ਧਰਮਗੜ੍ਹ, 16 ਜੁਲਾਈ (ਗੁਰਜੀਤ ਸਿੰਘ ਚਹਿਲ)-ਪੜ੍ਹਾਈ ਦੇ ਨਾਲ-ਨਾਲ ਬੱਚਿਆਂ 'ਚ ਹੋਰਨਾਂ ਗਤੀਵਿਧੀਆਂ ਸਬੰਧੀ ਗੁਣ ਪੈਦਾ ਕਰਨੇ ਇਕ ਚੰਗੇ ਅਧਿਆਪਕ, ਚੰਗੇ ਪਿ੍ੰਸੀਪਲ ਅਤੇ ਚੰਗੀ ਮੈਨੇਜਮੈਂਟ ਦੀ ਜ਼ਿੰਮੇਵਾਰੀ ਹੁੰਦੀ ਹੈ, ਜਿਸ ਨੂੰ ਮੁੱਖ ਰੱਖਦਿਆਂ ਸੰਤ ਅਤਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਹਰਿਆਊ ਵਿਖੇ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਬੱਚਿਆਂ ਦੇ ਸਰਵ ਪੱਖੀ ਵਿਕਾਸ ਨੂੰ ਮੱਦੇਨਜ਼ਰ ਰੱਖਦਿਆਂ ਵੱਖ-ਵੱਖ ਮੁਕਾਬਲੇ ਕਰਵਾਏ ਗਏ | ਇਸ ਮੌਕੇ ਬੱਚਿਆਂ ਦੇ ਸਕੂਲ ਬੈਗ ਸਬੰਧੀ ਮੁਕਾਬਲੇ ਵੀ ਕਰਵਾਏ ਗਏ, ਜਿਸ ਦਾ ਮੁੱਖ ਮੰਤਵ ਬੱਚਿਆਂ ਨੂੰ ਸਕੂਲ ਬੈਗ ਨੂੰ ਸੁਚੱਜੇ ਢੰਗ ਨਾਲ ਰੱਖਣਾ, ਕਾਪੀਆਂ ਅਤੇ ਕਿਤਾਬਾਂ ਨੂੰ ਸੋਹਣੇ ਤਰੀਕੇ ਨਾਲ ਕਵਰ ਚੜਾ ਕੇ ਰੱਖਣੇ, ਸੁੰਦਰ ਲਿਖਾਈ ਹੋਣਾ ਅਤੇ ਸਕੂਲ ਬੈਗ 'ਚ ਸਾਰੀ ਲੋੜੀਂਦੀ ਸਮਗਰੀ ਹਰ ਸਮੇਂ ਵਿਦਿਆਰਥੀ ਦੇ ਬੈਗ 'ਚ ਹਾਜ਼ਰ ਰਹਿਣਾ ਆਦਿ ਰੱਖਿਆ ਗਿਆ, ਇਸ ਗਤੀਵਿਧੀ 'ਚ ਵਿਦਿਆਰਥੀ ਨੇ ਵੱਧ ਚੜ੍ਹ ਕੇ ਹਿੱਸਾ ਲਿਆ | ਇਸ ਮੌਕੇ ਵਿਦਿਆਰਥੀਆਂ ਨੇ ਬਹੁਤ ਸੋਹਣੇ ਢੰਗ ਨਾਲ ਆਪਣੇ ਬੈਗ ਤਿਆਰ ਕੀਤੇ ਸਨ ਜਿਸ 'ਚੋਂ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਗਏ | ਹਰ ਕਲਾਸ 'ਚੋਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਚੇਅਰਮੈਨ ਸ੍ਰੀਮਤੀ ਜਸਪਾਲ ਕੌਰ, ਮੈਨੇਜਿੰਗ ਡਾਇਰੈਕਟਰ ਵਾਸਦੇਵ ਸ਼ਰਮਾ ਤੇ ਪਿ੍ੰਸੀਪਲ ਗੁਰਮੀਤ ਕੌਰ ਦੁਆਰਾ ਦਿਲਕਸ਼ ਇਨਾਮ ਵੰਡੇ ਗਏ |