ਅਜੀਤਵਾਲ, 3 ਦਸੰਬਰ (ਹਰਦੇਵ ਸਿੰਘ ਮਾਨ)-ਸਪਰਿੰਗ ਡਿਊ ਪਬਲਿਕ ਸਕੂਲ ਨਾਨਕਸਰ ਵਿਖੇ ਪਿ੍ੰਸੀਪਲ ਰੀਨਾ ਜੈਦਕਾ ਦੀ ਅਗਵਾਈ ਹੇਠ ਸਕੂਲ ਦੇ ਜੂਨੀਅਰ ਅਤੇ ਸੀਨੀਅਰ ਵਿੰਗ ਦੇ ਬੱਚਿਆਂ ਦੀ ਦੋ ਰੋਜ਼ਾ ਅਥਲੈਟਿਕ ਮੀਟ ਕਰਵਾਈ ਗਈ, ਜਿਸ ਵਿਚ ਸਕੂਲ ਦੇ ਚਾਰੇ ਹਾਊਸਾਂ ਰਣਜੀਤ, ਟਰੇਸਾ, ਅਕਬਰ ਅਤੇ ਅਸ਼ੋਕਾ ਹਾਊਸਾਂ ਦੇ ਬੱਚਿਆਂ ਨੇ ਭਾਗ ਲਿਆ | ਮੀਟ ਦੀ ਸ਼ੁਰੂਆਤ ਸਕੂਲ ਦੇ ਮੈਨੇਜਮੈਂਟ ਮੈਂਬਰਜ਼ ਪੈ੍ਰਜ਼ੀਡੈਂਟ ਮਨਜੋਤ ਚੌਹਾਨ, ਚੇਅਰਮੈਨ ਬਲਦੇਵ ਬਾਵਾ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਛਾਬੜਾ, ਡਾਇਰੈਕਟਰ ਨਵਨੀਤ ਚੌਹਾਨ, ਮੈਨੇਜਰ ਮਨਦੀਪ ਚੌਹਾਨ, ਮੈਨੇਜਿੰਗ ਡਾਇਰੈਕਟਰ ਬਹਾਦਰ ਸਿੰਘ ਸਿੱਧੂ ਤੇ ਹਰਜੀਤ ਸਿੰਘ ਸਿੱਧੂ ਯੂ,ਐਸ.ਏ. ਨੇ ਸਕੂਲ ਫਲੈਗ ਲਹਿਰਾ ਕੇ ਰੀਬਨ ਕੱਟਦਿਆਂ ਕੀਤੀ | ਇਸ ਦੌਰਾਨ 100, 200 ਤੇ 400 ਮੀਟਰ ਰਿਲੇਅ, ਹਡਲਸ ਰੇਸ, ਲੰਬੀ ਛਾਲ ਸਮੇਤ ਕਈ ਹੋਰ ਖੇਡ ਮੁਕਾਬਲੇ ਕਰਵਾਏ ਗਏ, ਜਿਨ੍ਹਾਂ 'ਚ ਲੜੀਵਾਰ ਰਾਜਵੀਰ ਸਿੰਘ ਫ਼ਸਟ ਰਿਹਾ, 200 ਮੀਟਰ ਵਿਚ ਤਨਵੀਰ ਕੌਰ, 400 ਵਿਚ ਨਿਆਸ਼ਾ ਰਿਲੇਅ ਦੌੜ 'ਚ ਗਗਨਦੀਪ ਸਿੰਘ, ਪ੍ਰਭਪ੍ਰੀਤ, ਪ੍ਰਭਜੋਤ ਤੇ ਅਸ਼ੀਸ਼ ਗਰੋਵਰ ਫ਼ਸਟ ਪੁਜ਼ੀਸ਼ਨ ਰਹੇ | ਲੜਕਿਆਂ ਵਿਚ ਮਨਵੀਰ ਸਿੰਘ ਪਹਿਲੇ ਨੰਬਰ 'ਤੇ ਰਿਹਾ, ਲੰਬੀ ਛਾਲ ਵਿਚ ਖ਼ੁਸ਼ਦੀਪ ਕੌਰ ਅਤੇ ਹਰਡਲਸ ਵਿਚ ਅਰਸ਼ਦੀਪ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਦੌਰਾਨ ਬੱਚਿਆਂ ਦੇ ਮਾਤਾ ਪਿਤਾ ਦੀਆਂ ਵੀ ਗੇਮਾਂ ਕਰਵਾਈਆਂ ਗਈਆਂ | ਜੇਤੂ ਖਿਡਾਰੀਆਂ ਨੂੰ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ |