08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਲਾਵਾਰਿਸ ਕੁੱਤੇ ਨੇ ਮਚਾਇਆ ਹੁੜਦੰਗ, ਦਰਜਨ ਦੇ ਕਰੀਬ ਵਿਅਕਤੀਆਂ ਨੂੰ ਵੱਢਿਆ <br/>

ਅਜੀਤ ਡੈਸਕ 21-07-2025
ਸੁਨਾਮ ਊਧਮ ਸਿੰਘ ਵਾਲਾ, 20 ਜੁਲਾਈ (ਸਰਬਜੀਤ ਸਿੰਘ ਧਾਲੀਵਾਲ)-ਸਥਾਨਕ ਆਈ. ਟੀ. ਆਈ. ਚੌਕ ਵਿਖੇ ਇਕ ਹਲਕੇ ਕੁੱਤੇ ਵਲੋਂ ਦਰਜਨ ਦੇ ਕਰੀਬ ਵਿਅਕਤੀਆਂ ਨੂੰ ਵੱਢਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਆਈ. ਟੀ. ਆਈ. ਚੌਕ ਸੁਨਾਮ 'ਚ ਅੱਜ ਉਸ ਸਮੇਂ ਭਗਦੜ ਮੱਚ ਗਈ ਜਦੋਂ ਇਕ ਲਾਵਾਰਿਸ ਹਲਕੇ ਹੋਏ ਕੁੱਤੇ ਨੇ ਆਉਣ-ਜਾਣ ਵਾਲਿਆਂ ਦੇ ਨਾਲ ਹੀ ਬੱਸ ਦੀ ਉਡੀਕ 'ਚ ਖੜ੍ਹੇ ਵਿਅਕਤੀਆਂ ਨੂੰ ਵੱਢਣਾ ਸ਼ੁਰੂ ਕਰ ਦਿੱਤਾ | ਸ਼ਹੀਦ ਊਧਮ ਸਿੰਘ ਸਿਵਲ ਹਸਪਤਾਲ ਸੁਨਾਮ ਤੋਂ ਮਿਲੀ ਜਾਣਕਾਰੀ ਅਨੁਸਾਰ ਦੋ ਨਾਬਾਲਗ ਬੱਚਿਆਂ ਸਮੇਤ 9 ਵਿਅਕਤੀਆਂ ਨੂੰ ਕੁੱਤੇ ਵਲੋਂ ਵੱਢਿਆ ਗਿਆ, ਜਿਨ੍ਹਾਂ 'ਚ ਬਲਵਿੰਦਰ ਦਾਸ (47) ਪੁੱਤਰ ਰਮੇਸ਼ਵਰ ਦਾਸ ਸੁਨਾਮ, ਰਾਕੇਸ਼ ਕੁਮਾਰ (13) ਪੁੱਤਰ ਵਿਜੇ ਕੁਮਾਰ ਜਾਖ਼ਲ ਰੋਡ ਸੁਨਾਮ, ਅਵਤਾਰ ਸਿੰਘ (50) ਪੁੱਤਰ ਸੁਰਜੀਤ ਸਿੰਘ ਪਿੰਡ ਝਾੜੋਂ, ਦਿਲਪ੍ਰੀਤ ਸਿੰਘ (13) ਪੁੱਤਰ ਬਲਵਿੰਦਰ ਸਿੰਘ ਪਿੰਡ ਅਕਾਲਗੜ੍ਹ, ਸਤਪਾਲ ਸਿੰਘ (68) ਪੁੱਤਰ ਸੋਨੀ ਰਾਮ ਸੁਨਾਮ, ਮੁਨੀਸ਼ ਕੁਮਾਰ (30) ਪੁੱਤਰ ਸਤੀਸ਼ ਕੁਮਾਰ ਸੁਨਾਮ, ਕਿ੍ਸ਼ਨ ਲਾਲ (65) ਪੁੱਤਰ ਦੀਪ ਚੰਦ ਲਹਿਰਾਗਾਗਾ, ਲਖਵਿੰਦਰ ਸਿੰਘ (41) ਪੁੱਤਰ ਪ੍ਰੇਮ ਸਿੰਘ ਸੁਨਾਮ ਅਤੇ ਪ੍ਰੇਮ ਸਿੰਘ (45) ਪੁੱਤਰ ਸੁਖਦੇਵ ਸਿੰਘ ਸੁਨਾਮ ਸ਼ਾਮਿਲ ਹਨ | ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਵਲੋਂ ਟੀਕਾਕਰਨ ਕੀਤਾ ਗਿਆ | ਜ਼ਿਕਰਯੋਗ ਹੈ ਕਿ ਜਿਥੇ ਉਕਤ ਵਿਅਕਤੀਆਂ 'ਚੋਂ ਲਹਿਰਾਗਾਗਾ ਦੇ ਕਿ੍ਸ਼ਨ ਲਾਲ ਨਾਂਅ ਦੇ ਵਿਅਕਤੀ ਨੂੰ ਕੁੱਤੇ ਵਲੋਂ ਕਈ ਥਾਂ ਤੋਂ ਬੁਰੀ ਤਰ੍ਹਾਂ ਵੱਢਿਟਆ ਗਿਆ ਉਥੇ ਪੀੜਤ ਮੁਨੀਸ਼ ਕੁਮਾਰ ਵਲੋਂ ਵੀ ਨਗਰ ਕੌਂਸਲ ਸੁਨਾਮ ਤੋਂ ਬਣਦਾ ਮੁਆਵਜ਼ਾ ਦਿਵਾਉਣ ਦੀ ਡਿਪਟੀ ਕਮਿਸ਼ਨਰ ਸੰਗਰੂਰ ਤੋਂ ਮੰਗ ਕੀਤੀ ਹੈ | ਇਸ ਸਮੇਂ ਸਿਵਲ ਹਸਪਤਾਲ ਸੁਨਾਮ ਦੇ ਡਿਊਟੀ 'ਤੇ ਤਾਇਨਾਤ ਅਮਲੇ ਵਲੋਂ ਇਸ ਸੰਬੰਧੀ ਸੁਨਾਮ ਪੁਲਿਸ ਕੋਲ ਅਗਲੀ ਕਾਰਵਾਈ ਲਈ (ਰੁੱਕਾ) ਇਤਲਾਹ ਭੇਜਣ ਬਾਰੇ ਵੀ ਕਿਹਾ ਗਿਆ |

ਪਿਛਲੀ ਖ਼ਬਰ ਅਨੁਸੂਚਿਤ ਜਾਤੀਆਂ ਭਾਈਚਾਰੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ <br/> ਅਗਲੀ ਖ਼ਬਰ ਭਾਜਪਾ 2027 'ਚ ਪੰਜਾਬ ਵਿਚ ਬਣਾਵੇਗੀ ਸਰਕਾਰ-ਰਣਦੀਪ ਦਿਓਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।