08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਮਾਤਾ ਮੁਖਤਿਆਰ ਕੌਰ ਬਰਾੜ ਨੂੰ ਅਨੇਕਾਂ ਹੀ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ

ਅਜੀਤ ਡੈਸਕ 21-11-2025
ਬੱਧਨੀ ਕਲਾਂ, 20 ਨਵੰਬਰ (ਸੰਜੀਵ ਕੋਛੜ)-ਸੁਖਮੰਦਰ ਸਿੰਘ ਬਰਾੜ ਸਾਬਕਾ ਪੰਚ ਲੋਪੋ ਦੇ ਬਹੁਤ ਹੀ ਸਤਿਕਾਰਯੋਗ ਮਾਤਾ ਸਰਦਾਰਨੀ ਮੁਖਤਿਆਰ ਕੌਰ ਬਰਾੜ ਤਕਰੀਬਨ (95) ਕੁ ਸਾਲ ਜੋ ਬੀਤੇ ਦਿਨ ਅਚਾਨਕ ਸਦੀਂਵੀ ਵਿਛੋੜਾ ਦੇ ਕੇ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ | ਉਨ੍ਹਾਂ ਨਮਿਤ ਰੱਖੇ ਗਏ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਉਪਰੰਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਛੇਵੀਂ ਪਾਤਸ਼ਾਹੀ ਪਿੰਡ ਲੋਪੋ ਵਿਖੇ ਹੋਇਆ | ਲੋਪੋ ਦੇ ਰਬਾਬੀ ਰਾਗੀ ਸਿੰਘਾਂ ਦੇ ਕੀਰਤਨੀ ਜਥੇ ਵਲੋਂ ਕੀਰਤਨ ਤੇ ਹੈੱਡ ਗ੍ਰੰਥੀ ਭਾਈ ਹਾਕਮ ਸਿੰਘ ਵਲੋਂ ਅਰਦਾਸ ਕੀਤੀ ਗਈ | ਇਸ ਸਮੇਂ ਬਰਜਿੰਦਰ ਸਿੰਘ ਮੱਖਣ ਬਰਾੜ, ਕਮਲਜੀਤ ਸਿੰਘ ਬਰਾੜ, ਪਿ੍ੰਸੀਪਲ ਸੁਖਚੈਨ ਸਿੰਘ ਆਦਿ ਬੁਲਾਰਿਆਂ ਨੇ ਮਾਤਾ ਮੁਖਤਿਆਰ ਕੌਰ ਬਰਾੜ ਦੇ ਨੇਕ ਸੁਭਾਅ, ਧਾਰਮਿਕ ਖਿਆਲਾ, ਪਰਿਵਾਰਕ ਜ਼ਿੰਮੇਵਾਰੀਆਂ ਸਬੰਧੀ ਵਿਸਤਾਰ ਸਹਿਤ ਚਾਨਣਾ ਪਾਉਂਦੇ ਹੋਏ ਜਿੱਥੇ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਉੱਥੇ ਹੀ ਉਨ੍ਹਾਂ ਕਿਹਾ ਕਿ ਮਾਂ ਸ਼ਬਦ ਬੋਲਣ 'ਚ ਭਾਵੇਂ ਛੋਟਾ ਲੱਗਦਾ ਹੈ ਪਰ ਇਸ ਦੀ ਮਹਾਨਤਾ ਦਾ ਕੋਈ ਦੇਣ ਨਹੀਂ ਦੇ ਸਕਦਾ ਮਾਤਾ ਹੀ ਹੈ ਜੋ ਆਪਣੇ ਪਰਿਵਾਰ ਲਈ ਆਪਣੀਆਂ ਸਾਰੀਆਂ ਇੱਛਾਵਾਂ ਨਿਛਾਵਰ ਕਰ ਦਿੰਦੀ ਹੈ | ਬੁਲਾਰਿਆਂ ਨੇ ਉਨ੍ਹਾਂ ਦੇ ਪੁੱਤਰ ਸੁਖਮੰਦਰ ਸਿੰਘ ਬਰਾੜ ਸਾਬਕਾ ਪੰਚ ਵਲੋਂ ਪਿੰਡ 'ਚ ਕੀਤੀ ਜਾਂਦੀ ਸਮਾਜ ਸੇਵਾ ਤੇ ਸਿਆਸੀ ਸਫ਼ਾਂ 'ਚ ਅੱਗੇ ਰਹਿ ਕੇ ਕੰਮ ਕਰਨ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਜਥੇਦਾਰ ਬਲਦੇਵ ਸਿੰਘ ਮਾਣੂੰਕੇ, ਜਗਤਾਰ ਸਿੰਘ ਰਾਜੇਆਣਾ, ਖਣਮੁੱਖ ਭਾਰਤੀ ਪੱਤੋ ਸ਼ਹਿਰੀ ਜ਼ਿਲ੍ਹਾ ਪ੍ਰਧਾਨ, ਰਾਜਵਿੰਦਰ ਸਿੰਘ ਧਰਮਕੋਟ, ਅਮਰਜੀਤ ਸਿੰਘ ਲੰਢੇਕੇ, ਹਰਭੁਪਿੰਦਰ ਸਿੰਘ ਲਾਡੀ, ਰਾਮ ਨਿਵਾਸ ਗੋਇਲ ਪ੍ਰਧਾਨ, ਧਨਇੰਦਰ ਸਿੰਘ ਸਰਪੰਚ ਸਮਾਧ ਭਾਈ, ਡਾ. ਨਿਰਮਲਜੀਤ ਸਿੰਘ ਧਾਲੀਵਾਲ, ਬਹਾਦਰ ਸਿੰਘ, ਧਰਮਿੰਦਰ ਸਿੰਘ ਸੋਨੀ ਸਾਬਕਾ ਪ੍ਰਧਾਨ, ਅਜੀਤਪਾਲ ਸਿੰਘ ਰਣੀਆਂ ਸਾਬਕਾ ਸਰਪੰਚ, ਗੁਰਮੇਲ ਸਿੰਘ ਸਰਪੰਚ ਤਖ਼ਤੂਪੁਰਾ, ਸੂਬੇਦਾਰ ਗੁਰਮੀਤ ਸਿੰਘ ਮੱਲ੍ਹੀ, ਗੋਰਾ ਸਿੰਘ ਸਰਪੰਚ ਰੋੜੀ ਕਪੂਰਾ, ਕਰਨਲ ਦਰਸ਼ਨ ਸਿੰਘ ਸਮਾਧ ਭਾਈ, ਪ੍ਰੀਤਮ ਸਿੰਘ ਕੁੱਸਾ, ਜੰਗਸ਼ੇਰ ਸਿੰਘ ਸਰਪੰਚ ਘੱਲ ਖ਼ੁਰਦ, ਜਸਵੀਰ ਸਿੰਘ ਸਰਪੰਚ, ਸੁਖਚੈਨ ਸਿੰਘ ਪ੍ਰਧਾਨ ਸਹਿਕਾਰੀ ਸਭਾ, ਰਵੀਇੰਦਰਜੀਤ ਸਿੰਘ ਰਵੀ ਨੰਬਰਦਾਰ, ਗੁਰਮੇਲ ਸਿੰਘ ਸਰਪੰਚ ਤਖ਼ਤੂਪੁਰਾ, ਹਰਜਿੰਦਰ ਸਿੰਘ ਕੁੱਸਾ, ਜਗਸੀਰ ਸਿੰਘ ਸਰਪੰਚ ਲੋਪੋ, ਹਰਜੀਤ ਸਿੰਘ ਸਾਬਕਾ ਸਰਪੰਚ, ਜਗਰਾਜ ਸਿੰਘ ਨੰਬਰਦਾਰ, ਗੁਰਚਰਨ ਸਿੰਘ ਨੰਬਰਦਾਰ, ਜਸਵੰਤ ਸਿੰਘ ਬਿੱਲੂ, ਅਮਰਜੀਤ ਸਿੰਘ ਪੰਚ, ਸੁਰਜੀਤ ਸਿੰਘ ਯੂਥ ਆਗੂ ਆਦਿ ਨੇ ਸ਼ਰਧਾ ਦੇ ਫ਼ੁੱਲ ਭੇਟ ਕੀਤੇ |
ਪਿਛਲੀ ਖ਼ਬਰ 'ਨਸ਼ੇ ਤੋਂ ਦੂਰੀ-ਜ਼ਿੰਦਗੀ ਹੈ ਜ਼ਰੂਰੀ' ਵਿਸ਼ੇ 'ਤੇ ਤਿੰਨ ਰੋਜ਼ਾ ਵਰਕਸ਼ਾਪ ਲਗਾਈ ਅਗਲੀ ਖ਼ਬਰ ਮਾਊਾਟ ਲਿਟਰਾ ਜੀ ਸਕੂਲ ਬਾਘਾ ਪੁਰਾਣਾ 'ਚ ਅਥਲੈਟਿਕ ਮੀਟ ਸਫ਼ਲਤਾ ਪੂਰਵਕ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।