07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਸਵ. ਪ੍ਰੋਫੈਸਰ ਮੁਖ਼ਤਿਆਰ ਸਿੰਘ ਗਿੱਲ ਨਮਿੱਤ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਰੋਹ ਅੱਜ <br/>

ਅਜੀਤ ਡੈਸਕ 20-07-2025
ਮਸਤੂਆਣਾ ਸਾਹਿਬ, 19 ਜੁਲਾਈ (ਦਮਦਮੀ) - ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਸਾਹਿਬ ਦੇ ਸੀਨੀਅਰ ਮੈਂਬਰ ਸ੍ਰ ਮੁਖ਼ਤਿਆਰ ਸਿੰਘ ਗਿੱਲ ਦੁੱਗਾਂ ਹਾਲ ਆਵਾਦ ਪਟਿਆਲਾ ਜੋ ਕਿ ਬੀਤੇ ਦਿਨੀਂ ਅਚਾਨਕ ਅਕਾਲ ਚਲਾਣਾ ਕਰ ਗਏ ਹਨ | ਸਵਰਗੀ ਮੁਖ਼ਤਿਆਰ ਸਿੰਘ ਗਿੱਲ (ਸਾਬਕਾ ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ) ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ 20 ਜੁਲਾਈ ਨੂੰ ਬਾਅਦ ਦੁਪਹਿਰ 12 ਤੋਂ 1 ਵਜੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਨੇੜੇ 23 ਨੰਬਰ ਫਾਟਕ ਮਾਡਲ ਟਾਊਨ ਪਟਿਆਲਾ ਵਿਖੇ ਹੋਵੇਗੀ | ਸਵਰਗੀ ਮੁਖ਼ਤਿਆਰ ਸਿੰਘ ਗਿੱਲ ਦੀ ਹੋਈ ਅਚਾਨਕ ਮੌਤ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਅਕਾਲ ਕਾਲਜ ਕੌਂਸਲ ਦੇ ਪ੍ਰਧਾਨ ਸੰਤ ਬਾਬਾ ਕਾਕਾ ਸਿੰਘ, ਸਕੱਤਰ ਜਸਵੰਤ ਸਿੰਘ ਖਹਿਰਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸੰਤ ਬਲਵੀਰ ਸਿੰਘ ਘੁੰਨਸ ਸਾਬਕਾ ਵਿਧਾਇਕ, ਬਾਬੂ ਪ੍ਰਕਾਸ਼ ਚੰਦ ਗਰਗ ਸਾਬਕਾ ਵਿਧਾਇਕ, ਸ੍ਰੀ ਅਰਵਿੰਦ ਖੰਨਾ ਸਾਬਕਾ ਵਿਧਾਇਕ, ਅਕਾਲੀ ਆਗੂ ਅਮਨਵੀਰ ਸਿੰਘ ਚੈਰੀ ਸਮੇਤ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਵੱਡੀ ਗਿਣਤੀ ਵਿਚ ਸੀਨੀਅਰ ਮੈਂਬਰਾਂ ਅਤੇ ਟਰੱਸਟ ਅਧੀਨ ਚੱਲ ਰਹੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ ਪਿ੍ੰਸੀਪਲ ਅਤੇ ਸਟਾਫ਼ ਵੱਲੋਂ ਉਨ੍ਹਾਂ ਦੇ ਸਪੁੱਤਰ ਪ੍ਰੋਫੈਸਰ ਡਾ. ਪੁਸ਼ਪਿੰਦਰ ਸਿੰਘ ਗਿੱਲ ਨਾਲ ਗਹਿਰਾ ਦੁੱਖ ਸਾਂਝਾ ਕੀਤਾ ਗਿਆ | ਇਸ ਮੌਕੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਦੱਸਿਆ ਕਿ ਪ੍ਰੋ. ਮੁਖ਼ਤਿਆਰ ਸਿੰਘ ਗਿੱਲ ਭਾਸ਼ਾ ਵਿਗਿਆਨੀ ਦੀ ਪੰਜਾਬੀ ਭਾਸ਼ਾ ਨੂੰ ਬਹੁਤ ਵੱਡੀ ਦੇਣ ਰਹੀ ਹੈ | ਇੱਥੇ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਉਨ੍ਹਾਂ ਨੇ ਆਪਣੀ ਅਕਾਦਮਿਕ ਯਾਤਰਾ ਦੀ ਸ਼ੁਰੂਆਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋ. ਐਂਥਰੋਪੋਲੌਜਿਕਲ ਲਿੰਗੁਇਸਟਿਕਸ ਵਿਭਾਗ ਤੋਂ ਕੀਤੀ | ਇੱਥੇ ਰਹਿੰਦਿਆਂ ਉਨ੍ਹਾਂ ਨੇ ਮਲਵਈ ਉਪ ਭਾਸ਼ਾ ਦੇ ਧੁਨੀ-ਪ੍ਰਬੰਧ ਵਿਸ਼ੇ ਉੱਪਰ ਵਿਸ਼ਵ ਪ੍ਰਸਿੱਧ ਚਿਹਨ ਵਿਗਿਆਨੀ ਪ੍ਰੋਫ਼ੈਸਰ ਹਰਜੀਤ ਸਿੰਘ ਗਿੱਲ ਨਾਲ ਆਪਣਾ ਖੋਜ-ਕਾਰਜ ਕੀਤਾ | ਖੋਜ-ਕਾਰਜ ਉਪਰੰਤ ਉਨ੍ਹਾਂ ਦਾ ਪ੍ਰੋਫੈਸਰ ਹਰਜੀਤ ਸਿੰਘ ਗਿੱਲ ਦੁਆਰਾ ਤਿਆਰ ਕੀਤੇ ਪੰਜਾਬੀ ਭਾਸ਼ਾ ਦੇ ਐਟਲਸ ਅੰਦਰ ਵੀ ਅਹਿਮ ਯੋਗਦਾਨ ਰਿਹਾ |

ਪਿਛਲੀ ਖ਼ਬਰ 195 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਅਗਲੀ ਖ਼ਬਰ ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਨੇ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਨਾਲ ਨਾਤਾ ਜੋੜਿਆ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।