ਐਸ.ਐਮ.ਐਮ. ਬੀ. ਸਕੂਲ 'ਚ ਕਰਵਾਈਆਂ 4 ਰੋਜ਼ਾ ਸਾਲਾਨਾ ਖੇਡਾਂ ਅਮਿੱਟ ਯਾਦਾਂ ਛੱਡਦੀਆਂ ਸਮਾਪਤ
ਐਸ.ਐਮ.ਐਮ.ਬੀ. ਸਕੂਲ 'ਚ ਕਰਵਾਈਆਂ 4 ਰੋਜ਼ਾ ਸਾਲਾਨਾ ਖੇਡਾਂ 'ਚ ਜੇਤੂ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਸਕੂਲ ਪ੍ਰਬੰਧਕ | ਤਸਵੀਰ : ਸੰਜੀਵ ਕੋਛੜ
<br/>
04-12-2025
ਬੱਧਨੀ ਕਲਾਂ, 3 ਦਸੰਬਰ (ਸੰਜੀਵ ਕੋਛੜ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੰਤ ਮਹੇਸ਼ ਮੁਨੀ ਜੀ ਬੋਰੇ ਵਾਲੇ ਮੈਮੋਰੀਅਲ ਸਕੂਲ ਬੱਧਨੀ ਕਲਾਂ ਵਿਖੇ ਸਕੂਲ ਦੀ ਸਮੁੱਚੀ ਮੈਨੇਜਮੈਂਟ, ਪਿ੍ੰਸੀਪਲ ਮੈਡਮ ਮਨਪ੍ਰੀਤ ਕੌਰ ਧਾਲੀਵਾਲ, ਸੀ. ਅਧਿਆਪਕ ਜਗਦੀਸ਼ ਰਾਜ ਸ਼ਰਮਾ, ਡੀ.ਪੀ.ਈ. ਨਰਿੰਦਰ ਸਿੰਘ ਤੇ ਸਮੂਹ ਸਟਾਫ਼ ਦੇ ਯਤਨਾਂ ਤੇ ਵਿਦਿਆਰਥੀਆਂ ਦੀ ਅਣਥੱਕ ਮਿਹਨਤ ਸਦਕਾ ਸਕੂਲ ਦੇ ਖੇਡ ਗਰਾਊਾਡ 'ਚ ਖੇਡਾਂ ਦਾ ਆਯੋਜਨ ਕੀਤਾ ਗਿਆ | ਐਥਲੈਟਿਕਸ ਮੀਟ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਰੈੱਡ ਹਾਊਸ, ਗਰੀਨ ਹਾਊਸ, ਬਲਿਊ ਹਾਊਸ ਤੇ ਯੈਲੋ ਹਾਊਸ ਆਪਣੇ-ਆਪਣੇ ਹਾਊਸ ਦੇ ਅਨੁਸਾਰ ਵੱਖ-ਵੱਖ ਖੇਡਾਂ ਵਿਚ ਭਾਗ ਲਿਆ | ਐਥਲੈਟਿਕਸ ਮੀਟ 'ਚ ਵੱਖ-ਵੱਖ ਖੇਡਾਂ ਜਿਵੇਂ ਦੌੜਾਂ 80 ਮੀਟਰ, 100 ਮੀਟਰ, 200 ਮੀਟਰ, 400 ਮੀਟਰ ਅਤੇ 600 ਮੀਟਰ ਦੀਆਂ ਹੋਈਆਂ, ਇਸ 'ਚ ਲੌਂਗ ਜੰਪ, ਡਿਸਕਸ ਥੋ੍ਰ, ਸ਼ਾਟ ਪੁੱਟ, ਰਿਲੇਅ ਦੌੜ ਅਤੇ ਮੈਰਾਥਨ ਸਭ ਤੋਂ ਵੱਧ ਖਿੱਚ ਦਾ ਕੇਂਦਰ ਸੀ | ਇਸ ਤੋਂ ਇਲਾਕਾ ਸਕੂਲ ਦੀ ਫੁਲਵਾੜੀ ਦੇ ਸਭ ਤੋਂ ਛੋਟੇ ਫੁੱਲਾਂ ਭਾਵ ਬੱਚਿਆਂ ਦੀਆਂ ਮਨੋਰੰਜਨ ਖੇਡਾਂ ਵੀ ਖਿੱਚ ਦਾ ਕੇਂਦਰ ਬਿੰਦੂ ਰਹੀਆਂ | ਵਿਦਿਆਰਥੀਆਂ ਲਈ ਚਾਰ ਦਿਨ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਵੀ ਵਿਸ਼ੇਸ਼ ਤੌਰ 'ਤੇ ਕੀਤਾ ਗਿਆ | ਐਥਲੈਟਿਕਸ ਮੀਟ ਦਾ ਉਦਘਾਟਨ ਰਵਾਇਤੀ ਢੰਗ ਨਾਲ ਪਰੇਡ ਦੇ ਜ਼ਰੀਏ ਕੀਤਾ ਗਿਆ | ਇਸ ਮੌਕੇ 'ਤੇ ਲੈਂਪ ਜਗਾਉਣ ਦੀ ਰਸਮ ਸਕੂਲ ਦੇ ਸੂਬਾ ਵਿਜੇਤਾ ਖਿਡਾਰੀਆਂ ਦੁਆਰਾ ਨਿਭਾਈ ਗਈ | ਇਸ ਮੌਕੇ ਵਿਦਿਆਰਥੀਆਂ ਦੁਆਰਾ ਸੁੰਦਰ ਪ੍ਰਦਰਸ਼ਨੀ ਕਰਦੇ ਹੋਏ ਲੋਕ ਨਾਚ ਪੇਸ਼ ਕੀਤਾ ਗਿਆ, ਖੇਡਾਂ ਦੌਰਾਨ ਪਹਿਲੇ ਨੰਬਰ ਤੇ ਆਉਣ ਵਾਲਾ ਹਾਊਸ ਰੈੱਡ ਹਾਊਸ ਰਿਹਾ ਤੇ ਸਾਰੇ ਹਾਊਸ ਵਿਦਿਆਰਥੀਆਂ ਨੂੰ ਇਕ ਸੁੰਦਰ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ | ਅਗਲੀ ਐਥਲੈਟਿਕਸ ਦੀ ਚੰਗੀ ਕਾਮਨਾ ਕਰਦੇ ਹੋਏ ਵਿਦਿਆਰਥੀਆਂ ਦੁਆਰਾ ਭੰਗੜਾ ਤੇ ਗਿੱਧੇ ਦੀ ਆਈਟਮ ਪੇਸ਼ ਕਰਦਿਆਂ ਇਹ ਪ੍ਰੋਗਰਾਮ ਅਮਿਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ |