07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਛਾਉਣੀ ਨਿਹੰਗ ਸਿੰਘਾਂ ਵਲੋਂ ਨਗਰ ਕੀਰਤਨ ਸਜਾਇਆ

ਅਜੀਤ ਡੈਸਕ 27-12-2025

• ਸਫ਼ਰ ਏ-ਸ਼ਹਾਦਤ ਪੰਜ ਦਿਨਾਂ ਗੁਰਮਤਿ ਸਮਾਗਮ • ਅੱਜ ਨਿਹੰਗ ਸਿੰਘ ਸਜਾਉਣਗੇ ਮਹੱਲਾ
ਕੋਟ ਈਸੇ ਖਾਂ, 26 ਦਸੰਬਰ (ਗੁਰਮੀਤ ਸਿੰਘ ਖ਼ਾਲਸਾ)-ਧਰਮ ਤੇ ਮਨੁੱਖਤਾ ਦੀ ਖ਼ਾਤਰ ਮਾਤਾ ਗੁਜ਼ਰ ਕੌਰ ਤੇ ਸਾਹਿਬਜ਼ਾਦਿਆਂ ਦੀ ਮਹਾਨ ਤੇ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ (ਛਾਉਣੀ ਨਿਹੰਗ ਸਿੰਘਾਂ) ਵਿਖੇ ਮਹਾਨ ਸ਼ਹੀਦੀ ਗੁਰਮਤਿ ਸਮਾਗਮ (ਸਫਰ-ਏ-ਸ਼ਹਾਦਤ) ਦੌਰਾਨ ਗੁਰੂ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ 'ਚ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ, ਜੋ ਸ਼ਹਿਰ ਤੇ ਨੇੜਲੇ ਇਲਾਕੇ ਵਿਚ ਦੀ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਆ ਕੇ ਸਮਾਪਤ ਹੋਇਆ | ਨਗਰ ਕੀਰਤਨ ਦੌਰਾਨ ਨਿਹੰਗ ਸਿੰਘ ਫ਼ੌਜਾਂ ਵਲੋਂ ਗਤਕੇ ਦੇ ਜੌਹਰ ਦਿਖਾਏ ਗਏ ਤੇ ਸੰਗਤਾਂ ਵੱਡੀ ਗਿਣਤੀ 'ਚ ਵਾਹਿਗੁਰੂ ਦਾ ਜਾਪ ਕਰਦੀਆਂ ਇਸ ਨਗਰ ਕੀਰਤਨ ਦੇ ਨਾਲ ਨਾਲ ਚੱਲੀਆਂ | ਰਾਗੀ ਕਵੀਸ਼ਰੀ ਜਥਿਆਂ ਨੇ ਗੁਰੂ ਸਾਹਿਬ ਦੇ ਲਾਸਾਨੀ ਇਤਿਹਾਸ ਤੇ ਗੁਰਬਾਣੀ ਕੀਰਤਨ ਦੁਆਰਾ ਗੁਰੂ ਚਰਨਾਂ ਨਾਲ ਜੋੜਿਆ | ਨਗਰ ਕੀਰਤਨ ਦਾ ਥਾਂ-ਥਾਂ 'ਤੇ ਸੰਗਤਾਂ ਵਲੋਂ ਲੰਗਰ ਲਗਾ ਕੇ ਭਰਵਾਂ ਸਵਾਗਤ ਕੀਤਾ | ਨਗਰ ਕੀਰਤਨ 'ਚ ਭਰਵੀਂ ਹਾਜ਼ਰੀ, ਸੇਵਾਦਾਰਾਂ, ਸੰਗਤਾਂ ਦਾ ਅਨੁਸ਼ਾਸਨ, ਸ਼ਰਧਾ, ਸੇਵਾ ਭਾਵ, ਲਾਸਾਨੀ ਇਤਿਹਾਸ ਦਰਸਾਉਂਦੀਆਂ ਝਾਕੀਆਂ ਦੇਖਣਯੋਗ ਸਨ | ਛਾਉਣੀ ਨਿਹੰਗ ਸਿੰਘਾਂ ਦੇ ਮੁੱਖ ਸੇਵਾਦਾਰ ਬਾਬਾ ਸ਼ਮਸ਼ੇਰ ਸਿੰਘ ਤੇ ਪ੍ਰਬੰਧਕਾਂ ਨੇ ਦੱਸਿਆ ਕਿ ਜਥੇਦਾਰ ਬਾਬਾ ਸ਼ਿੰਦਾ ਸਿੰਘ ਜੀ ਤਰਨਾ ਦਲ, ਮਿਸਲ ਸ਼ਹੀਦਾਂ ਵਾਲੀ ਭਿੱਖੀਵਿੰਡੀਏ ਦੀ ਰਹਿਨੁਮਾਈ ਹੇਠ 9 ਤੋਂ 13 ਪੋਹ ਤੱਕ ਚੱਲਣ ਵਾਲੇ ਇਨ੍ਹਾਂ ਸਮਾਗਮਾਂ ਦੇ ਅਖੀਰਲੇ ਦਿਨ 27 ਦਸੰਬਰ 13 ਪੋਹ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਦੂਜੀ ਲੜੀ ਦੇ ਭੋਗ ਪਾਏ ਜਾਣਗੇ ਤੇ ਕੀਰਤਨ ਦਰਬਾਰ ਸਜੇਗਾ | ਇਸ ਤੋਂ ਇਲਾਵਾ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਨਿਹੰਗ ਸਿੰਘਾਂ ਵਲੋਂ ਸ਼ਹਿਰ ਦੇ ਸੁੰਦਰ ਨਗਰ ਸਟੇਡੀਅਮ ਵਿਚ ਦੁਪਹਿਰ 2 ਵਜੇ ਦੇ ਕਰੀਬ ਮਹੱਲਾ ਸਜਾਇਆ ਜਾਵੇਗਾ, ਜਿਸ ਵਿਚ ਘੋੜ ਸਵਾਰੀ ਦੇ ਕਰਤੱਵ ਤੇ ਗਤਕੇ ਦੇ ਜੌਹਰ ਦੇਖਣਯੋਗ ਹੋਣਗੇ |

ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵਲੋਂ ਲਗਾਏ ਚਿੱਪ ਵਾਲੇ ਮੀਟਰ ਪੁੱਟੇ ਅਗਲੀ ਖ਼ਬਰ ਕੋਟਕਪੂਰਾ ਬਾਈਪਾਸ 'ਤੇ ਦਰਦਨਾਕ ਹਾਦਸਾ, ਇਕ ਦੀ ਮੌਤ ਦੋ ਗੰਭੀਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।