ਜਥੇਦਾਰ ਤੀਰਥ ਸਿੰਘ ਮਾਹਲਾ ਦੇ ਪਿਤਾ ਸੁਖਦੇਵ ਸਿੰਘ ਸੰਧੂ ਦੇ ਦਿਹਾਂਤ 'ਤੇ ਸ਼ੋਕ ਦੀ ਲਹਿਰ
ਅਜੀਤ ਡੈਸਕ
04-12-2025
ਬਾਘਾ ਪੁਰਾਣਾ, 3 ਦਸੰਬਰ (ਟਿੰਕੂ ਕਾਠਪਾਲ)-ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਬਾਘਾ ਪੁਰਾਣਾ ਦੇ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਸੰਧੂ ਪੁੱਤਰ ਸਵ: ਨਰੈਣ ਸਿੰਘ ਸੰਧੂ ਬੀਤੇ ਦਿਨੀਂ ਸਦੀਂਵੀ ਵਿਛੋੜਾ ਦੇ ਗਏ | ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਾਲ ਆਸ ਪਾਸ ਪਿੰਡਾਂ ਤੇ ਇਲਾਕੇ 'ਚ ਸੋਗ ਦੀ ਲਹਿਰ ਛਾ ਗਈ | ਸਵ: ਸੁਖਦੇਵ ਸਿੰਘ ਸੰਧੂ ਇਕ ਮਿਲਣਸਾਰ, ਨਿਮਰ ਸੁਭਾਅ ਤੇ ਉੱਚ ਆਦਰਸ਼ਾਂ ਵਾਲੇ ਇਨਸਾਨ ਸਨ, ਜੋ ਆਪਣੇ ਘਰੇਲੂ ਤੇ ਸਮਾਜਿਕ ਜੀਵਨ 'ਚ ਹਮੇਸ਼ਾ ਪਿਆਰ, ਸਚਾਈ ਤੇ ਸੇਵਾ ਦੇ ਪੱਖ 'ਤੇ ਕਾਇਮ ਰਹੇ | ਉਹ ਸੁਖਜੀਤ ਸਿੰਘ ਮਾਹਲਾ ਤੇ ਜਸਪ੍ਰੀਤ ਸਿੰਘ ਮਾਹਲਾ ਦੇ ਦਾਦਾ ਸਨ ਤੇ ਪੂਰੇ ਪਰਿਵਾਰ ਲਈ ਪੇ੍ਰਰਨਾ ਦਾ ਸਰੋਤ ਮੰਨੇ ਜਾਂਦੇ ਸਨ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਵਿਸ਼ੇਸ਼ ਤੌਰ 'ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ | ਇਸ ਮੌਕੇ ਦੁੱਖ ਦਾ ਪ੍ਰਗਟਾਵਾ ਕਰਨੇ ਵਾਲੇ ਹੋਰਨਾ ਆਗੂਆਂ 'ਚ ਨਿਧੜਕ ਸਿੰਘ ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ, ਅਜਾਇਬ ਸਿੰਘ ਬਹੋਨਾ, ਇਕੱਤਰ ਸਿੰਘ ਥਰਾਜ, ਬਲਜੀਤ ਸਿੰਘ, ਜੋਗਿੰਦਰ ਸਿੰਘ ਸੰਧੂ ਚੇਅਰਮੈਨ ਗੁਰਚਰਨ ਸਿੰਘ ਲਲਿਹਾਂਦੀ, ਗੁਰਦੇਵ ਸਿੰਘ ਭੋਲਾ, ਗੁਰਮੀਤ ਸਿੰਘ ਗਗੜਾ, ਪਾਲ ਸਿੰਘ ਸਰਪੰਚ ਭਲੂਰ, ਵਿਜੇ ਗੁਪਤਾ, ਅਮਰਜੀਤ ਸਿੰਘ ਮਾਣੰੂਕੇ ਚੇਅਰਮੈਨ, ਹਰਮੇਲ ਸਿੰਘ ਮੌੜ, ਰਾਜਵੰਤ ਸਿੰਘ ਮਾਹਲਾ, ਪਵਨ ਢੰਡ ਸ਼ਹਿਰੀ ਪ੍ਰਧਾਨ, ਬਚਿੱਤਰ ਸਿੰਘ ਗਿੱਲ, ਹਰਜੀਤ ਸਿੰਘ ਗਿੱਲ, ਜਗਮੋਹਨ ਸਿੰਘ ਸਰਪੰਚ ਜੈ ਸਿੰਘ ਵਾਲਾ, ਹਰਮੇਲ ਸਿੰਘ ਮੌੜ, ਤਰਲੋਚਨ ਸਿੰਘ ਗਿੱਲ, ਹਰਜਿੰਦਰ ਸਿੰਘ ਕੈਨੇਡਾ, ਹਰਪ੍ਰੀਤ ਸਿੰਘ ਪ੍ਰਧਾਨ ਕਾਲੇਕੇ, ਸ਼ਿੰਦਰ ਸਿੰਘ ਮੱਲਕੇ, ਅਰਸ਼ ਮੱਲ ਕੇ, ਸੁਰਿੰਦਰਪਾਲ ਡੀ.ਐਮ. ਵਾਲੇ, ਵਿੱਕੀ ਫੂਲੇ ਵਾਲੀਆ, ਜਗਸੀਰ ਸਿੰਘ ਬਰਾੜ, ਕੁਲਵਿੰਦਰ ਸਿੰਘ ਮਣੀ, ਚਮਕੌਰ ਸਿੰਘ ਘੋਲੀਆ, ਜਗਸੀਰ ਸਿੰਘ ਬਾਘਾ ਪੁਰਾਣਾ, ਹਰਿੰਦਰਪਾਲ ਸਿੰਘ ਪਾਲੀ ਬਾਘਾ ਪੁਰਾਣਾ, ਸੁਖਨੰਦਨ ਅਗਰਵਾਲ ਭਾਜਪਾ ਇੰਚਾਰਜ ਹਲਕਾ ਬਾਘਾ ਪੁਰਾਣਾ, ਦੀਪਕ ਤਲਵਾੜ ਮੰਡਲ ਪ੍ਰਧਾਨ, ਸੰਤ ਰਾਮ ਭੰਡਾਰੀ, ਅਸ਼ਵਨੀ ਸ਼ਰਮਾ, ਰੌਸ਼ਨ ਲਾਲ ਰੋਸ਼ੀ, ਦੀਪਕ ਗਰਗ ਬੌਬੀ, ਅਰੁਣ ਬੰਸਲ, ਸੰਜੀਵ ਕੁਮਾਰ ਮਿੱਤਲ ਸੰਜੂ, ਬਲਵਿੰਦਰ ਗਰਗ ਆਦਿ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ |