07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਟਰੈਕਟਰ ਡੀਲਰਾਂ ਦੀ ਸੂਬਾ ਪੱਧਰੀ ਕਾਨਫ਼ਰੰਸ 2 ਨੂੰ

ਅਜੀਤ ਡੈਸਕ 20-07-2025
ਸੰਗਰੂਰ, 19 ਜੁਲਾਈ (ਧੀਰਜ ਪਸ਼ੋਰੀਆ)-ਸੰਗਰੂਰ ਵਿਖੇ ਪਿਊਸ਼ ਬਾਂਸਲ ਪ੍ਰਧਾਨ ਪੰਜਾਬ ਟਰੈਕਟਰ ਡੀਲਰ ਐਸੋਸੀਏਸ਼ਨ ਦੀ ਅਗਵਾਈ ਹੇਠ ਕੋਰ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿਚ ਫ਼ੈਸਲਾ ਕੀਤਾ ਗਿਆ ਕਿ 2 ਅਗਸਤ ਨੂੰ ਲੁਧਿਆਣਾ ਮਲੋਤਰਾ ਪੈਲਸ ਵਿਖੇ ਪੰਜਾਬ ਪੱਧਰ ਦੀ ਕਾਨਫ਼ਰੰਸ ਕੀਤੀ ਜਾਵੇਗੀ | ਮੁੱਖ ਮਹਿਮਾਨ ਵਜੋਂ ਸ੍ਰੀ ਲਾਲਜੀਤ ਸਿੰਘ ਭੁੱਲਰ ਟਰਾਂਸਪੋਰਟ ਮੰਤਰੀ ਪੰਜਾਬ ਸ਼ਿਰਕਤ ਕਰਨਗੇ ਅਤੇ ਹੋਰ ਵੀ ਸ਼ਖ਼ਸੀਅਤਾਂ ਇਸ ਪੰਜਾਬ ਪੱਧਰ ਦੇ ਸਮਾਗਮ ਵਿਚ ਪਹੰੁਚਣਗੀਆਂ | ਇਸ ਸਮਾਗਮ ਵਿਚ ਪਹੁੰਚ ਕੇ ਆਪਣੀਆਂ ਸਰਕਾਰ ਅਤੇ ਪ੍ਰਸ਼ਾਸਨਿਕ ਤੌਰ 'ਤੇ ਕੰਮਕਾਰ ਵਿਚ ਆ ਰਹੀਆਂ ਦਿੱਕਤਾਂ ਤੇ ਟੈਕਸ ਪ੍ਰਤੀ ਪ੍ਰੇਸ਼ਾਨੀਆਂ ਤੋਂ ਇਲਾਵਾ ਕਿਸਾਨ ਆਗੂਆਂ ਵਲੋਂ ਜੋ ਵੀ ਦਿੱਕਤਾਂ ਆ ਰਹੀਆਂ ਉਨ੍ਹਾਂ ਨੂੰ ਇਕ ਮੰਚ ਤੇ ਸਾਂਝਾ ਕੀਤਾ ਜਾਵੇ | ਇਸ ਮੀਟਿੰਗ ਵਿਚ ਜਸਵਿੰਦਰ ਸਿੰਘ ਕਾਕੜਾ, ਸੁਨਾਮ ਤੋਂ ਸੁਖਪਾਲ ਸਿੰਘ, ਮਲੇਰਕੋਟਲਾ ਤੋਂ ਸੋਨੂ ਬੰਸਲ ਖਜਾਨਚੀ ਅਤੇ ਸੰਗਰੂਰ ਤੋਂ ਹੋਰ ਡੀਲਰ ਮੌਜੂਦ ਸਨ |
ਪਿਛਲੀ ਖ਼ਬਰ 2027 'ਚ ਕਾਂਗਰਸ ਵਧੀਆ ਪ੍ਰਦਰਸ਼ਨ ਕਰੇਗੀ-ਰਾਜਾ ਬੀਰ ਕਲਾਂ ਅਗਲੀ ਖ਼ਬਰ ਸੋਨ ਤਗਮਾ ਜਿੱਤ ਕੇ ਖਿਡਾਰੀਆਂ ਦਾ ਪਿੰਡ ਪਹੁੰਚਣ 'ਤੇ ਕੀਤਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।