਡ ਦੇ ਕੋਲ ਬਣੇ ਪੋਲਟਰੀ ਫਾਰਮ ਦੀ ਛੱਤ ਡਿੱਗਣ ਦੇ ਕਾਰਨ ਫਾਰਮ ਵਿਚ ਪਾਣੀ ਭਰ ਜਾਣ ਨਾਲ ਚਾਰ ਹਜਾਰ ਦੇ ਕਰੀਬ ਬਰਾਇਲਰ ਚੂਜ਼ਿਆਂ ਦੇ ਮਰਨ ਦਾ ਸਮਾਚਾਰ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ਪੋਲਟਰੀ ਫਾਰਮ ਦੇ ਮਾਲਕ ਕਿਸਾਨ ਮਨਪ੍ਰੀਤ ਸਿੰਘ ਪੁੱਤਰ ਅੰਤਰ ਸਿੰਘ ਦੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਦੇ ਕਾਰਨ ਬੀਤੇ ਦਿਨ ਮੇਰੇ ਪੋਲਟਰੀ ਫਾਰਮ ਦੀ ਛੱਤ ਡਿੱਗਣ ਦੇ ਨਾਲ ਫਾਰਮ ਵਿਚ ਪਾਣੀ ਭਰ ਗਿਆ ਜਿਸ ਕਰ ਕੇ ਪਾਣੀ ਦੇ ਨਾਲ 10 ਕੁ ਦਿਨਾਂ ਤੋਂ ਫਾਰਮ ਵਿਚ ਪਾਏ ਨਿੱਕੇ ਨਿੱਕੇ ਬੂਰੈਲਰ ਚੂਚੇ ਪਾਣੀ ਦੇ ਵਿਚ ਡੁੱਬਣ ਕਾਰਨ ਮਰ ਗਏ ਹਨ | ਉਨ੍ਹਾਂ ਕਿਹਾ ਇਹ ਬੂਰੈਲਰ ਚੂਚੇ ਵੈਂਕੀ ਇੰਡੀਆ ਲਿਮਟਿਡ ਕੰਪਨੀ ਵਲੋਂ ਪਾਏ ਗਏ ਸਨ | ਕਿਸਾਨ ਮਨਪ੍ਰੀਤ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਇਨ੍ਹਾਂ ਨਿੱਕੇ ਚੂਚਿਆਂ ਨੂੰ ਮੇਰੇ ਵਲੋਂ 60 ਦਿਨਾਂ ਵਿਚ ਤਿਆਰ ਕਰ ਕੇ ਵੇਚਿਆ ਜਾਣਾ ਸੀ ਪਰ ਕੁਦਰਤ ਵਲੋਂ ਪੈ ਰਹੇ ਭਾਰੀ ਮੀਂਹ ਨੇ ਮੇਰਾ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਹੈ ਇਸ ਦੇ ਨਾਲ ਫਾਰਮ ਦੇ ਵਿਚ ਪਈ ਫੀਡ ਵੀ ਪਾਣੀ ਨਾਲ ਭਿੱਜ ਕੇ ਬਰਬਾਦ ਹੋ ਚੁੱਕੀ ਹੈ | ਉਨ੍ਹਾਂ ਪੰਜਾਬ ਸਰਕਾਰ ਦੇ ਅੱਗੇ ਗੁਹਾਰ ਲਗਾਉਂਦਿਆਂ ਕਿਹਾ ਕਿ ਇਸ ਹੋਏ ਭਾਰੀ ਨੁਕਸਾਨ ਦਾ ਮੈਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ |
ਪਿਛਲੀ ਖ਼ਬਰ ਖਨÏਰੀ ਨੇੜਲੇ ਪਿੰਡਾਂ ਦੇ ਲੋਕਾਂ ਵਿੱਚ ਸੰਭਾਵੀ ਹੜ੍ਹਾਂ ਦੇ ਖਤਰੇ ਨੂੰ ਲੈ ਕੇ ਭਾਰੀ ਸਹਿਮ ਅਗਲੀ ਖ਼ਬਰ ਚਰਿੱਤਰ ਦੀ ਉਸਾਰੀ ਵਿਚ ਬਾਲ-ਸਾਹਿਤ ਦੀ ਭੂਮਿਕਾ ਅਹਿਮ - ਬਲਦੇਵ ਸਿੰਘ ਸੜਕਨਾਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।