07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਪੀ. ਐੱਸ. ਈ. ਬੀ. ਏ. ਇੰਜੀਨੀਅਰ ਐਸੋਸੀਏਸ਼ਨ ਦੀ ਮੀਟਿੰਗ <br/>

ਅਜੀਤ ਡੈਸਕ 21-07-2025
ਸੰਗਰੂਰ, 20 ਜੁਲਾਈ (ਅਮਨਦੀਪ ਸਿੰਘ ਬਿੱਟਾ)-ਪੀ. ਐੱਸ. ਈ. ਬੀ. ਏ. ਇੰਜੀਨੀਅਰ ਐਸੋਸੀਏਸ਼ਨ ਸੰਗਰੂਰ ਦੀ ਮੀਟਿੰਗ ਇੰਡਸਟਰੀਜ਼ ਚੈਂਬਰ ਫੋਕਲ ਪੁਆਇੰਟ ਵਿਖੇ ਹੋਈ | ਐਸੋਸੀਏਸ਼ਨ ਦੇ ਰੀਜਨਲ ਸਕੱਤਰ ਇੰਜੀਨੀਅਰ ਪੰਕਜ ਗਰਗ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਵੱਖ ਵੱਖ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ | ਸਹਾਇਕ ਇੰਜੀਨੀਅਰ ਦੇ ਸਟਾਰਟ ਸਕੇਲ ਨੰੂ ਸਰਕਾਰ ਵਲੋਂ ਅਣਗੌਲਿਆ ਕਰਨ ਉੱਤੇ ਚਰਚਾ ਕਰਦਿਆਂ ਕਿਹਾ ਕਿ ਮੈਨੇਜਮੈਂਟ ਨੇ ਸਹਾਇਕ ਇੰਜੀਨੀਅਰ ਦਾ ਸਟਾਰਟ ਸਕੇਲ ਜਲਦੀ ਲਾਗੂ ਕਰਨ ਦਾ ਭਰੋਸਾ ਦਿੱਤਾ ਸੀ ਪਰ ਇਕ ਸਾਲ ਲੰਘਣ ਉਪਰੰਤ ਵੀ ਲਾਗੂ ਨਹੀਂ ਕੀਤਾ ਗਿਆ | ਫ਼ੀਲਡ ਵਿਚ ਕੰਮ ਕਰਦੇ ਅਧਿਕਾਰੀਆਂ ਲਈ ਔਖਾ ਸਮਾਂ ਚੱਲਣ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮਹਿਕਮੇ ਵਿਚ ਪਹਿਲਾ ਹੀ ਬਹੁਤ ਘੱਟ ਕਰਮਚਾਰੀ ਹਨ ਅਤੇ ਪੱਕੇ ਮੁਲਾਜਮ ਵਰਕ ਟੂ ਰੂਲ ਦੇ ਚੱਲਦਿਆਂ ਸਵੇਰ ਦੇ 9 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਹੀ ਕੰਮ ਕਰ ਰਹੇ ਹਨ | ਪਾਵਰਕਾਮ ਵਿਚ ਇਸ ਵੇਲੇ ਮੈਟੀਰੀਅਲ ਦੀ ਬਹੁਤ ਜ਼ਿਆਦਾ ਘਾਟ ਹੋਣ ਕਾਰਨ ਇਸ ਦਾ ਖ਼ਮਿਆਜ਼ਾ ਫ਼ੀਲਡ ਵਿਚ ਕੰਮ ਕਰਦੇ ਉਪ ਮੰਡਲ ਅਫ਼ਸਰ ਅਤੇ ਐਕਸੀਅਨ ਭੁਗਤ ਰਹੇ ਹਨ | ਅਧਿਕਾਰੀਆਂ ਨੇ ਮੀਟਿੰਗ ਦੌਰਾਨ ਇਹ ਵੀ ਫ਼ੈਸਲਾ ਲਿਆ ਕਿ ਜੇ ਮੈਨੇਜਮੈਂਟ ਅਤੇ ਸਰਕਾਰ ਉਨ੍ਹਾਂ ਦੀ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਅਤੇ ਮੈਨੇਜਮੈਂਟ ਦੀ ਖ਼ਾਮੀਆਂ ਕਾਰਨ ਮੁੱਖ ਇੰਜੀਨੀਅਰ ਦੱਖਣ ਜ਼ੋਨ ਨੰੂ ਜਾਰੀ ਕੀਤਾ ਨੋਟਿਸ ਵਾਪਸ ਨਹੀਂ ਲਿਆ ਜਾਂਦਾ ਤਾਂ ਮਜਬੂਰਨ ਇੰਜੀਨੀਅਰ ਐਸੋਸੀਏਸ਼ਨ ਦੇ ਅਧਿਕਾਰੀ 19 ਜੁਲਾਈ ਤੋਂ ਅਣਮਿੱਥੇ ਸਮੇਂ ਲਈ ਸ਼ਾਮ 5 ਵਜੇ ਤੋਂ ਸਵੇਰੇ 9 ਵਜੇ ਤੱਕ ਆਪਣੇ ਫ਼ੋਨ ਬੰਦ ਰੱਖਣਗੇ | ਇਸ ਮੌਕੇ ਐਕਸੀਅਨ ਸੰਗਰੂਰ ਬਰਿੰਦਰ ਦੀਪਕ, ਐਕਸੀਅਨ ਦਿੜ੍ਹਬਾ ਸੁਖਵੰਤ ਸਿੰਘ ਧੀਮਾਨ, ਐਕਸੀਅਨ ਸੁਨਾਮ ਗੁਰਸ਼ਰਨ ਸਿੰਘ, ਐਕਸੀਅਨ ਚਰਨਜੀਤ ਸਿੰਘ, ਐਕਸੀਅਨ ਪਾਤੜਾਂ ਇੰਦਰਜੀਤ ਸਿੰਘ, ਐਕਸੀਅਨ ਲਹਿਰਾਗਾਗਾ ਮਨੀਸ਼ ਕੁਮਾਰ ਸਮੇਤ ਸੰਗਰੂਰ ਦੇ ਐੱਸ.ਡੀ.ਓ. ਮੌਜੂਦ ਸਨ |

ਪਿਛਲੀ ਖ਼ਬਰ ਸੂਬਾ ਸਰਕਾਰ, ਕੇਂਦਰ ਦੇ ਵੱਡੇ ਪ੍ਰੋਜੈਕਟਾਂ ਦੀ ਦੇਖ-ਭਾਲ ਕਰਨ ਤੋਂ ਅਸਮਰਥ-ਦਾਮਨ ਬਾਜਵਾ <br/> ਅਗਲੀ ਖ਼ਬਰ ਰੋਸ ਪ੍ਰਦਰਸ਼ਨ ਤੇ ਰੈਲੀ ਕਰ ਕੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।