06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਹਲਕਾ ਸੁਨਾਮ ਦੇ 17 ਪਿੰਡਾਂ ਲਈ 3.68 ਕਰੋੜ ਰੁਪਏ ਦੇ ਚੈੱਕ ਵੰਡੇ <br/>

ਅਜੀਤ ਡੈਸਕ 21-07-2025
ਸੁਨਾਮ ਊਧਮ ਸਿੰਘ ਵਾਲਾ, 20 ਜੁਲਾਈ (ਸਰਬਜੀਤ ਸਿੰਘ ਧਾਲੀਵਾਲ) - ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਪਿਛਲੇ ਕਰੀਬ ਸਾਢੇ ਤਿੰਨ ਸਾਲ ਵਿਚ ਕਰਵਾਇਆ ਗਿਆ ਵਿਕਾਸ ਤਾਂ ਮਹਿਜ਼ ਟਰੇਲਰ ਹੈ | ਅਗਲੇ ਡੇਢ ਸਾਲ ਵਿਚ ਸੂਬੇ ਦਾ ਰਿਕਾਰਡ ਤੋੜ ਸਰਬਪੱਖੀ ਵਿਕਾਸ ਹੋਵੇਗਾ | ਉਹ ਅੱਜ ਵਿਧਾਨ ਸਭਾ ਹਲਕਾ ਸੁਨਾਮ ਦੇ 17 ਪਿੰਡਾਂ ਵਿਚ ਵੱਖ ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਦੇ ਨਾਲ ਨਾਲ ਵਿਕਾਸ ਕਾਰਜਾਂ ਲਈ ਚੈੱਕ ਵੀ ਵੰਡ ਰਹੇ ਸਨ |ਵੱਖ ਵੱਖ ਸਮਾਗਮਾਂ ਦੌਰਾਨ ਸ਼੍ਰੀ ਅਮਨ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦਾ ਵਿਕਾਸ ਯੋਜਨਾਬੱਧ ਤਰੀਕੇ ਨਾਲ ਕੀਤਾ ਜਾ ਰਿਹਾ ਹੈ | ਜਿੱਥੇ ਸਿੱਖਿਆ ਅਤੇ ਸਿਹਤ ਨੂੰ ਸਭ ਤੋਂ ਵੱਧ ਤਰਜ਼ੀਹ ਦਿੱਤੀ ਜਾ ਰਹੀ ਹੈ ਉੱਥੇ ਹੀ ਬੁਨਿਆਦੀ ਢਾਂਚੇ ਦੇ ਨਿਰੰਤਰ ਵਿਕਾਸ ਨੂੰ ਵੀ ਯਕੀਨੀ ਬਣਾਇਆ ਜਾ ਰਿਹਾ ਹੈ | ਇਸ ਦੌਰਾਨ ਕੈਬਨਿਟ ਮੰਤਰੀ ਨੇ ਪਿੰਡ ਕੁਲਾਰ ਖ਼ੁਰਦ ਵਿਖੇ 43.65 ਲੱਖ, ਤੁੰਗਾਂ ਵਿਖੇ 08.50 ਲੱਖ, ਸਿਬੀਆ ਵਿਖੇ 04.65 ਲੱਖ, ਉਪਲੀ ਵਿਖੇ 33.50 ਲੱਖ, ਚੱਠੇ ਸੇਖਵਾਂ 07.50 ਲੱਖ, ਭਰੂਰ ਵਿਖੇ 05.85 ਲੱਖ, ਲਿੱਦੜਾਂ ਵਿਖੇ 07 ਲੱਖ, ਦੁੱਗਾਂ 90.68 ਲੱਖ, ਕੁੰਨਰਾਂ 06 ਲੱਖ, ਭੰਮਾ ਬੱਦੀ 05 ਲੱਖ, ਉਭਾਵਾਲ 84 ਲੱਖ, ਪੱਤੀ ਭਰੀਆਂ 05 ਲੱਖ, ਕਿਲ੍ਹਾ ਭਰੀਆਂ 04 ਲੱਖ, ਮਿਰਜਾ ਪੱਤੀ ਤੇ ਨਮੋਲ ਸਾਂਝੇ 35 ਲੱਖ, ਮਿਰਜਾ ਪੱਤੀ 06 ਲੱਖ, ਨਮੋਲ 05.50 ਲੱਖ, ਸ਼ੇਰੋਂ 08 ਲੱਖ, ਭਗਵਾਨਪੁਰਾ 08 ਲੱਖ ਰੁਪਏ ਨਾਲ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਲਈ ਨੀਂਹ ਪੱਥਰ ਰੱਖੇ ਤੇ ਚੈਕ ਵੀ ਵੰਡੇ | ਇਸ ਮੌਕੇ ਡੀ ਐਸ ਪੀ ਊਧਮ ਸਿੰਘ ਵਾਲਾ ਹਰਵਿੰਦਰ ਸਿੰਘ ਖਹਿਰਾ, , ਬੀ ਡੀ ਪੀ ਓ ਸੰਗਰੂਰ ਸ੍ਰ ਗੁਰਦਰਸ਼ਨ ਸਿੰਘ ਅਤੇ ਐਸ ਡੀ ਓ ਪੰਚਾਇਤੀ ਰਾਜ ਦਵਿੰਦਰ ਸਿੰਘ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਨੌਜਵਾਨਾਂ ਨੂੰ ਨਸ਼ਿਆਂ ਦੀ ਲਪੇਟ 'ਚੋਂ ਕੱਢ ਕੇ ਚੰਗੇ ਭਵਿੱਖ ਦੀ ਸਿਰਜਣਾ ਕਰਨਾ ਨਸ਼ਾ ਮੁਕਤੀ ਯਾਤਰਾ ਦਾ ਉਦੇਸ਼-ਗੋਇਲ... ਅਗਲੀ ਖ਼ਬਰ ਮਜੀਠੀਆ ਮਾਮਲੇ 'ਚ ਪੰਜਾਬ ਸਰਕਾਰ ਕਰ ਰਹੀ ਹੈ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ-ਜਥੇ. ਹਰਦੇਵ ਸਿੰਘ ਸੇਹਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।