ਕੌਹਰੀਆਂ, 19 ਜੁਲਾਈ (ਸੁਨੀਲ ਕੁਮਾਰ ਗਰਗ)-ਜਦੋਂ ਕੋਈ ਨੌਜਵਾਨ ਗ਼ਰੀਬੀ 'ਚੋਂ ਉੱਠ ਕੇ ਬੁਲੰਦੀਆਂ ਛੂਹਦਾ ਹੈ ਤਾਂ ਮਾਪੇ ਅਤੇ ਪਿੰਡ ਵਾਸੀਆਂ ਲਈ ਵੱਡੇ ਮਾਣ ਵਾਲੀ ਗਲ ਹੁੰਦੀ ਹੈ, ਜਿਸ ਦੇ ਚੱਲਦਿਆਂ ਪਿੰਡ ਲਾਡਬੰਜਾਰਾ ਕਲਾਂ ਦੇ ਨਿੱਕੀ ਉਮਰੇ ਮਿਹਨਤ ਕਰ ਕੇ ਪਿੰਡ ਦਾ ਨਾਂਅ ਰੌਸ਼ਨ ਕਰਨ ਵਾਲਾ 13 ਸਾਲ ਦਾ ਲਕਸ਼ਦੀਪ ਸਿੰਘ ਜੋ ਡੀ. ਡੀ. ਦੂਰਦਰਸ਼ਨ ਤੇ ਪ੍ਰੋਗਰਾਮ 'ਕਿਸ ਮੇ ਹੈ ਕਿਤਨਾ ਦਮ' 'ਚ ਪੂਰੇ ਪੰਜਾਬ 'ਚੋਂ ਇਕ ਹੀ ਬੱਚਾ ਫਾਈਨਲ 'ਚ ਗਿਆ ਤੇ ਇਸ ਨੇ ਜਿੱਤ ਪ੍ਰਾਪਤ ਕੀਤੀ | ਦੂਜਾ ਨੌਜਵਾਨ ਗੋਬਿੰਦ ਸਿੰਘ ਪੁੱਤਰ ਮੱਖਣ ਸਿੰਘ ਜੋ ਨੇਪਾਲ ਖੇਡਣ ਗਿਆ ਸੀ, ਨੇ 1500 ਮੀਟਰ ਦੌੜ ਵਿਚ ਗੋਲਡ ਮੈਡਲ ਪ੍ਰਾਪਤ ਕੀਤਾ | ਦੋਵੇਂ ਗੋਲਡ ਮੈਡਲ ਜੇਤੂ ਖਿਡਾਰੀਆਂ ਤੋਂ ਇਲਾਵਾ ਨੇ ਕਲੱਬ ਮੈਂਬਰ ਗੁਰਪ੍ਰੀਤ ਸਿੰਘ ਲਾਡਬੰਜਾਰਾ ਕਲਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ, ਕਿ ਖਿਡਾਰੀਆਂ ਦਾ ਸਮੇਤ ਟੀਮ ਪਿੰਡ ਪਹੁੰਚਣ ਤੇ ਨਿੱਘਾ ਸੁਆਗਤ ਕੀਤਾ ਗਿਆ ਅਤੇ ਨੌਜਵਾਨਾਂ ਨੂੰ ਹੌਸਲਾ ਦੇਣ ਲਈ ਵਿਸ਼ੇਸ਼ ਤੌਰ ਤੇ ਚੌਂਕੀ ਇੰਚਾਰਜ ਕੌਹਰੀਆਂ ਮਿੱਠੂ ਰਾਮ ਪਹੁੰਚੇ, ਗੁਰਦੁਆਰਾ ਪ੍ਰਬੰਧਕ ਕਮੇਟੀ ਜਗਤਾਰ ਸਿੰਘ ਪ੍ਰਗਟ ਸਿੰਘ, ਜਸਪਾਲ ਸਿੰਘ ਮਾਨ, ਪਾਲੀ ਧਾਲੀਵਾਲ, ਕਾਲਾ ਰੰਧਾਵਾ, ਜਸਪਾਲ ਸ਼ੇਰਗਿੱਲ, ਨਿੱਕਾ ਸ਼ੇਰਗਿੱਲ, ਹਰਕਿ੍ਸ਼ਨ ਸਿੰਘ, ਬੱਬੂ ਪੰਡਿਤ, ਸਤਨਾਮ ਧਾਲੀਵਾਲ, ਪੀਤੀ ਰੰਧਾਵਾ, ਪਰਮਜੀਤ ਸਿੰਘ ਮੈਂਬਰ, ਪ੍ਰਗਟ ਸਿੰਘ ਮਹਿਰਾ, ਰਾਜੂ ਢਿੱਲੋਂ, ਮਿੱਠੂ ਧੀਮਾਨ ਆਦਿ ਨਗਰ ਨਿਵਾਸੀਆਂ ਨੇ ਵੱਡੀ ਗਿਣਤੀ ਵਿਚ ਸ਼ਾਮਿਲ ਹੋ ਕੇ ਨੌਜਵਾਨਾਂ ਦਾ ਸਵਾਗਤ ਕੀਤਾ |