23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਪਿਛਲੇ 4 ਮਹੀਨਿਆਂ ਤੋਂ ਤਨਖ਼ਾਹ ਨੂੰ ਤਰਸਿਆ ਆਤਮਾ ਸਟਾਫ਼ <br/>

ਅਜੀਤ ਡੈਸਕ 22-07-2025
ਸੰਗਰੂਰ, 21 ਜੁਲਾਈ (ਧੀਰਜ ਪਸ਼ੋਰੀਆ)-ਸਰਕਾਰ ਵਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿਚ ਚਲਾਈ ਜਾ ਰਹੀ ਕਿ੍ਸ਼ੀ ਉੱਨਤੀ ਯੋਜਨਾ-4138 ਐਗਰੀਕਲਚਰ ਐਕਸਟੈਂਸ਼ਨ ਸਕੀਮ (ਆਤਮਾ) ਅਧੀਨ ਕੰਮ ਕਰ ਰਹੇ ਸਟਾਫ਼ ਨੂੰ ਪਿਛਲੇ 4 ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਾਰਣ ਸਟਾਫ਼ ਵਲੋਂ ਮਜਬੂਰ ਹੋ ਕੇ ਕਲਮ ਛੋੜ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ | ਸਟਾਫ਼ ਨੇ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਜ਼ਿਲੇ੍ਹ ਦੇ ਮੁੱਖ ਖੇਤੀਬਾੜੀ ਅਫ਼ਸਰ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਜ਼ਿਲੇ੍ਹ ਦੇ ਪ੍ਰਧਾਨ ਗੁਰਵਿੰਦਰ ਸਿੰਘ ਅਤੇ ਸੂਬਾ ਮੀਤ ਪ੍ਰਧਾਨ ਗਗਨਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਸਟਾਫ਼ ਨੂੰ ਸਿਰਫ਼ ਇੱਕੋ ਮੰਗ ਲਗਾਤਾਰ ਸਰਕਾਰ ਅੱਗੇ ਰੱਖੀ ਜਾਂਦੀ ਰਹੀ ਹੈ ਜੋ ਕਿ ਸਮੇਂ ਸਿਰ ਤਨਖ਼ਾਹ ਦੀ ਅਦਾਇਗੀ ਕੀਤੀ ਜਾਵੇ, ਪਰ ਸਰਕਾਰ ਅਤੇ ਮਹਿਕਮਾ ਇਸ ਮੰਗ ਨੂੰ ਪੂਰਾ ਕਰਨ ਵਿਚ ਫ਼ੇਲ੍ਹ ਰਿਹਾ ਹੈ | ਉਨ੍ਹਾਂ ਦੱਸਿਆ ਕਿ ਪਿਛਲੇ 11 ਸਾਲਾਂ ਵਿਚ ਕੋਈ ਇੱਕਾ ਦੁੱਕਾ ਸਾਲ ਹੀ ਅਜਿਹੇ ਹੋਣਗੇ ਜਿਨ੍ਹਾਂ ਵਿਚ ਸਟਾਫ਼ ਨੂੰ ਰੈਗੂਲਰ ਤਨਖ਼ਾਹ ਮਿਲੀ ਹੋਵੇ | ਹੁਣ ਤਾਂ ਸਟਾਫ਼ ਨੂੰ ਨਾ ਤਾਂ ਕੋਈ ਬੈਂਕ ਲੋਨ ਦੇ ਰਿਹਾ ਹੈ ਅਤੇ ਕਰੈਡਿਟ ਕਾਰਡ ਦੀਆਂ ਕਿਸ਼ਤਾਂ, ਬਿਜਲੀ ਤੇ ਬਿੱਲ, ਬੱਚਿਆਂ ਦੀਆਂ ਫੀਸਾਂ ਤੇ ਹੋਰ ਘਰੇਲੂ ਖ਼ਰਚਿਆਂ ਦੀ ਪੂਰਤੀ ਕਰਨ ਵਿਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਹੁਣ ਸਟਾਫ਼ ਨੂੰ ਤਨਖ਼ਾਹ ਮਿਲੇ ਨੂੰ 4 ਮਹੀਨੇ ਦਾ ਸਮਾਂ ਲੰਘ ਚੁੱਕਾ ਹੈ ਤੇ ਪੰਜਵਾ ਮਹੀਨਾ ਚੱਲ ਰਿਹਾ ਹੈ ਤੇ ਅਜੇ ਵੀ ਤਨਖ਼ਾਹ ਜਾਰੀ ਹੋਣ ਦੀ ਕੋਈ ਉਮੀਦ ਨਹੀਂ ਹੈ | ਇਸ ਲਈ ਸਟਾਫ਼ ਵਲੋਂ ਇਹ ਨਿਰਣਾ ਲਿਆ ਗਿਆ ਹੈ ਕਿ ਪੈਂਡਿੰਗ ਤਨਖ਼ਾਹ ਜਾਰੀ ਹੋਣ ਤੱਕ ਸਮੂਹ ਸਟਾਫ਼ ਕਲਮ ਛੋੜ ਹੜਤਾਲ 'ਤੇ ਰਹੇਗਾ ਅਤੇ ਆਉਣ ਵਾਲੇ ਦਿਨਾਂ ਵਿਚ ਜੇਕਰ ਸਰਕਾਰ ਵਲੋਂ ਕੋਈ ਸਕਾਰਾਤਮਿਕ ਦਿਸ਼ਾ ਵੱਲ ਕਦਮ ਨਹੀਂ ਲਿਆ ਜਾਂਦਾ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ |

ਪਿਛਲੀ ਖ਼ਬਰ ਮਲੇਰਕੋਟਲਾ ਵਿਖੇ ਡੈਲੀਗੇਟਾਂ ਦੀ ਚੋਣ ਹੋਈ <br/> ਅਗਲੀ ਖ਼ਬਰ ਸਿਲੈਕਟ ਕਮੇਟੀ 'ਚ ਵਿਧਾਇਕ ਡਾ. ਰਹਿਮਾਨ ਮੈਂਬਰ ਨਾਮਜ਼ਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।