ਪੰਜਾਬ 'ਚ ਹੜ੍ਹਾਂ ਕਾਰਨ ਫ਼ਸਲਾਂ ਦੇ ਹੋ ਰਹੇ ਵੱਡੇ ਖ਼ਰਾਬੇ ਦੇ ਚੱਲਦਿਆਂ ਫ਼ਸਲ ਬੀਮਾ ਯੋਜਨਾ ਦੀ ਮੰਗ ਉੱਠੀ <br/>
ਅਜੀਤ ਡੈਸਕ
01-09-2025
ਅਗਰਵਾਲ ਸਭਾ ਦੀ ਮੀਟਿੰਗ
ਸੁਨਾਮ ਊਧਮ ਸਿੰਘ ਵਾਲਾ, 31 ਅਗਸਤ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਅਗਰਵਾਲ ਸਭਾ ਸੁਨਾਮ ਊਧਮ ਸਿੰਘ ਵਾਲਾ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਵਿਕਰਮ ਗਰਗ ਵਿੱਕੀ ਦੀ ਪ੍ਰਧਾਨਗੀ ਹੇਠ ਸਥਾਨਕ ਸ਼ਿਵ ਨਿਕੇਤਨ ਧਰਮਸ਼ਾਲਾ ਵਿਖੇ ਹੋਈ | ਜਿਸ ਵਿਚ 27 ਸਤੰਬਰ ਨੂੰ ਮਹਾਰਾਜਾ ਅਗਰਸੈਨ ਜਯੰਤੀ ਮਨਾਉਣ ਅਤੇ ਇਸ ਸਬੰਧੀ ਤਿਆਰੀਆਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ | ਮੀਟਿੰਗ ਵਿਚ ਸਭਾ ਦੇ ਸੀਨੀਅਰ ਮੈਂਬਰ ਵੇਦ ਪ੍ਰਕਾਸ਼ ਹੋਡਲਾ ਨੂੰ ਜਯੰਤੀ ਸਮਾਗਮ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ |
ਇਸ ਮੌਕੇ ਹਕੂਮਤ ਰਾਏ ਜਿੰਦਲ, ਰਵੀ ਕਮਲ ਗੋਇਲ, ਕਿ੍ਸ਼ਨ ਸੰਦੋਹਾ, ਰਾਜੀਵ ਸਿੰਗਲਾ, ਹਰੀ ਦੇਵ ਗੋਇਲ, ਦਿਨੇਸ਼ ਕੁਮਾਰ, ਰਾਮ ਲਾਲ ਤਾਇਲ ਅਤੇ ਰਾਮ ਕੁਮਾਰ ਆਦਿ ਮੌਜੂਦ ਸਨ |