15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਸਰਕਾਰੀ ਕੰਨਿਆ ਸਕੂਲ ਧੂਰੀ ਦੀ ਮੈਨੇਜਮੈਂਟ ਕਮੇਟੀ ਦਾ ਗਠਨ <br/>

ਅਜੀਤ ਡੈਸਕ 17-07-2025
ਧੂਰੀ, 16 ਜੁਲਾਈ (ਲਖਵੀਰ ਸਿੰਘ ਧਾਂਦਰਾ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧੂਰੀ ਦੀ ਸਕੂਲ ਦੀ ਨਵੀਂ ਸਕੂਲ ਮੈਨੇਜਮੈਂਟ ਕਮੇਟੀ ਦਾ ਗਠਨ ਸਿੱਖਿਆ ਦੇ ਅਧਿਕਾਰ ਐਕਟ 2009 ਦੇ ਉਪ੍ਰਬੰਧਾਂ ਅਨੁਸਾਰ ਕੀਤਾ ਗਿਆ | ਸਕੂਲ ਪਿ੍ੰਸੀਪਲ ਸ. ਅਵਤਾਰ ਸਿੰਘ ਦੀ ਦੇਖ ਰੇਖ ਹੇਠ ਨਵੀਂ ਐੱਸ. ਐੱਮ. ਸੀ. ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ | ਚੋਣ ਵੇਲੇ ਪਿ੍ੰਸੀਪਲ ਅਵਤਾਰ ਸਿੰਘ ਵਲੋਂ ਕਮੇਟੀ ਦੇ ਉਦੇਸ਼ ਅਤੇ ਕਮੇਟੀ ਦੀਆਂ ਜ਼ਿੰਮੇਵਾਰੀਆਂ 'ਤੇ ਚਰਚਾ ਕੀਤੀ ਗਈ | ਉਨ੍ਹਾਂ ਨੇ ਸਕੂਲ ਵਿਚ ਪਿਛਲੇ ਸਮੇਂ ਦੇ ਦੌਰਾਨ ਕੀਤੇ ਵਿਕਾਸ ਦੇ ਕੰਮਾਂ ਅਤੇ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਨਵੇਂ ਚੁਣੇ ਹੋਏ ਮੈਂਬਰਾਂ ਨੂੰ ਜਾਣੂ ਕਰਵਾਇਆ ਅਤੇ ਚੱਲ ਰਹੇ ਵਿਕਾਸ ਕਾਰਜਾਂ ਦੀ ਚਰਚਾ ਕੀਤੀ | ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਵਿਚ ਕੁੱਲ 18 ਮੈਂਬਰ ਸ਼ਾਮਲ ਕੀਤੇ ਗਏ | ਕਮੇਟੀ ਸਕੂਲ ਦੇ ਸੰਪੂਰਨ ਵਿਕਾਸ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਲਗਾਤਾਰ ਕੰਮ ਕਰੇਗੀ | ਚੁਣੇ ਗਏ ਕਮੇਟੀ ਮੈਂਬਰਾਂ ਵਿਚ ਪਿ੍ੰਸੀਪਲ ਸ.ਅਵਤਾਰ ਸਿੰਘ ਸਕੱਤਰ, ਸ੍ਰੀਮਤੀ ਸਰਬਜੀਤ ਕੌਰ ਚੇਅਰਮੈਨ, ਨਵਜੋਤ ਕੌਰ (ਸਰਕਾਰੀ ਨੁਮਾਇੰਦਾ), ਦਲੀਪ ਕੌਰ (ਐੱਮ.ਸੀ.), ਸੰਤ ਸਿੰਘ ਜੀ (ਸਮਾਜ ਸੇਵੀ), ਰਾਮ ਚੰਦ ਸ਼ਰਮਾ (ਸਿੱਖਿਆ ਸ਼ਾਸਤਰੀ), ਕਰਮਜੀਤ ਸਿੰਘ ਪੰਜਾਬੀ ਮਾਸਟਰ (ਸਕੂਲ ਅਧਿਆਪਕ) ਵਿਦਿਆਰਥਣਾਂ ਦੇ ਮਾਪਿਆਂ ਵਿਚੋਂ ਚੁਣੇ ਗਏ ਮੈਂਬਰਾਂ ਵਿਚ ਸ਼੍ਰੀਮਤੀ ਨੀਲਮ, ਸ਼੍ਰੀਮਤੀ ਵੀਨਾ, ਅਮਨਦੀਪ ਕੌਰ, ਸ਼੍ਰੀਮਤੀ ਆਰਤੀ ਬਾਲਾ, ਸ਼੍ਰੀਮਤੀ ਸੁਖਵੀਰ ਕੌਰ, ਸ਼੍ਰੀਮਤੀ ਪ੍ਰਵੀਨ, ਸ਼੍ਰੀਮਤੀ ਅਨੂੰਰਾਣੀ, ਸ. ਸੰਦੀਪ ਸਿੰਘ, ਧਰਮਿੰਦਰ ਸਿੰਘ, ਗੁਰਜੰਟ ਸਿੰਘ ਤੇ ਕਰਮ ਚੰਦ ਬਤੌਰ ਮੈਂਬਰ ਸ਼ਾਮਿਲ ਕੀਤੇ ਗਏ |

ਪਿਛਲੀ ਖ਼ਬਰ ਸੰਤ ਅਤਰ ਸਿੰਘ ਸਕੂਲ ਵਿਖੇ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਸੀਵਰੇਜ ਦੀ ਮਾੜੀ ਵਿਵਸਥਾ ਨੂੰ ਲੈ ਕੇ ਕਾਂਗਰਸ ਸੰਗਰੂਰ 'ਚ ਵਿੱਢੇਗੀ ਮੁਹਿੰਮ-ਰੌਕੀ ਬਾਂਸਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।