08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਰੋਟਰੀ ਕਲੱਬ ਬਰਨਾਲਾ ਨੇ ਅਨਾਜ ਮੰਡੀ ਵਿਖੇ ਬੂਟੇ ਲਗਾਏ <br/>

ਅਜੀਤ ਡੈਸਕ 21-07-2025
ਬਰਨਾਲਾ, 20 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਰੋਟਰੀ ਕਲੱਬ ਬਰਨਾਲਾ ਵਲੋਂ ਡਿਸਟਿ੍ਕ ਗਵਰਨਰ (ਡਿਸਟਿ੍ਕ 3090) ਸ੍ਰੀ ਭੁਪੇਸ਼ ਮਹਿਤਾ ਤੇ ਅਸਿਸਟੈਂਟ ਗਵਰਨਰ ਸ੍ਰੀ ਰਾਜ ਕੁਮਾਰ ਸ਼ਰਮਾ ਦੀ ਅਗਵਾਈ ਅਤੇ ਸ੍ਰੀ ਸੁਰਿੰਦਰ ਕੌਸ਼ਲ ਦੇ ਸਹਿਯੋਗ ਨਾਲ ਵਿਰਾਸਤੀ ਵੇਹੜਾ ਅਨਾਜ ਮੰਡੀ ਬਰਨਾਲਾ ਵਿਖੇ ਬੂਟੇ ਲਗਾਏ ਗਏ | ਇਸ ਸੰਬੰਧੀ ਪ੍ਰਧਾਨ ਕ੍ਰਿਸ਼ਨ ਗੋਇਲ ਤੇ ਪ੍ਰਾਜੈਕਟ ਚੇਅਰਮੈਨ ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਕਲੱਬ ਵਲੋਂ ਸ਼ਹਿਰ ਨੂੰ ਹਰਿਆ ਭਰਿਆ ਬਣਾਉਣ ਲਈ ਵੱਖ-ਵੱਖ ਥਾਵਾਂ 'ਤੇ ਵੱਡੀ ਗਿਣਤੀ 'ਚ ਬੂਟੇ ਲਗਾਏ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਰੋਟਰੀ ਕਲੱਬ ਹਮੇਸ਼ਾ ਹੀ ਸਮਾਜ ਸੇਵੀ ਕਾਰਜਾਂ ਵਿਚ ਮੋਹਰੀ ਰਿਹਾ ਹੈ ਜਿਸ ਦੇ ਤਹਿਤ ਸ਼ਹਿਰ 'ਚ ਮੈਡੀਕਲ ਚੈੱਕਅਪ ਲਗਾਉਣੇ, ਸਕੂਲ 'ਚ ਬੱਚਿਆਂ ਨੂੰ ਸਟੇਸ਼ਨਰੀ ਵੰਡਣੀ ਆਦਿ ਕਾਰਜ ਲਗਾਤਾਰ ਜਾਰੀ ਹਨ | ਇਸ ਮੌਕੇ ਸਕੱਤਰ ਰਾਜੇਸ਼ ਗਰਗ, ਖ਼ਜ਼ਾਨਚੀ ਸੁਰਿੰਦਰ ਮਿੱਤਲ, ਨਵੀਨ ਜਿੰਦਲ, ਦਵਿੰਦਰ ਜਿੰਦਲ, ਸਤੀਸ਼ ਬਾਂਸਲ, ਹਰਬੰਸ ਕੁਮਾਰ, ਯੁਵਰਾਜ ਗੋਇਲ, ਰਾਕੇਸ਼ ਕੁਮਾਰ, ਰਾਜੇਸ਼ ਭੁਟਾਨੀ, ਜੀ. ਸੀ. ਗੋਇਲ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ ਸਰਕਾਰ ਲੈਂਡ ਪੂਲਿੰਗ ਨੀਤੀ ਨੂੰ ਤੁਰੰਤ ਰੱਦ ਕਰੇ-ਗਿੱਲ <br/> ਅਗਲੀ ਖ਼ਬਰ ਲੋਕ ਭਲਾਈ ਕਲੱਬ ਮੌੜਾਂ ਵਲੋਂ ਲੜਕੀ ਦੇ ਵਿਆਹ ਲਈ ਦਿੱਤਾ ਫ਼ਰਨੀਚਰ ਦਾ ਸਾਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।