23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਮਨਜੀਤ ਪੁਰੀ ਵਲੋਂ ਸੰਪਾਦਿਤ ਪੁਸਤਕ 'ਅਸੀਂ ਹਾਰੇ ਨਹੀਂ' ਲੋਕ ਅਰਪਣ

ਅਜੀਤ ਡੈਸਕ 04-12-2025
ਮੋਗਾ, 3 ਦਸੰਬਰ (ਸੁਰਿੰਦਰਪਾਲ ਸਿੰਘ)-ਪ੍ਰਸਿੱਧ ਸ਼ਾਇਰ ਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਰੀਦਕੋਟ ਮਨਜੀਤ ਪੁਰੀ ਵਲੋਂ ਸੰਪਾਦਿਤ ਕੀਤੀ ਸੰਸਾਰ ਪ੍ਰਸਿੱਧ ਇਨਕਲਾਬੀ ਸ਼ਾਇਰ ਮਰਹੂਮ ਮਹਿੰਦਰ ਸਾਥੀ ਦੀ ਚੋਣਵੀਂ ਸ਼ਾਇਰੀ ਦੀ ਪੁਸਤਕ 'ਅਸੀਂ ਹਾਰੇ ਨਹੀਂ' ਮਹਿੰਦਰ ਸਾਥੀ ਯਾਦਗਾਰੀ ਮੰਚ ਵਲੋਂ ਕਰਵਾਏ ਸਮਾਗਮ ਦੌਰਾਨ ਲੋਕ ਅਰਪਣ ਕੀਤੀ ਗਈ | ਪੁਸਤਕ ਲੋਕ ਅਰਪਣ ਕਰਨ ਦੀ ਰਸਮ ਨਾਮਵਰ ਵਿਅੰਗਕਾਰ, ਨਾਵਲਕਾਰ ਕੇ.ਐਲ. ਗਰਗ, ਪ੍ਰਸਿੱਧ ਸ਼ਾਇਰ ਗੁਰਤੇਜ ਕੋਹਾਰਵਾਲਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਮੁਖੀ ਡਾ. ਗੁਰਸੇਵਕ ਲੰਬੀ ਵਲੋਂ ਕੀਤੀ ਗਈ | ਮੰਚ ਦੇ ਸਰਪ੍ਰਸਤ ਗੁਰਮੀਤ ਕੜਿਆਲਵੀ ਨੇ ਮਨਜੀਤ ਪੁਰੀ ਵਲੋਂ ਲਿਖੇ ਪੇਪਰ ਇਨਕਲਾਬੀ ਸ਼ਾਇਰ ਦੀ ਮੁਹੱਬਤੀ ਸੰਵੇਦਨਾ 'ਚੋਂ ਚੋਣਵੇਂ ਅੰਸ਼ ਸਰੋਤਿਆਂ ਨਾਲ ਸਾਂਝੇ ਕੀਤੇ | ਨਾਮਵਰ ਸ਼ਾਇਰ ਹਰਮੀਤ ਵਿਦਿਆਰਥੀ ਨੇ ਮਹਿੰਦਰ ਸਾਥੀ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਮਹਿੰਦਰ ਸਾਥੀ ਮੁਹਾਜ਼ ਦਾ ਸ਼ਾਇਰ ਹੈ | ਉਸ ਦੀ ਸ਼ਾਇਰੀ ਚਿਰਾਂ ਤੱਕ ਸੰਘਰਸ਼ਸ਼ੀਲ ਲੋਕਾਂ ਨੂੰ ਪ੍ਰੇਰਿਤ ਕਰਦੀ ਰਹੇਗੀ | ਪ੍ਰਧਾਨਗੀ ਕਰ ਰਹੇ ਗੁਰਤੇਜ ਕੋਹਾਰਵਾਲਾ ਨੇ ਮਹਿੰਦਰ ਸਾਥੀ ਮੰਚ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੰਚ ਮਹਿੰਦਰ ਸਾਥੀ ਵਰਗੇ ਸਮਰੱਥ ਤੇ ਸਮਰਪਿਤ ਸ਼ਾਇਰ ਨੂੰ ਇਉਂ ਲੰਬੇ ਸਮੇਂ ਤੱਕ ਜਿਊਾਦਾ ਰੱਖਣ ਲਈ ਜੋ ਉਪਰਾਲੇ ਕਰ ਰਿਹਾ ਹੈ, ਉਹ ਸ਼ਲਾਘਾਯੋਗ ਹਨ | ਸਾਡੇ ਅਣਗੌਲਿਆ ਕਰ ਦਿੱਤੇ ਗਏ ਲੇਖਕਾਂ ਨੂੰ ਉਨ੍ਹਾਂ ਦੇ ਵਾਰਿਸਾਂ ਵਲੋਂ ਇਉਂ ਹੀ ਯਾਦ ਕੀਤਾ ਜਾਣਾ ਚਾਹੀਦਾ ਹੈ | ਡਾ. ਗੁਰਸੇਵਕ ਲੰਬੀ ਨੇ ਸਾਥੀ ਵਰਗੇ ਲੇਖਕਾਂ ਨੂੰ ਬਣਦਾ ਸਤਿਕਾਰ ਦੇਣ ਦੀ ਲੋੜ 'ਤੇ ਜ਼ੋਰ ਦਿੱਤਾ | ਮੰਚ ਦੇ ਪ੍ਰਧਾਨ ਨਵਨੀਤ ਸਿੰਘ ਸੇਖਾ ਨੇ ਮੰਚ ਵਲੋਂ ਸਾਥੀ ਦੀ ਸ਼ਾਇਰੀ ਨੂੰ ਪੁਸਤਕ ਰੂਪ 'ਚ ਲੋਕਾਂ ਤੱਕ ਪੁੱਜਦੀ ਕਰਦੇ ਰਹਿਣ ਦਾ ਅਹਿਦ ਕੀਤਾ | ਮੰਚ ਦੇ ਜਨਰਲ ਸਕੱਤਰ ਗੁਰਪ੍ਰੀਤ ਧਰਮਕੋਟ, ਸੀਨੀਅਰ ਮੀਤ ਪ੍ਰਧਾਨ ਅਮਰਪ੍ਰੀਤ ਕੌਰ ਸੰਘਾ, ਸਕੱਤਰ ਧਾਮੀ ਗਿੱਲ, ਵਿੱਤ ਸਕੱਤਰ ਪ੍ਰਦੀਪ ਰਖੜਾ, ਸੋਨੀ ਮੋਗਾ, ਵਿਜੇ ਕੁਮਾਰ ਪ੍ਰਤੀਨਿਧ ਸ਼ੇਰ ਜੰਗ ਫਾਊਾਡੇਸ਼ਨ, ਜਸਵਿੰਦਰ ਧਰਮਕੋਟ ਤੇ ਸ਼ਕੁੰਤਲਾ ਜੰਗ ਸਮੇਤ ਬਹੁਤ ਸਾਰੇ ਸਾਹਿਤਕਾਰ ਤੇ ਸਾਹਿਤ ਪ੍ਰੇਮੀ ਹਾਜ਼ਰ ਸਨ | ਜ਼ਿਲ੍ਹਾ ਭਾਸ਼ਾ ਅਫ਼ਸਰ ਮੋਗਾ ਡਾ. ਅਜੀਤਪਾਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਮਹਿੰਦਰ ਸਾਥੀ ਦੀ ਸ਼ਾਇਰੀ ਦੇ ਹਵਾਲੇ ਨਾਲ ਅਜੋਕੀ ਪੀੜ੍ਹੀ ਨੂੰ ਸਾਥੀ ਤੋਂ ਪ੍ਰੇਰਨਾ ਲੈਣ ਲਈ ਆਖਿਆ |
ਪਿਛਲੀ ਖ਼ਬਰ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ ਆਕਸਫੋਰਡ ਸਕੂਲ ਦਾ ਵਿਸ਼ੇਸ਼ ਦੌਰਾ ਅਗਲੀ ਖ਼ਬਰ ਸਰਕਾਰੀ ਵਿਭਾਗਾਂ ਦੇ ਨਿੱਜੀਕਰਨ ਦੀ ਨੀਤੀ ਨੂੰ ਰੱਦ ਕਰ ਕੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰੇ ਸਰਕਾਰ-ਕੁਲਦੀਪ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।