ਕਿਸ਼ਨਪੁਰਾ ਕਲਾਂ, 19 ਨਵੰਬਰ (ਅਮੋਲਕ ਸਿੰਘ ਕਲਸੀ)-ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਸ਼ੰਕਰਾ ਅੱਖਾਂ ਦੇ ਹਸਪਤਾਲ ਮੁੱਲਾਂਪੁਰ ਤੋਂ ਪਹੁੰਚੀ ਟੀਮ ਮਿ. ਅਸ਼ੀਸ਼ ਦੇ ਦਿਸ਼ਾ ਨਿਰਦੇਸ਼ ਤਹਿਤ ਜਸਕਿਰਨਪ੍ਰੀਤ ਸਿੰਘ, ਮਿਸ. ਸੰਜਨਾ ਤੇ ਮਿਸ.ਅੰਜਲੀ ਠਾਕੁਰ ਵਲੋਂ ਦੋ-ਰੋਜ਼ਾ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ | ਟੀਮ ਵਲੋਂ ਸਕੂਲ ਦੇ ਹਰ ਇਕ ਬੱਚੇ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਜਿਸ ਦੌਰਾਨ ਆਈਆਂ ਮੁਸ਼ਕਲਾਂ ਦਾ ਹੱਲ ਦੱਸਿਆ ਗਿਆ | ਅਧਿਆਪਕ ਸਾਹਿਬਾਨ ਵਲੋਂ ਵੀਂ ਅੱਖਾਂ ਚੈੱਕ ਕਰਵਾਈਆਂ ਗਈਆਂ | ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਪਿ੍ੰਸੀਪਲ ਡਾ. ਨਵਨੀਤ ਕੌਰ ਨੇ ਇਸ ਟੀਮ ਤੇ ਹਸਪਤਾਲ ਦੀ ਸਮੁੱਚੀ ਮੈਨੇਜਮੈਂਟ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਖਾਂ ਸਾਡੇ ਸਰੀਰ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹਨ | ਪ੍ਰਮਾਤਮਾ ਵਲੋਂ ਬਖ਼ਸ਼ੀ ਇਸ ਜੋਤ ਦਾ ਸਾਨੂੰ ਬਹੁਤ ਧਿਆਨ ਰੱਖਣ ਦੀ ਲੋੜ ਹੈ | ਵਿਦਿਆਰਥੀ-ਵਰਗ ਮੋਬਾਈਲ ਦੀ ਦੁਨੀਆਂ ਨਾਲ ਜ਼ਿਆਦਾ ਜੁੜਿਆ ਹੋਣ ਕਰਕੇ ਅੱਖਾਂ ਦੀ ਸਾਂਭ ਵੱਲ ਘੱਟ ਧਿਆਨ ਦੇ ਰਿਹਾ ਹੈ | ਇਸ ਲਈ ਅਸੀਂ ਸਕੂਲ ਵਿਚ ਹੀ ਕੈਂਪ ਦਾ ਆਯੋਜਨ ਕੀਤਾ ਤਾਂ ਜੋ ਹਰ ਇਕ ਬੱਚਾ ਇਸ ਦਾ ਲਾਹਾ ਲੈ ਸਕੇ ਅਤੇ ਸਮਾਂ ਰਹਿੰਦਿਆਂ ਹੀ ਇਲਾਜ ਸੰਭਵ ਹੋ ਸਕੇ | ਇਸ ਮੌਕੇ ਸਕੂਲ ਦੇ ਪੈ੍ਰਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਨੇ ਵੀ ਕਿਹਾ ਕੀ ਜ਼ਿੰਦਗੀ ਨੂੰ ਮਾਨਨ ਲਈ ਅੱਖਾਂ ਦਾ ਸਾਥ ਹੋਣਾ ਜਰੂਰੀ ਹੈ |