ਬਰਨਾਲਾ, 22 ਜੁਲਾਈ (ਅਸ਼ੋਕ ਭਾਰਤੀ)-ਬੀ. ਵੀ. ਐੱਮ. ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਸੀ.ਆਈ.ਐੱਸ.ਸੀ.ਈ. ਦੀ ਦਸਵੀਂ ਤੇ ਬਾਰ੍ਹਵੀਂ ਦੀ ਪ੍ਰੀਖਿਆ ਵਿਚੋਂ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਸਨਮਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਵਿਚ 12ਵੀਂ ਕਲਾਸ ਦੇ ਕਰਨਵੀਰ ਸਿੰਘ, ਕਿ੍ਤੀ ਸਿੰਗਲਾ, ਅਨਮੋਲਪ੍ਰੀਤ ਸਿੰਘ, ਸਿਮਰਨ ਪਾਧੇ, ਅਨੀਸ਼ਕਾ ਜੈਨ, ਸੁਖਮਨਦੀਪ ਕੌਰ, ਰੂਹਾਨੀ, ਅਰਸ਼ਪ੍ਰੀਤ ਕੌਰ ਅਤੇ ਰਮਨੀਤ ਕੌਰ ਅਤੇ 10ਵੀਂ ਕਲਾਸ ਦੇ ਸਾਹਿਲ ਵਰਮਾ, ਜਸ਼ਨਪ੍ਰੀਤ ਕੌਰ, ਯਸ਼ਪ੍ਰੀਤ ਸਿੰਘ, ਉਰਮਨਜੋਤ ਕੌਰ ਅਤੇ ਉਪਿੰਦਰਜੋਤ ਕੌਰ ਸ਼ਾਮਿਲ ਹਨ | ਸਨਮਾਨਿਤ ਕਰਨ ਦੀ ਰਸਮ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ੍ਰੀ ਪ੍ਰਮੋਦ ਅਰੋੜਾ, ਡਾਇਰੈਕਟਰ ਸ੍ਰੀਮਤੀ ਗੀਤਾ ਅਰੋੜਾ ਤੇ ਨਿਖਿਲ ਅਰੋੜਾ ਨੇ ਅਦਾ ਕੀਤੀ | ਇਸ ਮੌਕੇ ਪਿ੍ੰਸੀਪਲ ਮਨਿੰਦਰਜੀਤ ਕੌਰ ਧਾਲੀਵਾਲ, ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |