07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਨੇ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਨਾਲ ਨਾਤਾ ਜੋੜਿਆ <br/>

ਅਜੀਤ ਡੈਸਕ 20-07-2025
ਧੂਰੀ 19 ਜੁਲਾਈ (ਲਖਵੀਰ ਸਿੰਘ ਧਾਂਦਰਾ)-ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਸਬ ਡਵੀਜ਼ਨ ਧੂਰੀ ਇਕਾਈ ਨੇ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਨਾਲ ਨਾਤਾ ਜੋੜਿਆ ਤੇ ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਸਬ ਡਵੀਜ਼ਨ ਧੂਰੀ ਦੇ ਪੈਨਸ਼ਨਰਆਗੂਆਂ ਨੇ ਪੈਨਸ਼ਨਰਜ਼ ਜਥੇਬੰਦੀ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਭਜਨ ਸਿੰਘ ਗਿੱਲ ਦੀ ਅਗਵਾਈ ਵਿਚ ਭਰੋਸਾ ਪਰਗਟ ਕਰਦਿਆਂ ਅਤੇ ਜਥੇਬੰਦੀ ਦੀ ਸਮਝ ਨਾਲ ਸਹਿਮਤੀ ਪ੍ਰਗਟਾਉਂਦਿਆਂ, ਆਉਂਦੇ ਸਮੇਂ ਵਿਚ ਜਥੇਬੰਦਕ ਤੌਰ ਤੇ ਉਨ੍ਹਾਂ ਨਾਲ ਚੱਲਣ ਦਾ ਫ਼ੈਸਲਾ ਕੀਤਾ | ਜੈਦੇਵ ਸਰਮਾ ਪ੍ਰਧਾਨ ਤੇ ਜਸਵਿੰਦਰ ਸਿੰਘ ਮੂਲੋਵਾਲ ਜਨਰਲ ਸਕੱਤਰ ਨੇ ਪੈੱ੍ਰਸ ਨੂੰ ਜਾਣਕਾਰੀ ਦਿੱਤੀ ਕਿ ਧੂਰੀ ਸਬ ਡਵੀਜ਼ਨ ਦੇ ਸਾਢੇ ਚਾਰ ਸੌ ਮੈਂਬਰਾਂ ਨੇ ਸਥਾਨਕ ਆਗੂਆਂ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਸੂਬਾ ਪੱਧਰ ਤੇ ਭਜਨ ਸਿੰਘ ਗਿੱਲ ਸੂਬਾ ਪ੍ਰਧਾਨ ਅਤੇ ਸੁਰਿੰਦਰ ਰਾਮ ਕੁੱਸਾ ਸੂਬਾ ਜਨਰਲ ਸਕੱਤਰ, ਹਰਜੀਤ ਸਿੰਘ ਤਰਖਾਣ ਮਾਜਰਾ, ਹਰਚੰਦ ਸਿੰਘ ਸੂਬਾ ਮੀਤ ਪ੍ਰਧਾਨ ਦੀ ਹਾਜ਼ਰੀ ਵਿਚ ਆਉਣ ਵਾਲੇ ਸਮੇਂ ਵਿਚ ਜਥੇਬੰਦਕ ਸੰਘਰਸ਼ਾਂ ਅਤੇ ਸਰਗਰਮੀਆਂ ਵਿਚ ਸੂਬਾ ਕਮੇਟੀ ਨਾਲ ਮਿਲ ਕੇ ਸਾਂਝੇ ਸੰਘਰਸ਼ਾਂ ਵਿਚ ਸਰਗਰਮ ਰੋਲ ਅਦਾ ਕਰਨ ਦਾ ਫ਼ੈਸਲਾ ਕੀਤਾ | ਇਸ ਸਮੇਂ ਕੁਲਵੰਤ ਸਿੰਘ ਸੀਨੀਅਰ ਆਗੂ , ਹਰਦੇਵ ਸਿੰਘ ਜਵੰਧਾ, ਕਰਮ ਸਿੰਘ ਮਾਨ, ਹਰਚਰਨ ਸਿੰਘ ਸਾਬਕਾ ਪ੍ਰਧਾਨ, ਬੁੱਧ ਸਿੰਘ, ਰਾਮ ਗੋਪਾਲ ਸਰਮਾ ਸਮੇਤ ਬਿੱਕਰ ਸਿੰਘ ਮਾਛੀਕੇ, ਓਮਾਂ ਕਾਂਤ ਸ਼ਾਸਤਰੀ, ਗੁਰਦੀਪ ਸਿੰਘ, ਕੁਲਵੰਤ ਸਿੰਘ ਫਤਿਹ ਗੜ੍ਹ ਸਾਹਿਬ ਤੇ ਹਰਬੰਸ ਸਿੰਘ ਸੇਖੋਂ ਆਦਿ ਸ਼ਾਮਿਲ ਹੋਏ |

ਪਿਛਲੀ ਖ਼ਬਰ ਸਵ. ਪ੍ਰੋਫੈਸਰ ਮੁਖ਼ਤਿਆਰ ਸਿੰਘ ਗਿੱਲ ਨਮਿੱਤ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਰੋਹ ਅੱਜ <br/> ਅਗਲੀ ਖ਼ਬਰ ਸ਼ੋ੍ਰਮਣੀ ਕਮੇਟੀ ਵਲੋਂ ਭੇਜੇ ਕੈਂਸਰ ਪੀੜਤਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।