23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਸੀਵਰੇਜ ਸਿਸਟਮ ਠੱਪ ਹੋਣ ਕਾਰਨ ਸ਼ਹਿਰ ਦੇ ਅੰਦਰੂਨੀ ਮਹੱਲਿਆਂ ਦੇ ਨਿਵਾਸੀ ਹੋਏ ਹਾਲੋਂ ਬੇਹਾਲ <br/>

ਅਜੀਤ ਡੈਸਕ 16-07-2025
ਸੰਗਰੂਰ, 15 ਜੁਲਾਈ (ਅਮਨਦੀਪ ਸਿੰਘ ਬਿੱਟਾ)-ਸੰਗਰੂਰ ਦਾ ਸੀਵਰੇਜ ਸਿਸਟਮ ਠੱਪ ਹੋਣ ਕਾਰਨ ਸ਼ਹਿਰ ਦਾ ਅੰਦਰੂਨੀ ਹਿੱਸਾ ਜਿਸ ਵਿਚ ਨਾਭਾ ਗੇਟ ਦਾ ਆਦਰਸ਼ ਮੁਹੱਲਾ, ਮਾਤਾ ਰਾਣੀ ਸਟਰੀਟ, ਧੂਰੀ ਗੇਟ, ਫਿਰਨੀ ਰੋਡ ਦਾ ਏਰੀਆ ਬੇਹੱਦ ਪ੍ਰਭਾਵਿਤ ਹੋ ਰਿਹਾ ਹੈ | ਆਲਮ ਇਹ ਹੈ ਕਿ ਸੀਵਰੇਜ ਸਿਸਟਮ ਫ਼ੇਲ੍ਹ ਹੋਣ ਕਾਰਨ ਗੰਦਾ ਪਾਣੀ ਗਲੀਆਂ ਵਿਚ ਫਿਰ ਰਿਹਾ ਹੈ ਤੇ ਛੋਟੀ ਜਿਹੀ ਬਰਸਾਤ ਹੋਣ ਉੱਤੇ ਪਾਣੀ ਦੁਕਾਨਾਂ, ਘਰਾਂ ਵਿਚ ਦਾਖਲ ਹੋ ਰਿਹਾ ਹੈ | ਦੁਰਗੰਧ ਭਰੇ ਵਾਤਾਵਰਨ ਕਾਰਨ ਘਰਾਂ ਵਿਚ ਰਹਿਣਾ ਵੀ ਮੁਹਾਲ ਬਣਿਆ ਹੋਇਆ ਹੈ ਅਤੇ ਖ਼ਦਸ਼ਾ ਇਹ ਪ੍ਰਗਟਾਇਆ ਜਾ ਰਿਹਾ ਹੈ ਕਿ ਕੋਈ ਨਾ ਕੋਈ ਭਿਆਨਕ ਬਿਮਾਰੀ ਉਪਰੋਕਤ ਮੁਹੱਲਿਆਂ ਵਿਚ ਫੈਲ ਸਕਦੀ ਹੈ | ਜ਼ਿਕਰਯੋਗ ਹੈ ਕਿ ਉਪਰੋਕਤ ਜ਼ਿਆਦਾਤਰ ਮੁਹੱਲੇ ਵਾਰਡ ਨੰਬਰ-12 ਦੇ ਅੰਤਰਗਤ ਆਉਂਦੇ ਹਨ ਜਿਸ ਦੀ ਪ੍ਰਤੀਨਿਧਤਾ ਨਗਰ ਕੌਂਸਲ ਵਿਚ ਵਿਰੋਧੀ ਧਿਰ ਦੇ ਆਗੂ ਨੱਥੂ ਲਾਲ ਢੀਂਗਰਾ ਕਰਦੇ ਹਨ | ਨੱਥੂ ਲਾਲ ਢੀਂਗਰਾ ਨੇ ਕਿਹਾ ਕਿ ਨਗਰ ਕੌਂਸਲ ਦੀ ਸੱਤਾਧਾਰੀ ਧਿਰ 'ਆਪ' ਉਨ੍ਹਾਂ ਦੇ ਵਾਰਡ ਖ਼ਾਸ ਤੌਰ ਉੱਤੇ ਕਾਂਗਰਸ ਕੌਂਸਲਰਾਂ ਦੇ ਵਾਰਡਾਂ ਨਾਲ ਮਤਰੇਆ ਸਲੂਕ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਉਹ ਇਸ ਮਸਲੇ ਉੱਤੇ ਵਾਰਡ ਵਾਸੀਆਂ ਦਾ ਵਫ਼ਦ ਲੈ ਕੇ ਡਿਪਟੀ ਕਮਿਸ਼ਨਰ ਨੂੰ ਮਿਲਣਗੇ ਅਤੇ ਜੇ ਫਿਰ ਵੀ ਮਸਲੇ ਦਾ ਹੱਲ ਨਹੀਂ ਨਿਕਲਦਾ ਤਾਂ ਉਹ ਕਿਸੇ ਵੀ ਤਿੱਖੇ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ | ਵਾਰਡ ਨੰਬਰ 12 ਦੇ ਅਮਿਤ ਠਾਕੁਰ, ਪਿ੍ੰਸ ਸ਼ਰਮਾ, ਨਤਿਨ ਅਗਰਵਾਲ, ਦੀਨ ਦਿਆਲ, ਪੱਪੂ, ਅਮਿਤ ਛਾਬੜਾ ਨੇ ਵੀ ਨੱਥੂ ਲਾਲ ਢੀਂਗਰਾ ਨਾਲ ਇਕੱਤਰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਵਾਰਡ ਦੀ ਬਿਹਤਰੀ ਲਈ ਆਪਣੀ ਵਚਨਬੱਧਤਾ ਪ੍ਰਗਟਾਉਂਦੇ ਹਨ |

ਪਿਛਲੀ ਖ਼ਬਰ ਜੇਲ੍ਹ ਕੱਟ ਕੇ ਆਇਆ ਵਿਅਕਤੀ ਮੁੜ ਚੋਰੀ ਕੀਤੇ ਸੋਨੇ ਦੇ ਗਹਿਣਿਆਂ ਸਮੇਤ ਗਿ੍ਫ਼ਤਾਰ <br/> ਅਗਲੀ ਖ਼ਬਰ ਮਿਲਾਵਟ ਖ਼ਿਲਾਫ਼ ਐੱਸ. ਡੀ. ਐੱਮ. ਪ੍ਰਮੋਦ ਸਿੰਗਲਾ ਨੇ ਦਿੱਤੀਆਂ ਸਖ਼ਤ ਹਦਾਇਤਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।