ਬਾਘਾ ਪੁਰਾਣਾ, 20 ਨਵੰਬਰ (ਟਿੰਕੂ ਕਾਠਪਾਲ)-ਸਾਹਿਤ ਸਭਾ ਬਾਘਾ ਪੁਰਾਣਾ ਵਲੋਂ ਰਾਕੇਸ਼ ਰਮਨ ਯਾਦਗਾਰੀ ਚੌਥਾ ਸਾਲਾਨਾ ਸਮਾਗਮ ਤੇ ਪੁਸਤਕ ਰਿਲੀਜ਼ ਸਮਾਗਮ ਸਕੂਲ ਆਫ ਐਮੀਨੈਂਸ ਬਾਘਾ ਪੁਰਾਣਾ ਵਿਖੇ ਕਰਵਾਇਆ ਗਿਆ | ਸਟੇਜ 'ਤੇ ਡਾ. ਤੇਜਵੰਤ ਸਿੰਘ ਮਾਨ, ਪ੍ਰੋਫੈਸਰ ਨਵੀਨ ਕੁਮਾਰ, ਡਾ. ਗੁਰਪ੍ਰੀਤ ਸਿੰਘ ਨਾਰੰਗਵਾਲ, ਡਾ. ਹਰਜੀਤ ਸਿੰਘ, ਮਨਿੰਦਰ ਕੌਰ ਮਨ, ਐਸ. ਇੰਦਰ ਰਾਜੇਆਣਾ, ਡਾ. ਗੁਰਚਰਨ ਕੌਰ ਕੋਚਰ, ਡਾ. ਸੁਰਜੀਤ ਬਰਾੜ, ਜਸਵਿੰਦਰ ਧਰਮਕੋਟ, ਜਸਵੀਰ ਸਿੰਘ ਕਲਸੀ ਬਿਰਾਜਮਾਨ ਸਨ | ਸਮਾਗਮ ਦੀ ਸ਼ੁਰੂਆਤ ਸਤੀਸ਼ ਧਵਨ ਭਲੂਰ ਦੇ ਗੀਤ ਨਾਲ ਹੋਈ | ਉਪਰੰਤ ਸਭਾ ਦੇ ਸਾਬਕਾ ਸਕੱਤਰ ਹਰਵਿੰਦਰ ਸਿੰਘ ਰੋਡੇ ਤੇ ਪੈੱ੍ਰਸ ਸਕੱਤਰ ਐਸ. ਇੰਦਰ ਰਾਜੇਆਣਾ ਵਲੋਂ ਰਾਕੇਸ਼ ਰਮਨ ਦੇ ਸਾਹਿਤਕ ਸਫਰ ਬਾਰੇ ਵਿਚਾਰ ਸਾਂਝੇ ਕੀਤੇ ਗਏ ਤੇ ਸਾਹਿਤ ਜਗਤ ਦੀਆਂ ਹਾਜ਼ਰ ਹਸਤੀਆਂ ਨੂੰ ਜੀ ਆਇਆਂ ਆਖਦਿਆਂ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਸਵਰਗੀ ਰਾਕੇਸ਼ ਰਮਨ ਦੀ ਆਲੋਚਨਾਤਮਿਕ ਪੁਸਤਕ 'ਭਾਰਤੀ ਸਿੱਖਿਆ ਬਾਰੇ ਟੈਗੋਰ ਦਾ ਦਿ੍ਸ਼ਟੀਕੋਣ' ਨੂੰ ਡਾ. ਤੇਜਵੰਤ ਸਿੰਘ ਮਾਨ, ਸਭਾ ਦੇ ਪ੍ਰਧਾਨ ਡਾ. ਸਾਧੂ ਰਾਮ ਲੰਗੇਆਣਾ ਤੇ ਬਾਕੀ ਉਕਤ ਪ੍ਰਧਾਨਗੀ ਮੰਡਲ ਵਲੋਂ ਲੋਕ ਅਰਪਣ ਕੀਤਾ ਗਿਆ | ਇਸ ਦੇ ਨਾਲ ਹੀ ਡਾ. ਗੁਰਪ੍ਰੀਤ ਸਿੰਘ ਨਾਰੰਗਵਾਲ ਵਲੋਂ ਪੁਸਤਕ ਉੱਪਰ ਚਰਚਾ ਕੀਤੀ ਗਈ | ਸਮਾਗਮ ਦੇ ਅਗਲੇ ਦੌਰ 'ਚ ਪ੍ਰਬੰਧਕਾਂ ਵਲੋਂ ਉੱਘੀ ਕਵਿੱਤਰੀ ਮਨਿੰਦਰ ਕੌਰ ਮਨ ਨੂੰ ਰਾਕੇਸ਼ ਰਮਨ ਨਵ ਪ੍ਰਤਿਭਾ ਯਾਦਗਾਰੀ ਪੁਰਸਕਾਰ ਨਾਲ ਯਾਦਗਾਰੀ ਚਿੰਨ੍ਹ, ਲੋਈ ਤੇ ਨਕਦ ਰਾਸ਼ੀ ਦੇ ਕੇ ਨਿਵਾਜਿਆ ਗਿਆ | ਡਾ. ਹਰਜੀਤ ਸਿੰਘ ਵਲੋਂ ਮਨਿੰਦਰ ਕੌਰ ਮਨ ਦੀ ਸਾਹਿਤਕ ਜੀਵਨੀ ਬਾਰੇ ਵਿਚਾਰ ਸਾਂਝੇ ਕੀਤੇ ਗਏ | ਡਾ. ਤੇਜਵੰਤ ਸਿੰਘ ਮਾਨ ਤੇ ਸਭਾ ਦੇ ਪ੍ਰਧਾਨ ਡਾ. ਸਾਧੂ ਰਾਮ ਲੰਗੇਆਣਾ ਵਲੋਂ ਮਨਿੰਦਰ ਕੌਰ ਮਨ ਤੇ ਰਾਕੇਸ਼ ਰਮਨ ਦੇ ਸਪੁੱਤਰ ਪ੍ਰੋਫੈਸਰ ਨਵੀਨ ਕੁਮਾਰ ਤੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੱਤੀ |