07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਪ੍ਰੋ. ਡਾ. ਮੁਹੰਮਦ ਇਰਫ਼ਾਨ ਫ਼ਾਰੂਕੀ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸੈਨੇਟ ਤੋਂ ਸਿੰਡੀਕੇਟ ਮੈਂਬਰ ਬਣਾਇਆ <br/>

ਅਜੀਤ ਡੈਸਕ 20-07-2025
ਮਲੇਰਕੋਟਲਾ, 19 ਜੁਲਾਈ (ਮੁਹੰਮਦ ਹਨੀਫ਼ ਥਿੰਦ) - ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਪਿ੍ੰਸੀਪਲ ਡਾ. ਮੁਹੰਮਦ ਇਰਫ਼ਾਨ ਨੂੰ ਪਿਛਲੇ ਦਿਨੀਂ ਸੈਨੇਟ ਬਣਾਇਆ ਗਿਆ ਸੀ | ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਡਾਕਟਰ ਮੁਹੰਮਦ ਇਰਫ਼ਾਨ ਫ਼ਾਰੂਕੀ ਨੂੰ ਹੁਣ ਪਦ ਉੱਨਤ ਕਰ ਕੇ ਸਿੰਡੀਕੇਟ ਮੈਂਬਰ ਦੇ ਤੌਰ 'ਤੇ ਵੱਕਾਰੀ ਪਦਵੀ ਲਈ ਨਿਯੁਕਤ ਕੀਤਾ ਗਿਆ ਹੈ ਅਤੇ ਉਹ ਇਸ ਪਦਵੀ 'ਤੇ 29 ਜੂਨ ਤੱਕ ਕੰਮ ਕਰਨਗੇ | ਇਸ ਮੌਕੇ ਰਜਿਸਟਰਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਹਾਰਦਿਕ ਵਧਾਈ ਦਿੰਦੇ ਹੋਏ ਕਿਹਾ ਗਿਆ ਕਿ ਪਹਿਲਾਂ ਡਾ. ਮੁਹੰਮਦ ਇਰਫ਼ਾਨ ਨੂੰ ਸੈਨੇਟ ਮੈਂਬਰ ਲਈ ਚੁਣਿਆ ਗਿਆ ਸੀ ਅਤੇ ਹੁਣ ਇਨ੍ਹਾਂ ਨੂੰ ਸਿੰਡੀਕੇਟ ਦੇ ਮੈਂਬਰ ਵਜੋਂ ਵੀ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਆਪਣੀ ਵਿਦਵਤਾ ਅਤੇ ਲੰਮੇ ਤਜਰਬੇ ਸਦਕਾ ਯੂਨੀਵਰਸਿਟੀ ਅਤੇ ਆਪਣੇ ਅਧੀਨ ਕਾਲਜਾਂ ਨੂੰ ਹਰ ਪੱਖੋਂ ਪ੍ਰਫੁੱਲਿਤ ਕਰਨ ਲਈ ਡਾਕਟਰ ਮੁਹੰਮਦ ਇਰਫ਼ਾਨ ਪੂਰਨ ਤੌਰ 'ਤੇ ਸਹਿਯੋਗ ਦੇਣਗੇ | ਇਹ ਪਦਵੀ ਮਿਲਣ 'ਤੇ ਪਿ੍ੰਸੀਪਲ ਡਾ. ਮੁਹੰਮਦ ਇਰਫ਼ਾਨ ਨੂੰ ਇਲਾਕੇ ਭਰ ਦੇ ਬੁੱਧੀਜੀਵੀ ਵਰਗ, ਸਮਾਜਸੇਵੀ ਸੰਸਥਾਵਾਂ ਧਾਰਮਿਕ ਨੁਮਾਇੰਦਿਆਂ ਵਲੋਂ ਅਤੇ ਸਰਕਾਰੀ ਕਾਲਜ ਕਰਮਸਰ, ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਮਲੇਰਕੋਟਲਾ ਅਤੇ ਸਰਕਾਰੀ ਕਾਲਜ ਲੜਕੀਆਂ, ਮਲੇਰਕੋਟਲਾ, ਸਰਕਾਰੀ ਕਾਲਜ ਮਲੇਰਕੋਟਲਾ ਦੇ ਸਟਾਫ਼ ਮੈਂਬਰਾਂ, ਸਹਿਯੋਗੀ ਸਾਥੀਆਂ ਡਾ. ਅਮਨਦੀਪ ਵਾਤਿਸ਼, ਪ੍ਰੋ. ਕਮਲ ਕਿਸ਼ੋਰ, ਡਾ. ਰਾਜਿੰਦਰ ਸਿੰਘ, ਪ੍ਰੋ. ਮੰਗਤ ਸਿੰਘ, ਪ੍ਰੋ. ਮਨਜ਼ੂਰ ਹਸਨ, ਪ੍ਰੋ. ਮੁਹੰਮਦ ਇਕਬਾਲ, ਪ੍ਰੋ. ਮੁਹੰਮਦ ਮੁਜ਼ਾਹਿਦ ਹਸਨ ਅਤੇ ਹੋਰ ਸੇਵਾਮੁਕਤ ਪ੍ਰੋਫ਼ੈਸਰ ਸਾਹਿਬਾਨਾਂ ਵਲੋਂ ਵਿਸ਼ੇਸ਼ ਤੌਰ 'ਤੇ ਮੁਬਾਰਕਬਾਦ ਦਿੱਤੀ |

ਪਿਛਲੀ ਖ਼ਬਰ ਕਿਸਾਨ ਯੂਨੀਅਨ ਵਲੋਂ ਇਕਾਈਆਂ ਦਾ ਗਠਨ ਅਗਲੀ ਖ਼ਬਰ ਚੇਅਰਮੈਨ ਜ਼ਾਫਰ ਅਲੀ ਭੈਣੀ ਕੰਬੋਆਂ ਨੇ ਤਹਿਸੀਲ ਕੰਪਲੈਕਸ ਬਣਨ 'ਤੇ ਕੀਤਾ ਖ਼ੁਸ਼ੀ ਦਾ ਪ੍ਰਗਟਾਵਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।