29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਜੈ ਮਾਂ ਭਗਵਤੀ ਜਾਗਰਨ ਕਲੱਬ ਨੇ ਜਗਰਾਤੇ ਦਾ ਕਾਰਡ ਜਾਰੀ ਕੀਤਾ

ਅਜੀਤ ਡੈਸਕ 19-11-2025
ਮੋਗਾ, 18 ਨਵੰਬਰ (ਅਸ਼ੋਕ ਬਾਂਸਲ)-ਜੈ ਮਾਂ ਭਗਵਤੀ ਜਾਗਰਨ ਕਲੱਬ ਵਲੋਂ 23ਵਾਂ ਵਿਸ਼ਾਲ ਜਾਗਰਨ ਸ਼ਰਧਾ ਤੇ ਧੂਮਧਾਮ ਨਾਲ 22 ਨਵੰਬਰ ਨੂੰ ਗਲੀ ਨੰਬਰ 3 ਨਿਊ ਟਾਊਨ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸਬੰਧ 'ਚ ਸਮਾਜ ਸੇਵੀ ਡਾ. ਨਵੀਨ ਸੂਦ ਦੀ ਅਗਵਾਈ ਵਿਚ ਜਾਗਰਨ ਦਾ ਕਾਰਡ ਜਾਰੀ ਕੀਤਾ ਗਿਆ | ਡਾ. ਨਵੀਨ ਸੂਦ ਨੇ ਦੱਸਿਆ ਕਿ ਪਵਨ ਅਰੋੜਾ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਝੰਡੇ ਦੀ ਪੂਜਾ ਕੀਤੀ ਜਾਵੇਗੀ, ਪੰਕਜ ਬਾਂਸਲ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਗਣਪਤੀ ਪੂਜਾ ਕੀਤੀ ਜਾਵੇਗੀ, ਦਰਬਾਰ ਦਾ ਉਦਘਾਟਨ ਰਜਨੀਸ਼ ਮਿੱਤਲ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਕੀਤਾ ਜਾਵੇਗਾ | ਪ੍ਰਸਿੱਧ ਟੀ-ਸੀਰੀਜ਼ ਗਾਇਕ ਰੌਕੀ ਸਿੰਘ ਤੇ ਉਨ੍ਹਾਂ ਦੀ ਪਾਰਟੀ ਬਠਿੰਡਾ ਵਲੋਂ ਮਾਤਾ ਦੇ ਭਜਨਾਂ ਦਾ ਗੁਣਗਾਣ ਕੀਤਾ ਜਾਵੇਗਾ | ਜਾਗਰਨ ਕਲੱਬ ਦੇ ਮੈਂਬਰਾਂ ਵਲੋਂ ਮਾਤਾ ਚਿੰਤਪੁਰਨੀ ਤੋਂ ਮਾਤਾ ਦੀ ਪਵਿੱਤਰ ਜੋਤ ਲਿਆਂਦੀ ਜਾਵੇਗੀ | ਕਲੱਬ ਦੇ ਮੈਂਬਰਾਂ ਨੇ ਸ਼ਹਿਰ ਵਾਸੀਆਂ ਨੂੰ ਇਸ ਜਗਰਾਤੇ ਵਿਚ ਸ਼ਾਮਿਲ ਹੋ ਕੇ ਪਵਿੱਤਰ ਜੋਤ ਦੇ ਦਰਸ਼ਨ ਕਰਨ ਤੇ ਮਹਾਂਮਾਈ ਦਾ ਆਸ਼ੀਰਵਾਦ ਲੈਣ ਦੀ ਅਪੀਲ ਕੀਤੀ | ਇਸ ਮੌਕੇ ਡਾ. ਨਵੀਨ ਸੂਦ, ਨੀਰੂ ਮਿੱਤਲ, ਪਰਵੀਨ ਮਿੱਤਲ, ਰਾਜੀਵ ਸਿੰਗਲਾ, ਪੰਕਜ ਬਾਂਸਲ, ਰਾਜੀਵ ਗੁਪਤਾ, ਅਮਿੱਤ ਬੇਰੀ ਅਤੇ ਸੰਚਿਤ ਗੋਇਲ ਮੌਜੂਦ ਸਨ |
ਪਿਛਲੀ ਖ਼ਬਰ ਪੈੱਟ ਸ਼ਾਪਸ ਤੇ ਡਾਗ ਬਰੀਡਿੰਗ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਪਸ਼ੂ ਭਲਾਈ ਬੋਰਡ ਤੋਂ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ-... ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਹੋਵੇਗਾ ਵਿਲੱਖਣ-ਅੰਮਿ੍ਤਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।