08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਪਾਵਰ ਵਰਕਸ ਟ੍ਰਾਂਸਕੋ ਪੈਨਸ਼ਨਰਜ਼ ਯੂਨੀਅਨ ਏ.ਆਈ.ਟੀ.ਯੂ.ਸੀ. ਦੀ ਹੋਈ ਮੀਟਿੰਗ

ਅਜੀਤ ਡੈਸਕ 07-12-2025
ਮੋਗਾ, 6 ਦਸੰਬਰ (ਜਸਪਾਲ ਸਿੰਘ ਬੱਬੀ)-ਪਾਵਰ ਵਰਕਸ ਟ੍ਰਾਂਸਕੋ ਪੈਨਸ਼ਨਰਜ਼ ਯੂਨੀਅਨ ਏ.ਆਈ.ਟੀ.ਯੂ.ਸੀ. ਦੀ ਮੀਟਿੰਗ ਕਾਮਰੇਡ ਸਤੀਸ਼ ਲੂੰਬਾ ਭਵਨ ਮੋਗਾ ਵਿਖੇ ਪੈਨਸ਼ਨਰਜ਼ ਯੂਨੀਅਨ ਏ.ਆਈ.ਟੀ.ਯੂ.ਸੀ. ਦੇ ਆਗੂ ਗੁਰਮੇਲ ਸਿੰਘ ਨਾਹਰ ਪ੍ਰਧਾਨ ਅਤੇ ਗੁਰਨਾਮ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸੂਬਾ ਜਨਰਲ ਸਕੱਤਰ ਅਮਰੀਕ ਸਿੰਘ ਮਸੀਤਾਂ, ਪਿ੍ਯਵਰਤ ਗੁਪਤਾ, ਸਵਰਨ ਸਿੰਘ ਖੋਸਾ, ਵੀ.ਪੀ. ਸੇਠੀ, ਤੇਜਾ ਸਿੰਘ ਬਰਾੜ ਸ਼ਾਮਿਲ ਹੋਏ | ਉਨ੍ਹਾਂ ਦੱਸਿਆ ਕਿ ਪਾਵਰ ਕਾਮ ਟ੍ਰਾਂਸਕੋ ਦੇ ਇੰਜੀਨੀਅਰ, ਪੈਨਸ਼ਨਰ, ਕਰਮਚਾਰੀ ਸੰਗਠਨ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਸੰਗਠਨ 8 ਦਸੰਬਰ ਨੂੰ ਪਾਵਰ ਕਾਮ ਟ੍ਰਾਂਸਕੋ ਦੇ ਸਾਰੇ ਸਬ-ਡਿਵੀਜ਼ਨਾਂ ਅਤੇ ਡਿਵੀਜ਼ਨ ਦਫਤਰਾਂ ਮੂਹਰੇ ਕੇਂਦਰ ਅਤੇ ਪੰਜਾਬ ਸਰਕਾਰਾਂ ਅਤੇ ਪਾਵਰ ਕੌਮ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੇ ਵਿਰੋਧ ਵਿਚ ਧਰਨਾ ਅਤੇ ਵਿਰੋਧ ਪ੍ਰਦਰਸ਼ਨ ਕਰਨਗੇ | ਗੁਰਮੇਲ ਸਿੰਘ ਨਾਹਰ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ 29 ਕਿਰਤ ਕਾਨੂੰਨਾਂ ਨੂੰ ਖਤਮ ਕਰ ਦਿੱਤਾ ਅਤੇ ਚਾਰ ਕਿਰਤ ਕੋਡ ਬਣਾਏ ਤੇ ਨਵੰਬਰ ਵਿਚ ਬਿੱਲ ਪਾਸ ਕੀਤਾ, ਜਿਸ ਤਹਿਤ ਮਜ਼ਦੂਰਾਂ ਦੇ ਕੰਮ ਦੇ ਘੰਟੇ ਅੱਠ ਤੋਂ ਵਧਾ ਕੇ ਬਾਰਾਂ ਕਰ ਦਿੱਤੇ ਗਏ ਹਨ | ਨਵੇਂ ਕਿਰਤ ਕਾਨੂੰਨਾਂ ਰਾਹੀਂ ਕੇਂਦਰ ਸਰਕਾਰ ਕਿਰਤ ਅਦਾਲਤਾਂ ਨੂੰ ਖਤਮ ਕਰ ਰਹੀ ਹੈ ਅਤੇ ਉਨ੍ਹਾਂ ਦੀ ਥਾਂ ਟਿ੍ਬਿਊਨਲ ਬਣਾ ਰਹੀ ਹੈ | ਹੁਣ ਖਪਤਕਾਰਾਂ ਨੂੰ ਪ੍ਰੀਪੇਡ ਮੀਟਰਾਂ ਰਾਹੀਂ ਆਪਣੀ ਪਸੰਦ ਦੀ ਕੰਪਨੀ ਤੋਂ ਬਿਜਲੀ ਸਪਲਾਈ ਸੇਵਾਵਾਂ ਖ੍ਰੀਦਣ ਲਈ ਮਜਬੂਰ ਕੀਤਾ ਜਾਵੇਗਾ ਜਿਸ ਨਾਲ ਬਿਜਲੀ ਕੰਪਨੀ ਦਾ ਕੰਮ ਖਤਮ ਹੋ ਜਾਵੇਗਾ ਤੇ ਸਟਾਫ ਦੀ ਜ਼ਰੂਰਤ ਖਤਮ ਹੋ ਜਾਵੇਗੀ | ਇਸ ਮੌਕੇ ਗੁਰਨਾਮ ਸਿੰਘ, ਸਵਰਨਜੀਤ ਸਿੰਘ, ਮੰਗਲ ਸਿੰਘ, ਹਰਮੇਲ ਸਿੰਘ, ਰਾਮ ਪ੍ਰਕਾਸ਼ ਮੰਗਲਾ, ਕਪੂਰ ਸਿੰਘ, ਬਲਦੇਵ ਸਿੰਘ, ਸਵਰਨ ਸਿੰਘ, ਸੁੱਖ ਬਿਲਾਸ, ਜਗਜੀਤ ਸਿੰਘ, ਬਲਦੇਵ ਸਿੰਘ, ਬਲਵਿੰਦਰ ਸਿੰਘ, ਮਦਨ ਲਾਲ, ਰਾਜੇਸ਼ਵਰ ਦੱਤ, ਅਸ਼ੋਕ ਕੁਮਾਰ, ਦਰਸ਼ਨ ਸਿੰਘ, ਭਗਵੰਤ ਰਾਏ, ਦਰਸ਼ਨ ਸਿੰਘ ਗੁਰਮੀਤ ਸਿੰਘ, ਇੰਦਰਜੀਤ ਸਿੰਘ ਅਜਮੇਰ ਸਿੰਘ, ਅਵਤਾਰ ਸਿੰਘ, ਜੈਲਾ ਸਿੰਘ, ਦਾਰਾ ਸਿੰਘ, ਬਿੱਕਰ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 2 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ 'ਤੇ ਮੁਕੱਦਮਾ ਦਰਜ ਅਗਲੀ ਖ਼ਬਰ ਗੋਲਡਨ ਐਜੂਕੇਸ਼ਨਸ ਸੰਸਥਾ ਲਗਾਤਾਰ ਲਗਵਾ ਰਹੀ ਹੈ ਵਿਜ਼ਟਰ ਵੀਜ਼ੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।