ਹੰਡਿਆਇਆ, 21 ਜੁਲਾਈ (ਗੁਰਜੀਤ ਸਿੰਘ ਖੱੁਡੀ)-ਵੈਟੇਰਨ ਯੰਗਸਟਰਜ਼ ਕਲੱਬ ਹੰਡਿਆਇਆ ਦੀ ਮੀਟਿੰਗ ਦਾਣਾ ਮੰਡੀ ਹੰਡਿਆਇਆ ਵਿਖੇ ਹੋਈ | ਮੀਟਿੰਗ ਦੌਰਾਨ ਪਿਛਲੇ ਸਮੇਂ ਵਿਛੋੜਾ ਦੇ ਗਏ ਸਾਥੀਆਂ ਕੇਵਲ ਕਿ੍ਸ਼ਨ, ਮੁਸ਼ਤਾਕ ਮੁਹੰਮਦ, ਸੰਜੇ ਗਰਗ ਗੰਦੂ, ਚਰਨਜੀਤ ਸ਼ੀਲੂ ਅਤੇ ਰਾਜੂ ਜੇਠੀ ਚੜਤਾ ਨੂੰ ਸ਼ਰਧਾਂਜਲੀ ਦਿੱਤੀ ਗਈ | ਇਸ ਮੌਕੇ ਸਮਾਜਿਕ ਚੇਤਨਾ ਪ੍ਰਤੀ ਕਲੱਬ ਵਲੋਂ ਕੀਤੇ ਜਾਣ ਵਾਲੇ ਕੰਮਾਂ ਦਾ ਮੁੱਲਾਂਕਣ ਕੀਤਾ ਗਿਆ ਅਤੇ ਨੌਜਵਾਨਾਂ ਵਿਚ ਨਸ਼ਿਆਂ ਵਿਰੁੱਧ ਚੇਤਨਾ ਪੈਦਾ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ ਦਾ ਫ਼ੈਸਲਾ ਕੀਤਾ ਗਿਆ | ਵਾਤਾਵਰਨ ਦੀ ਸ਼ੁੱਧਤਾ ਲਈ 27 ਜੁਲਾਈ ਨੂੰ ਹੰਡਿਆਇਆ ਵਿਖੇ ਬੂਟੇ ਲਾਉਣ ਦਾ ਪ੍ਰਣ ਲਿਆ ਗਿਆ | ਇਸ ਮੌਕੇ ਅਸ਼ੋਕ ਸ਼ਾਸਤਰੀ, ਗੁਰਮੀਤ ਸਿੰਘ, ਗੁਰਦੇਵ ਦੇਬੀ, ਵਿਨੋਦ ਬਿੱਟੂ, ਇੰਜੀਨੀਅਰ ਵੀਰਦੇਵਿੰਦਰ ਪਾਲ, ਸ਼ਾਮ ਦਾਸ ਬਾਵਾ, ਕਿ੍ਸ਼ਨ ਕੁਮਾਰ ਚੌਹਾਨ ਪੱਪੂ ਤੇ ਜਸਪਾਲ ਸ਼ਰਮਾ ਪਾਲੀ ਆਦਿ ਹਾਜ਼ਰ ਸਨ |